CBSE Result 2022-23: ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ, ਪਟਿਆਲਾ ਦਾ ਨਤੀਜਾ ਰਿਹਾ ਸ਼ਾਨਦਾਰ 38 ਬੱਚਿਆਂ ਨੇ ਕੀਤਾ ਮੈਰਿਟ ਹਾਸਿਲ
Rakesh Goswami
(ਪਟਿਆਲਾ )
ਸੀ.ਬੀ.ਐਸ.ਈ ਦਾ 2022-23 ਦਾ 10ਵੀਂ ਅਤੇ 12ਵੀਂ ਦਾ ਨਤੀਦਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ , ਪਟਿਆਲਾ ਦਾ ਨਤੀਜਾ 100 % ਰਿਹਾ । 6 ਵਿਦਿਆਰਥੀਆਂ ਨੇ ਅਲੱਗ ਅਲੱਗ ਵਿਸ਼ਿਆਂ (ਪੰਜਾਬੀ,ਲੇਖਾਕਾਕਰੀ ,ਸਮਾਜਿਕ ਸ਼ਾਸ਼ਤਰ) ਵਿਚੋਂ ਪੂਰੇ 100 ਅੰਕ ਪ੍ਰਾਪਤ ਕਰਕੇ ਇਕ ਨਵਾਂ ਇਤਿਹਾਸ ਰਚ ਕੇ , ਸਕੂਲ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ।
ਰੁਸ਼ਿਕਾ ਨੇ 97.6 % ਪਹਿਲਾ ਪੁਸ਼ਪਦੀਪ ਕੋਰ ਨੇ 96.2 % ਦੂਜਾ ਅਤੇ ਅਨੁਰਾਜਬੀਰ ਕੋਰ 92.4 % ਲੈ ਕੇ ਤੀਜਾ ਸਥਾਨ ਹਾਸਲ ਕੀਤਾ । ਆਰਟਜ਼ ਵਿੱਚ ਸ਼ੂਭਦੀਪ ਕੋਰ ਕਾਮਰਸ ਵਰਗ ਦੀ ਹਰਨੀਤ ਕੋਰ ਅਤੇ ਹਰਪ੍ਰੀਤ ਕੋਰ ਨੇ 95 % ਨੰਬਰ ਲੈ ਕੇ ਟਾਪ ਕੀਤਾ । ਸਕੂਲ ਦੇ 131 ਬੱਚਿਆ ਨੇ ਇਸ ਪਰੀਖਿਆ ਵਿੱਚ ਭਾਗ ਲਿਆ ਸੀ ਜਿਸ ਵਿੱਚੋਂ 38 ਵਿਦਿਆਰਥੀ ਮੈਰਿਟ ਵਿੱਚ ਰਹੇ । 13 ਵਿਦਿਆਰਥੀਆਂ ਨੇ 90% ਤੋਂ ਵੱਧ ਨੰਬਰ ਹਾਸਲ ਕੀਤੇ । ਦੋਵੇਂ ਜਮਾਤਾਂ ਦੇ ਮਿਲਾ ਕੇ ਵਿਸ਼ੇ ਪੰਜਾਬੀ ਵਿੱਚ –62 , ਲੇਖਾਕਾਰੀ -5 , ਸਿਆਸੀ ਵਿਗਿਆਨ – 7 , ਅੰਗਰੇਜ਼ੀ – 27 , ਇਤਿਹਾਸ – 5, ਸ਼ਰੀਰਕ ਸਿਖਿਆ – 20 , ਅਰਥਸ਼ਾਸਤਰ – 5, ਸਮਾਜਿਕ ਸ਼ਾਸ਼ਤਰ ਵਿੱਚ 17 , ਹਿੰਦੀ – 8, ਗਣਿਤ– 9 ਅਤੇ ਵਿਗਿਆਨ – 08 ਨੇ ਮੈਰਿਟ ਹਾਸਲ ਕੀਤੀ । ਇਹਨਾਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਇਨਾਮ ਵੰਡੇ ਅਤੇ ਅਗਲੀ ਪੜ੍ਹਾਈ ਲਈ ਸਕਾਲਰਸ਼ਿਪ ਵੀ ਦਿੱਤੀ ਗਈ ।
ਸਕੂਲ ਮੈਨੇਜਰ ਰਜਿੰਦਰ ਕੁਮਾਰ ਗੁਲਾਟੀ , ਨਿਰਦੇਸ਼ਕ ਗੋਰਵ ਗੁਲਾਟੀ, ਪ੍ਰੈਜ਼ਿਡੈਂਟ ਸਲੋਨਾ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਜੀ ਨੇ ਬੱਚਿਆ ਅਤੇ ਉਹਨਾ ਨੂੰ ਪੜਾਉਣ ਵਾਲੇ ਅਧਿਆਪਕਾ ਦੀ ਪ੍ਰਸ਼ੰਸਾ ਅਤੇ ਹੌਸਲਾ ਅਫਜ਼ਾਈ ਕੀਤੀ ਅਤੇ ਉਹਨਾ ਨੂੰ ਆਉਣ ਵਾਲੇ ਸਮੇ ਲਈ ਸ਼ੁਭਕਾਮਨਾਵਾ ਵੀ ਦਿੱਤੀਆ ।