ਵਾਤਾਵਰਨ ਨੂੰ ਸ਼ੁੱਧ ਰੱਖਣਾ ਕਰਕੇ ਨਾਗਰਿਕ ਦਾ ਫਰਜ ਹੈ ਬੀਮਾਰੀਆਂ ਤੋਂ ਬਚਾਉ ਰਹੇ ਅਤੇ ਅਸੀਂ ਤੰਦਰੁਸਤ ਰਹੀਏ
Suman Preet Kaur ( The Mirror Time )
ਵਾਤਾਵਰਨ ਨੂੰ ਸ਼ੁੱਧ ਰੱਖਣਾ ਕਰਕੇ ਨਾਗਰਿਕ ਦਾ ਫਰਜ ਹੈ ਬੀਮਾਰੀਆਂ ਤੋਂ ਬਚਾਉ ਰਹੇ ਅਤੇ ਅਸੀਂ ਤੰਦਰੁਸਤ ਰਹੀਏ। ਇਸ ਲਈ ਸਭ ਨੂੰ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ, ਸਗੋਂ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਕਰੇ ਇਸਦੇ ਫਾਇਦੇ ਸੁਰੱਖਿਅਤ ਸਮਾਨ ਅਤੇ ਸਿਹਤ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਲੋਕਾਂ ਨੂੰ ਇਸ ਲਈ ਥਾਂ—ਥਾਂ ਤੇ ਜਾ ਕੇ ਜਾਗਰੂਕ ਕਰ ਰਹੀ ਹੈ। ਜਿਸ ਦਾ ਲਾਭ ਇਹ ਹੋਇਆ ਹੈ ਕਿ ਲੋਕ ਥੈਲੇ ਦੀ ਵਰਤੋ ਕਰਨ ਲਗ ਪਏ ਹਨ। ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਪਿਛਲੇ 23 ਸਾਲਾ ਤੋਂ ਸਮਾਜ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ ਦੇ ਪ੍ਰਧਾਨ ਵਿਜੈ ਕੁਮਾਰ ਗੋਇਲ ਨੂੰ ਅੰਤਰ ਰਾਸ਼ਟਰੀ ਐਮਰਜਿੰਗ ਲੀਡਰ ਆਫ ਈਅਰ ਐਵਾਰਡ ਦਾ ਮਿਲਣ ਤੇ ਇਹ ਵਧਾਈ ਦੇ ਪਾਤਰ ਹਨ, ਇਹ ਲਗਾਤਾਰ ਸਮਾਜ ਦੇ ਭਲੇ ਲਈ ਚੰਗਾ ਕੰਮ ਕਰ ਰਹੇ ਹਨ। ਇਹ ਵਿਚਰ ਸ੍ਰੀ ਪ੍ਰਦੀਪ ਗੁਪਤਾ ਮੁੱਖ ਵਾਤਾਵਰਣ ਇੰਜੀਨੀਅਰ ਨੇ ਚੰਗੇ ਨੰਬ ਲੈਣ ਵਾਲੇ ਵਿਦਿਆਰਥੀਆਂ ਅਤੇ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ ਕਹੇ। ਉਨ੍ਹਾਂ ਨੇ ਵਿਜੈ ਕੁਮਾਰ ਗੋਇਲ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ, ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਇਨ੍ਹਾਂ ਨੂੰ ਹੌਂਸਲਾ ਹਫਜਾਈ ਨਾਲ ਇਹ ਚੰਗੇ ਨੰਬਰ ਲੈ ਕੇ ਆਪਣਾ ਮਾਤਾ—ਪਿਤਾ, ਅਧਿਆਪਕਾਂ ਦਾ ਨਾਮ ਰੋਸ਼ਨ ਕਰਦੇ ਹਨ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਹ ਸਨਮਾਨ ਦਿੱਤਾ ਗਿਆ।
