ਸਹਾਰਾ ਫਾਉਂਡੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸੇਸ਼ ਪੋ੍ਗਰਾਮ ਦਾ ਆਯੋਜਨ
Abhinandan Chohan
(The Mirror Time)
sangrur
ਸਰਬਜੀਤ ਸਿੰਘ ਰੇਖੀ ਚੇਅਰਮੈਨ ਦੀ ਅਗਵਾਈ ਵਿੱਚ ਸਮੂਹ ਮੈਬਰਾਂ ਨੇ ਸ਼ਹੀਦਾਂ ਦੀਆਂ ਪ੍ਤਿਮਾਂ ਨੂੰ ਹਾਰ ਪਹਿਨਾਏ , ਫੁੱਲ ਵਰਸਾਉਦੇ ਹੋਏ ” ਭਾਰਤ ਮਾਤਾ ਦੀ ਜੈਅ”, ਵੰਦੇ ਮਾਤਰਮ,
” ਦੇ ਨਾਹਰੇ ਲਗਾਏ ਸਰਬਜੀਤ ਸਿੰਘ ਰੇਖੀ ਨੇ ਜਿਥੇ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚੰਡੀਗੜ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਲਈ ਖੁਸ਼ੀ ਜਾਹਿਰ ਕੀਤੀ ਅਤੇ ਧੰਨਵਾਦ ਕੀਤਾ ਉਥੇ ਸਰਕਾਰ ਅਤੇ ਜ਼ਿਲਾ ਪ੍ਸਾਸ਼ਨ ਨੂੰ ਰੇਲਵੇ ਸਟੇਸ਼ਨ ਸੰਗਰੁੂਰ ਤੇ ਲੱਗੇ ਵੱਡੇ ਤਿਰੰਗੇ ਝੰਡੇ ਵਰਗਾ ਤਿਰੰਗਾ, ਬੱਸ ਸਟੈਂਡ ਸੰਗਰੂਰ ਤੇ ਵੀ ਲਗਾਉਣ ਦੀ ਬੇਨਤੀ ਕੀਤੀ।ਅਤੇ ਮੋਮਬਤੀਆਂ ਜਗਾ ਕੇ ਸ਼ਰਧਾ ਸਤਿਕਾਰ ਭੇਟ ਕੀਤਾ।
ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ । ਡਾ: ਦਿਨੇਸ਼ ਗਰੋਵਰ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਪੇ੍ਰਨਾ ਲੈ ਕੇ ਸਮਾਜਿਕ ਬੁਰਾਈਆਂ ਦੀ ਕੈਦ ਤੋਂ ਸਮਾਜ ਨੂੰ ਮੁਕਤ ਕਰਨ ਦਾ ਸੱਦਾ ਦਿੱਤਾ।