Punjab-ChandigarhTop NewsUncategorized

ਪਪਲਪ੍ਰੀਤ ਸਿੰਘ ਜੀ ਗ੍ਰਿਫਤਾਰੀ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਦੇ ਸਾਹਮਣੇ

Ajay Verma ( The Mirror Time )

Amritsar

ਅੰਮ੍ਰਿਤਸਰ ਅੱਜ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਮੀਡੀਆ ਸਲਾਹਕਾਰ ਪਪਲਪ੍ਰੀਤ ਸਿੰਘ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪਪਲਪ੍ਰੀਤ ਸਿੰਘ ਦਾ ਪਰਿਵਾਰ ਆਇਆ ਮੀਡੀਆ ਦੇ ਸਾਹਮਣੇ ਪਪਲਪ੍ਰੀਤ ਸਿੰਘ ਦੀ ਮਾਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਅੱਜ ਟੀ ਵੀ ਚੈਨਲ ਰਾਹੀਂ ਪਤਾ ਲੱਗਾ ਹੈ ਜਦੋਂ ਡੀਆਈਜੀ ਪੁਲੀਸ ਸੁਖਚੈਨ ਸਿੰਘ ਗਿੱਲ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪਪਲਪ੍ਰੀਤ ਸਿੰਘ ਨੂੰ ਪਿੰਡ ਕੱਥੂ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾ ਕਿਹਾ ਇੱਕ ਮਹੀਨਾ ਹੋ ਗਿਆ ਸੀ ਪਪਲਪ੍ਰੀਤ ਸਿੰਘ ਨੂੰ ਘਰ ਆਏ ਨੂੰ ਉਣਾ ਕਿਹਾ ਕਿ ਅਜਨਾਲਾ ਕਾਂਡ ਤੋਂ ਬਾਅਦ ਉਹ ਘਰ ਨਹੀਂ ਆਇਆ ਉਸਦੀ ਮਾਤਾ ਨੇ ਕਿਹਾ ਅੰਮ੍ਰਿਤਪਾਲ ਸਿੰਘ ਨੂੰ ਪਪਲਪ੍ਰੀਤ ਇਟਰਵਿਉ ਬਾਰੇ ਸਲਾਹ ਦਿੰਦਾ ਸੀ ਅਤੇ ਇੱਕ ਸਿੱਖ ਪਤਰਕਾਰ ਵੀ ਸੀ ਓਸਦੀ ਮਾਂ ਦਾ ਕਿਹਣਾ ਹੈ ਕਿ ਪਪਲਪ੍ਰੀਤ ਸਿੰਘ ਨੇ 12 ਵੀ ਜਮਾਤ ਤਕ ਪੜਾਈ ਕੀਤੀ ਹੈ ਤੇ ਉਸ ਤੋਂ ਬਾਅਦ ਸਿਪੇਟ ਕਾਲਜ ਵਿੱਚ ਕੋਰਸ ਕੀਤਾ ਹੈ ਉਨ੍ਹਾਂ ਕਿਹਾ ਕਿ ਇਹ ਪਿੰਡ ਵਿੱਚ ਪੰਚਾਇਤ ਮੈਬਰ ਸੀ

ਪਪਲਪ੍ਰੀਤ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਮੇਰੇ ਬੱਚੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਹਥਿਆਰ ਚੁੱਕਿਆ ਹੈ 

ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਸੀ ਤੇ ਪਪਲਪ੍ਰੀਤ ਸਿੰਘ ਵੀ ਉਸ ਦਾ ਸਾਥ ਦੇ ਰਿਹਾ ਸੀ

