ਮਹਿਮਦਪੁਰ ਜੱਟਾਂ ’ਚ ਕਈ ਕਾਂਗਰਸੀ ਪਰਿਵਾਰ ਹਰਿੰਦਰਪਾਲ ਚੰਦੂਮਾਜਰਾ ਦੀ ਹਮਾਇਤ ’ਚ ਆਏ
24 ਜਨਵਰੀ ( ਬਹਾਦਰਗੜ੍ਹ ) : ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਮੁਹਿੰਮ ਦਿਨੋਂ ਦਿਨ ਜ਼ੋਰ ਫੜਦੀ ਜਾ ਰਹੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਕਾਂਗਰਸੀ ਅਤੇ ਆਪ ਪਰਵਾਰਾਂ ਵਲੋਂ ਅਕਾਲੀ ਦਲ ’ਚ ਕੀਤੀ ਜਾ ਰਹੀ ਸ਼ਮੂਲੀਅਤ ਕਾਰਨ ਵਿਰੋਧੀਆਂ ਦੀ ਨੀਂਦ ਉਡਣੀ ਸ਼ੁਰੂ ਹੋ ਚੁੱਕੀ ਹੈ । ਇਸੇ ਲੜੀ ਤਹਿਤ ਅੱਜ ਪਿੰਡ ਨਵਾਂ ਮਹਿਮਦਪੁਰ ਜੱਟਾਂ ਤੋਂ ਕਈ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਛੱਡ ਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ’ਚ ਭੁਗਤਣ ਦਾ ਫੈਸਲਾ ਕੀਤਾ।
ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਂਆਂ ਆਖਦਿਆਂ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਅਕਾਲੀ-ਬਸਪਾ ਗਠਜੋੜ ਵਿਚ ਲੋਕਾਂ ਪ੍ਰਗਟਾਇਆ ਜਾ ਰਿਹਾ ਵਿਸ਼ਵਾਸ਼, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਉਣ ਵਾਲੀ ਸਰਕਾਰ ਗਠਜੋੜ ਦੀ ਹੀ ਹੋਵੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਦੀਆਂ ਵਧੀਕੀਆਂ ਅਤੇ ਸਿਫਰ ਕਾਰਗੁਜ਼ਾਰੀ ਕਾਰਨ ਅੱਜ ਲੋਕ ਬੁਰੀ ਤਰ੍ਹਾਂ ਹਤਾਸ਼ ਹਨ। ਵਿਕਾਸ ਦੇ ਨਾ ’ਤੇ ਵਿਨਾਸ਼ ਕਰਨ ਵਾਲੀ ਕਾਂਗਰਸ ਨੇ ਲੋਕਾਂ ਨੂੰ ਲਾਰਿਆਂ ’ਚ ਰੱਖ ਕੇ ਉਨ੍ਹਾਂ ਨਾਲ ਵਿਸ਼ਵਾਸ਼ਘਾਤ ਕੀਤੀ। ਘਰ ਘਰ ਰੁਜ਼ਗਾਰ, ਮੁਕੰਮਲ ਕਰਜ਼ਾ ਮੁਆਫ਼ੀ ਜਿਹੇ ਵਾਅਦੇ ਕਰਕੇ ਸੱਤਾ ’ਤੇ ਕਾਬਜ਼ ਹੋਈ ਕਾਂਗਰਸ ਨੇ ਪੰਜ ਸਾਲਾਂ ਲੋਕਾਂ ਦੀ ਸਾਰ ਵੀ ਨਹੀਂ ਲਈ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸ਼ਿਵ ਚਰਨ, ਸੁਨੀਲ ਕੁਮਾਰ, ਸ਼ਾਮ ਲਾਲ, ਸੰਦੀਪ ਸਿੰਘ, ਵਿਕਰਮ ਸਿੰਘ, ਸਤਵਿੰਦਰ ਸਿੰਘ, ਵਰਿੰਦਰ ਸਿੰਘ , ਟੋਨੀ ਕੁਮਾਰ, ਕਾਲਾ ਸਿੰਘ, ਲਵਲੀ ਕੁਮਾਰ, ਹਰਬੰਸ ਸਿੰਘ, ਬਲਜੀਤ ਕੌਰ, ਅੰਗਰੇਜ਼ ਕੌਰ, ਨਿਰਮਲ ਕੌਰ, ਕੁਲਦੀਪ ਕੌਰ, ਜਸਮੇਲ ਕੌਰ, ਗੁੱਡੀ ਕੁਮਾਰੀ, ਕਮਲ ਰਾਣੀ, ਸੁਨੀਤਾ ਪ੍ਰਮੁਖ ਸਨ।
ਇਸ ਮੌਕੇ ਕੁਲਦੀਪ ਸਿੰਘ ਹਰਪਾਲਪੁਰ, ਕਾਰਜ ਮੱਲ ਸ਼ਮਸ਼ਪੁਰ, ਜਤਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਲਖਵੀਰ ਸਿੰਘ, ਬਿੰਦਰ ਬਹਾਦਰਗੜ੍ਹ, ਜਤਿੰਦਰ ਮਹੱਬਤਪੁਰ, ਹਰਮੇਸ਼ ਕਾਮੀ, ਜਤਿੰਦਰ ਸੰਧੂ, ਬਾਜਵਾ ਵੀਰ ਕਲੋਨੀ, ਸੁਖਵਿੰਦਰ ਸ਼ਰਮਾ, ਸਾਬਕਾ ਸਰਪੰਚ ਬਲਕਾਰ ਹਰਗੋਬਿੰਦ ਕਲੋਨੀ, ਗੁਰਦੀਪ ਸਿੰਘ ਹਰਗੋਬਿੰਦ ਕਲੋਨੀ ਵੀ ਹਾਜ਼ਰ ਸਨ।