ਜ਼ਮੀਨ ਤੇ ਕਿਸਾਨੀ ਨਾਲ ਜੁੜੇ ਆਗੂ ਚੇਅਰਮੈਨ ਅਮਨਦੀਪ ਮੋਹੀ- ਮਹਿਤਾ
Ajay Verma(The Mirror Time)
ਮਹਿਤਾ ਨੇ ਮਾਰਕਫੈੱਡ ਦੇ ਚੇਅਰਮੈਨ ਮੋਹੀ ਨੂੰ ਦਿੱਤੀ ਮੁਬਾਰਕਬਾਦ
28 ਸਤੰਬਰ (ਪਟਿਆਲਾ)
ਮਾਰਕਫੈੱਡ ਦੇ ਚੇਅਰਮੈਨ ਵਜੋਂ ਆਮ ਆਦਮੀ ਪਾਰਟੀ ਦੇ ਸੂਬਾ ਸੱਕਤਰ ਅਮਨਦੀਪ ਸਿੰਘ ਮੋਹੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੇ ਆਮ ਆਦਮੀ ਪਾਰਟੀ ਦੇ ਜਿਲਾ ਪਟਿਆਲਾ ਤੋਂ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਚੰਡੀਗੜ ਦਫਤਰ ਪਹੁੰਚ ਕੇ ਅਮਨਦੀਪ ਸਿੰਘ ਮੋਹੀ ਨੂੰ ਫ਼ੁੱਲਾਂ ਦਾ ਬੁੱਕੇ ਭੇਟ ਕਰਕੇ ਮੁਬਾਰਕਬਾਦ ਦਿੱਤੀ I ਤੇਜਿੰਦਰ ਮਹਿਤਾ ਦਾ ਕਹਿਣਾ ਹੈ ਕਿ ਅਮਨਦੀਪ ਮੋਹੀ ਜ਼ਮੀਨ ਅਤੇ ਕਿਸਾਨੀ ਨਾਲ ਜੁੜੇ ਹੋਏ ਆਗੂ ਹਨ , ਜਿਹਨਾ ਨੇ ਹਮੇਸ਼ਾ ਲੋਕ ਸੇਵਾ ਨੂੰ ਅਹਿਮ ਮੰਨਿਆ ਹੈ। ਇਸ ਲਈ ਉਹਨਾ ਦੀ ਅਗਵਾਈ ਹੇਠ ਮਾਰਕਫੈੱਡ ਸੂਬੇ ਦੇ ਕਿਸਾਨਾ ਨੂੰ ਆਧੁਨਿਕਤਾ ਨਾਲ ਜੋੜ ਕੇ ਨਵੀਆਂ ਬੁਲੰਦੀਆਂ ਤੇ ਪਹੁੰਚਾਏਗਾ ਅਤੇ ਪੰਜਾਬ ਪਹਿਲਾਂ ਵਾਂਗ ਸੋਨੇ ਦੀ ਚਿੜੀ ਬਣੇਗਾ I ਮਹਿਤਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁਚੀ ਲੀਡਰਸ਼ਿਪ ਦਾ ਅਮਨਦੀਪ ਸਿੰਘ ਮੋਹੀ ਨੂੰ ਅਹਿਮ ਜਿਮੇਵਾਰੀ ਦੇਣ ਤੇ ਧੰਨਵਾਦ ਵੀ ਕੀਤਾ I
ਇਸ ਮੌਕੇ ਅਮਨਦੀਪ ਮੋਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ, ਮੈਂ ਇਸ ਜਿੰਮੇਵਾਰੀ ਲਈ ਪਾਰਟੀ ਲੀਡਰਸ਼ਿਪ ਅਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਵੱਡੀ ਜਿੰਮੇਵਾਰੀ ਦੇ ਕਾਬਿਲ ਸਮਝਿਆ ਹੈ। ਇਹ ਮਹਿਜ਼ ਇੱਕ ਵੱਡੀ ਕੁਰਸੀ ਨਹੀਂ ਇੱਕ ਵੱਡੀ ਜਿੰਮੇਵਾਰੀ ਹੈ, ਜਿਸਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਉਂਗਾ।
