ਗੁਰੂਨਗਰੀ ‘ਚ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਨੇ ਟ੍ਰੈਫਿਕ ਜਾਮ ਦਾ ਕੱਢਿਆ ਹੱਲ
Harpreet Kaur ( The Mirror Time )
ਗੁਰੂਨਗਰੀ ਅੰਮ੍ਰਿਤਸਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਵਾਸਤੇ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਇੱਕ ਉਪਰਾਲਾ ਕੀਤਾ ਗਿਆ ਜਿਸਦੇ ਚਲਦੇ ਅੰਮ੍ਰਿਤਸਰ ਦੇ ਹਾਲ ਬਜ਼ਾਰ ਦੇ ਬਾਹਰ ਸਬਜ਼ੀ ਅਤੇ ਫਲ ਫਰੂਟ ਦੀਆਂ ਰੇਹੜੀਆਂ ਨੂੰ ਇੱਕ ਜਗ੍ਹਾ ਮੁਹਈਆ ਕਰਵਾਈ ਗਈ,ਜਿਸ ਨਾਲ ਜਿਥੇ ਟਰੈਫਿਕ ਤੋਂ ਨਿਜਾਤ ਮਿਲੇਗਾ ਉਥੇ ਹੀ ਰੇਹੜੀ ਵਾਲਿਆ ਨੂੰ ਵੀ ਇੱਕ ਪਲੇਟਫਾਰਮ ਮਿਲ ਗਿਆ ਹੈ,ਇਸ ਨਾਲ ਰੇਹੜੀ ਲਾਉਣ ਵਾਲਿਆ ਨੂੰ ਵੱਡਾ ਫਾਇਦਾ ਹੋਵੇਗਾ,
ਇਸ ਮੌਕੇ ਰੇਹੜੀ ਲਾਉਣ ਵਾਲਿਆ ਨੇ ਵੀ ਅੰਮ੍ਰਿਤਸਰ ਦੇ ਮੇਅਰ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਇਸ ਉਪਰਾਲੇ ਨਾਲ ਉਹਨਾਂ ਨੂੰ ਰਹੀਆਂ ਮੁਸ਼ਕਿਲਾਂ ਦਾ ਵੀ ਹਲ ਹੋਵੇਗਾ, ਅਤੇ ਰੋਜ਼ਗਾਰ ਮੁਹਈਆ ਹੋਵੇਗਾ… ਉਥੇ ਹੀ ਉਹਨਾਂ ਕਿਹਾ ਕਿ ਇਸ ਉਪਰਾਲੇ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਵੀ ਹੱਲ ਹੋਵੇਗਾ,ਜਿਸ ਨਾਲ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਟਰੈਫਿਕ ਦੀ ਸਮੱਸਿਆ ਨਾਲ ਨਹੀਂ ਜੂਝਣਾ ਪਵੇਗਾ।