ਸਾਫਟਬਾਲ ਵਿੱਚ ਜ਼ੋਨ ਪਟਿਆਲਾ-2 ਦੀ (ਅੰਡਰ-14) ਕੁੜੀਆਂ ਦੀ ਟੀਮ ਨੇ ਹਾਸਲ ਕੀਤਾ ਸਿਲਵਰ ਮੈਡਲ
Ajay Verma (The Mirror Time)
ਪਟਿਆਲਾ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਵਿਖੇ ਜ਼ਿਲ੍ਹਾ ਪੱਧਰੀ ਅੰਡਰ-14 ਕੁੜੀਆਂ ਦਾ ਸਾਫਟਬਾਲ ਦਾ ਟੂਰਨਾਮੈਂਟ ਹੋਇਆ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-3 ਨੇ ਗੋਲਡ ਮੈਡਲ, ਜ਼ੋਨ ਪਟਿਆਲਾ-2 ਨੇ ਸਿਲਵਰ ਮੈਡਲ ਅਤੇ ਜ਼ੋਨ ਭੁਨਰਹੇੜੀ ਨੇ ਬਰੋਨਜ਼ ਮੈਡਲ ਹਾਸਲ ਕੀਤਾ। ਜ਼ੋਨ ਪਟਿਆਲਾ-2 ਦੀ ਟੀਮ ਵਿੱਚ ਐੱਸ.ਡੀ.ਕੇ.ਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਦੀ ਵੰਦਨਾ, ਖੁਸ਼ਬੂ, ਪਾਇਲ, ਮਿਸਬਾ, ਸ੍ਰੇਯਾ, ਰੁਪਿੰਦਰ ਕੌਰ, ਪ੍ਰਨੀਤੀ, ਨੇਹਾ, ਅਰਾਇਨਾ, ਜਾਸਮੀਨ ਤੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਹੁਰਨੂਰ ਕੌਰ, ਸਾਕਸ਼ੀ, ਹਰਲੀਨ ਕੌਰ, ਹਰਨੀਤ ਕੌਰ, ਨਵਪ੍ਰੀਤ ਕੌਰ ਅਤੇ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸਕੂਲ (ਪਟਿਆਲਾ) ਦੀ ਕੀਰਤਜੋਤ ਕੌਰ ਸ਼ਾਮਲ ਸਨ। ਜ਼ੋਨ ਪਟਿਆਲਾ-2 ਦੀ ਟੀਮ ਨੂੰ ਸ੍ਰੀਮਤੀ ਸੁਸ਼ੀਲਾ ਵਸ਼ਿਸਟ (ਡੀ.ਪੀ.ਈ) ਐੱਸ.ਡੀ.ਕੇ.ਐੱਸ ਸ਼ਕੁੰਤਲਾ ਗਰਲਜ਼ ਸਕੂਲ (ਪਟਿਆਲਾ) ਅਤੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੁਆਰਾ ਇਸ ਟੂਰਨਾਮੈਂਟ ਲਈ ਤਿਆਰੀ ਕਰਵਾਈ ਗਈ ਸੀ।ਇਸ ਮੌਕੇ ਤੇ ਮੋਜੂਦ ਸ੍ਰੀ ਸ਼ਸ਼ੀ ਮਾਨ, ਸ੍ਰੀ ਹਰੀਸ਼ ਸਿੰਘ, ਸ੍ਰੀਮਤੀ ਸੀਮਾ, ਸ੍ਰੀਮਤੀ ਇੰਦਰਜੀਤ ਕੌਰ , ਮਿਸ ਕਿਰਨਜੀਤ ਕੌਰ, ਸ੍ਰੀਮਤੀ ਕਮਲਜੀਤ ਕੌਰ ਅਤੇ ਹੋਰ ਕੋਚ ਸਾਹਿਬਾਨਾਂ ਨੇ ਸ੍ਰੀਮਤੀ ਮਮਤਾ ਰਾਣੀ , ਸ੍ਰੀਮਤੀ ਸੁਸ਼ੀਲਾ ਵਸ਼ਿਸਟ ਅਤੇ ਟੀਮ ਨੂੰ ਇਸ ਸਫਲਤਾ ਤੇ ਵਧਾਈ ਦਿਤੀ।