ਇਨ੍ਹਾਂ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਦੇ ਆਸ਼ਾ ਰਾਣੀ, ਹਿਤੇਸ਼, ਵਿਕਾਸ ਚੰਦ, ਨਿਸ਼ਾ, ਮਨਪ੍ਰੀਤ ਕੌਰ, ਗਗਨਦੀਪ ਸਿੰਘ, ਹਰਮਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਡਾ. ਸੂਮੀ ਭੁਟਾਨੀ ਮੈਡੀਕਲ ਅਫਸਰ ਦਾ ਉਚੇਚੇ ਤੌਰ ਤੇ ਸਮਾਜ ਦੀਆਂ ਸੇਵਾਵਾ ਲਈ ਸਨਮਾਨ ਦਿੱਤਾ ਗਿਆ। ਪਲਾਸਟਿਕ ਰੋਕਣ ਹਿੱਤ ਸੋਸਾਇਟੀ ਦੇ ਕਾਰਜ ਸ਼ਲਾਘਾਯੋਗ ਇਹ ਵਿਚਾਰ ਸ੍ਰ. ਮਨਦੀਪ ਸਿੰਘ ਨਾਰੰਗ ਆਈ.ਏ.ਐਸ.(ਰਿਟਾਇਰਡ) ਨੇ ਪੇਸ਼ ਕੀਤੇ।
ਇਸ ਅਵਸਰ ਤੇ ਸ੍ਰੀ ਰੋਹਿਤ ਸਿੰਗਲਾ ਵਾਤਾਵਰਨ ਇੰਜੀਨੀਅਰ ਨੇ ਵੀ ਵਿਚਾਰ ਪੇਸ਼ ਕੀਤੇ। ਵਿਜੇ ਕੁਮਾਰ ਗੋਇਲ ਪ੍ਰਧਾਨ ਸੋਸਾਇਟੀ ਨੇ ਕਿ ਸੋਸਾਇਟੀ ਹਮੇਸ਼ਾ ਚੰਗੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰੇਗੀ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੁਰਜੋਰ ਕੰਮ ਕੀਤਾ ਜਾਵੇਗਾ। ਲੋਕਾਂ ਨੂੰ ਸਿਹਤ ਨੂੰ ਠੀਕ ਰੱਖਣ ਲਈ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਇਸ ਅਵਸਰ ਤੇ ਇੰਜੀਨੀਅਰ ਰੋਹਿਤ ਸਿੰਗਲਾ, ਸ੍ਰੀ ਐਸ.ਕੇ. ਖੋਸਲਾ ਪ੍ਰਿੰਸੀਪਲ, ਮਨਜੀਤ ਸਿੰਘ ਨਾਰੰਗ ਦਾ ਵੀ ਸਨਮਾਨ ਕੀਤਾ ਗਿਆ। ਲਕਸ਼ਮੀ ਗੁਪਤਾ, ਹਰਬੰਸ ਬਾਂਸਲ, ਸੁਰਿੰਦਰ ਕੁਮਾਰ ਗੁਪਤਾ, ਐਮ.ਐਸ. ਸਿੱਧੂ, ਅਜੀਤ ਸਿੰਘ ਭੱਟੀ, ਡਾ. ਸ਼ਾਮ ਜਿੰਦਲ, ਨੈਨਸੀ ਕਾਜਲ, ਸਕਸਮ ਗੁਪਤਾ, ਕਵਿਤਾ ਗੁਪਤਾ, ਮੁਰਾਰੀ ਲਾਲ ਸ਼ਰਮਾ, ਸੁਖਦੇਵ ਕੋਸ਼ਲ, ਦੀਪਕ ਜੈਨ, ਕੋਸ਼ਲ ਰਾਓ ਸਿੰਗਲਾ, ਆਦਿ ਹਾਜਰ ਸਨ। ਸਾਗਰ ਸੂਦ ਅਤੇ ਸਤੀਸ਼ ਵਿਦਰੋਹੀ ਦੀਆਂ ਰਚਨਾਵਾਂ ਨੇ ਮਨਮੋਹ ਲਿਆ।