ਕਿਹਾ ਅੰਮ੍ਰਿਤ ਛਕਣ ਵਾਲੀਆ ਨੂੰ ਇਹ ਲੋਕ ਫੋਰਸ ਬਣਾ ਰਹੇ ਹਨ

ਓਨ੍ਹਾਂ ਕਿਹਾ ਕਿ ਜੌ ਪਪਲਪ੍ਰੀਤ ਸਿੰਘ ਦੀਆਂ ਭੈਣਾਂ ਬਣਿਆ ਹਣ ਓਨ੍ਹਾਂ ਘਰ ਜਾਕੇ ਰਹਿੰਦਾ ਸੀ ਤੇ ਉਨ੍ਹਾ ਕਵਾਰੀਆ ਕੁੜੀਆਂ ਨੂੰ ਫੜਕੇ ਪੁਲੀਸ ਵੱਲੋ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ ਜੌ ਬਿਲਕੁਲ ਗ਼ਲਤ ਹੈ ਓਨ੍ਹਾਂ ਕਿਹਾ ਸਾਨੂੰ ਬਾਹਰੋਂ ਕੋਈ ਫ਼ਡਿਗ ਨਹੀਂ ਹੁੰਦੀ ਸੀ ਤੇ ਅਸੀ ਬਾਹਰ ਬੈਠੇ ਵੀਰ ਭਰਾ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾ ਤਾਂ ਕਿਸੇ ਨੂੰ ਕੋਈ ਵੀ ਪੈਸੇ ਨਾ ਦਿੱਤੇ ਜਾਣ ਉਥੇ ਹੀ ਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਪਤਰਕਾਰੀ ਦੇ ਤੋਰ ਤੇ ਲੋਕਾਂ ਵਿਚ ਵਿਤਰਦੇ ਸਨ ਰਾਜਵਿੰਦਰ ਕੌਰ ਨੇ ਕਿਹਾ ਕਿ ਜੇਕਰ ਉਹ ਅੰਮ੍ਰਿਤਪਾਲ ਸਿੰਘ ਨਾਲ ਰਹਿੰਦੇ ਸਨ ਤੇ ਪੱਤਰਕਾਰੀ ਦੇ ਤੌਰ ਤੇ ਹੀ ਉਨ੍ਹਾਂ ਵੱਲ ਜਾਂਦੇ ਸਨ ਉਹਨਾਂ ਨੇ ਨਾ ਕਦੇ ਕੋਈ ਹਥਿਆਰ ਦੀ ਗੱਲ ਕੀਤੀ ਹੈ ਤਾਂ ਸਾਨੂੰ ਕਦੀ ਕੋਈ ਬਾਹਰੋਂ  ਫੰਡਿੰਗ ਆਈ ਹੈ ਉਨ੍ਹਾ ਕਿਹਾ ਪੁਲਿਸ ਬਾਰ ਬਾਰ ਆਕੇ ਪ੍ਰੇਸ਼ਾਨ ਕਰ ਰਹੀਂ ਸੀ ਇਸ ਕਰਕੇ ਅਸੀਂ ਘਰੋਂ ਚਲੇ ਗਏ ਸੀ ਪਪਲਪ੍ਰੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਮੇਰੇ ਭਰਾ ਅਤੇ ਮੇਰੇ ਸਹੁਰੇ ਨੂੰ ਪੁਲੀਸ ਨੇ ਥਾਣੇ ਵਿੱਚ ਬਿਠਾਇਆ ਹੋਇਆ ਹੈ ਉਨ੍ਹਾ ਕਿਹਾ ਪਪਲਪ੍ਰੀਤ ਸਿੰਘ  ਜੇਕਰ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਸਨ ਪੁਲਿਸ ਓਨ੍ਹਾਂ ਰਿਸ਼ਤੇਦਾਰ ਨੂੰ ਵੀ ਚੁੱਕ ਲੈਂਦੀ ਸੀ ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ ਅਤੇ ਨਾ ਹੀ ਓਸ ਉਤੇ ਕੋਈ ਤਸ਼ੱਦਦ ਢਾਹਿਆ ਜਾਵੇ ਉਨ੍ਹਾਂ ਕਿਹਾ ਕਿ ਪਪਲਪ੍ਰੀਤ ਸਿੰਘ ਲੋਕ ਭਲਾਈ ਦਾ ਕੰਮ ਕਰਦੇ ਸਨ ਗਰੀਬ ਬੱਚਿਆ ਦੀਆ ਫੀਸਾਂ ਦਾਨੀ ਸੱਜਣਾਂ ਵੱਲੋਂ ਕੀਤੀ ਜਾਂਦੀ ਸੀ ਉਨ੍ਹਾ ਬੱਚਿਆਂ ਦਾ ਭਵਿੱਖ ਹੁਣ ਖਤਰੇ ਵਿੱਚ ਨਜ਼ਰ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਇਹਨਾਂ ਨੇ ਪਿੰਡ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੋਈ ਸੀ ਸਾਡੇ ਪਿੰਡ ਵਿਚ ਇਕ ਨਸ਼ੇ ਦੀ ਚੀਜ਼ ਵੀ ਮਿਲਣੀ ਬੰਦ ਹੋ ਗਈ ਸੀ

Spread the love

Leave a Reply

Your email address will not be published. Required fields are marked *

Back to top button