ਸ.ਮਿ.ਸ ਮੈਣ ਦੀ ਅੱਠਵੀਂ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ
Harpreet Kaur ( TMT)
(ਪਟਿਆਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਇਸ ਪ੍ਰੀਖਿਆ ਵਿੱਚ
ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੇ ਵਿਿਦਆਰਥੀਆਂ ਦਾ ਪ੍ਰਦਰਸ਼ਨ ਇਤਿਹਾਸਿਕ ਰਿਹਾ। ਇਸ ਪ੍ਰੀਖਿਆ ਵਿੱਚ 34
ਵਿਿਦਆਰਥੀਆਂ ਵਿੱਚੋਂ 11 ਵਿਿਦਆਰਥੀਆਂ ਨੇ 90% ਤੋਂ ਵੱਧ ਅਤੇ 18 ਵਿਿਦਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ
ਦਾ ਨਾਂ ਰੋਸ਼ਨ ਕੀਤਾ। ਇਸ ਪ੍ਰੀਖਿਆ ਵਿੱਚ ਰਾਹੁਲ ਨੇ 564/600 ਅੰਕ ਪ੍ਰਾਪਤ ਕਰਕੇ ਪਹਿਲਾ, ਆਰਤੀ ਨੇ 560/600 ਅੰਕ ਪ੍ਰਾਪਤ
ਕਰਕੇ ਦੂਜਾ ਅਤੇ ਜਤਿੰਦਰਜੀਤ ਨੇ 554/600 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਵਿਿਦਆਰਥੀਆਂ ਨੇ ਸੱਭ
ਵਿਿਸ਼ਆਂ ਵਿੱਚ ਸ਼ਾਨਦਾਰ ਨੰਬਰ ਪ੍ਰਾਪਤ ਕੀਤੇ ਪਰ ਪੰਜਾਬੀ ਵਿਸ਼ੇ ਵਿੱਚ ਵਿਿਦਆਰਥੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ। ਸਕੂਲ ਦੇ ਤਿੰਨ
ਵਿਿਦਆਰਥੀਆਂ ਕ੍ਰਿਸ਼ਨ ਕੁਮਾਰ, ਜਸਪ੍ਰੀਤ ਅਤੇ ਆਰਤੀ ਨੇ ਪੰਜਾਬੀ ਵਿਸ਼ੇ ਵਿੱਚ 100/100 ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ
ਵਧਾਇਆ।ਸਕੂਲ ਇੰਚਾਰਜ ਸ੍ਰੀਮਤੀ ਮੋਨਿਕਾ ਅਰੋੜਾ ਨੇ ਡਾ. ਮਨਦੀਪ ਸਿੰਘ (ਪੰਜਾਬੀ ਮਾਸਟਰ) ਨੂੰ ਉਹਨਾਂ ਦੇ ਵਿਸ਼ੇ ਵਿੱਚ
ਵਿਿਦਆਰਥੀਆਂ ਦੁਆਰਾ ਸ਼ਤ ਪ੍ਰਤੀਸਤ ਅੰਕ ਪ੍ਰਾਪਤ ਕਰਨ ਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਸਕੂਲ ਇੰਚਾਰਜ ਸ੍ਰੀਮਤੀ ਮੋਨਿਕਾ
ਅਰੋੜਾ ਨੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।ਇਸ ਮੌਕੇ ਤੇ ਸ੍ਰੀ ਦਰਸ਼ਨ ਸਿੰਘ
(ਸਰਪੰਚ, ਪਿੰਡ ਮੈਣ) ਨੇ ਕਿਹਾ ਕਿ ਇਹ ਨਤੀਜਾ ਸਟਾਫ ਦੀ ਮਿਹਨਤ ਤੇ ਵਿਿਦਆਰਥੀਆਂ ਦੀ ਲੱਗਣ ਸਦਕਾ ਹੀ ਆਇਆ ਹੈ। ਸਰਪੰਚ
ਸਾਹਿਬ ਵੱਲੋਂ ਇਸ ਮੌਕੇ ਤੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਦਾ ਹੋਂਸਲਾ ਵਧਾੳ ੁਣ ਲਈ ਨਕਦ ਇਨਾਮ ਰਾਸ਼ੀ
ਦੀ ਘੋਸ਼ਣਾ ਕੀਤੀ।ਇਸ ਇਸ ਮੌਕੇ ਤੇ ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ.), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ
ਵੰਦਨਾ ਜੈਨ (ਸ.ਸ.ਮਿਸਟ੍ਰੈਸ), ਸ੍ਰੀ ਅਮਨਜੀਤ ਪਾਲ (ਅ/ਕ ਅਧਿਆਪਕ) ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।