ਅਮਨਦੀਪ ਮੋਹੀ ਨੇ ਕਿਹਾ ਕਿ, ਮੇਰਾ ਇਕੋ ਟੀਚਾ ਹੈ ਕਿ ਮੈਂ ਮਾਰਕਫੈੱਡ ਦੇ ਮੁਨਾਫ਼ੇ ਹੋਰ ਵੀ ਵਧਾ ਸਕਾਂ, ਹੁਣ ਤੱਕ ਪਿਛਲੀਆਂ ਸਰਕਾਰਾਂ ਵੇਲੇ ਜੋ ਕੁੱਝ ਵੀ ਮਾਰਕਫੈੱਡ ਦੇ ਅਧੀਨ ਹੁੰਦਾ ਰਿਹਾ ਹੈ ਉਹ ਪੂਰੇ ਪੰਜਾਬ ਨੇ ਦੇਖਿਆ ਹੈ, ਪਰ ਹੁਣ ਇਹ ਸਮਾਂ ਬਦਲਾਅ ਦਾ ਹੈ। ਪੰਜਾਬ ਵਿੱਚ ਇਕ ਕੱਟੜ ਇਮਾਨਦਾਰ ਸਰਕਾਰ ਹੈ ਅਤੇ ਜਿਸਦਾ ਮੁੱਖ ਮੰਤਰੀ ਹੀ ਸਭ ਤੋਂ ਵੱਧ ਇਮਾਨਦਾਰ ਹੋਵੇ ਤਾਂ ਬਾਕੀ ਭ੍ਰਿਸ਼ਟ ਹੋਣ ਦੀ ਸੋਚ ਵੀ ਨਹੀਂ ਸਕਦੇ। ਅੱਜ ਮਾਰਕਫੈੱਡ ਵਿੱਚ ਬਹੁਤ ਸਾਰੀਆਂ ਨਵੀਆਂ ਇਨੋਵੇਸ਼ਨਜ਼ ਦੀ ਲੋੜ ਹੈ, ਜਿਸਨੂੰ ਅਸੀਂ ਨੇਪੜੇ ਚੜਾਵਾਂਗੇ ਅਤੇ ਮਾਰਕਫੈੱਡ ਨੂੰ ਇੱਕ ਸਭ ਤੋਂ ਵੱਧ ਮੁਨਾਫ਼ੇ ਵਾਲੀ ਕੋਆਪ੍ਰੇਸ਼ਨ ਬਣਾਵਾਂਗੇ।
ਇਸਦੇ ਨਾਲ ਹੀ ਅਮਨਦੀਪ ਮੋਹੀ ਨੇ ਕਿਹਾ ਕਿ ਮਾਰਕਫੈੱਡ ਪੰਜਾਬ ਅਤੇ ਪੰਜਾਬੀਅਤ ਨੂੰ ਇੱਕ ਬੇਹਤਰ ਅਤੇ ਸਸਤੀ ਖੁਰਾਕ ਦੇ ਨਾਲ-ਨਾਲ ਰੁਜ਼ਗਾਰ ਵੀ ਉਪਲੱਬਧ ਕਰਵਾਏਗੀ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਾਹਰਲੀਆਂ ਕੰਪਨੀਆਂ ਦੇ ਪ੍ਰੋਡਕਟਾਂ ਵੱਲ ਨਾ ਜਾਣਾ ਪਵੇ। ਮਾਰਕਫੈੱਡ ਆਪਣੇ ਆਪ ਵਿੱਚ ਹੀ ਇੱਕ ਵੱਡੀ ਕੰਪਨੀ ਹੈ, ਜਿਸਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਬਹੁਤ ਸਾਰੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਦੇ ਹਨ।