ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ! ਫਿਰ 3 ਤੋਂ 4 ਫੀਸਦੀ ਵੱਧ ਸਕਦਾ ਹੈ DA

ਸਰਕਾਰੀ ਕਰਮਚਾਰੀਆਂ ਨੂੰ ਜਲਦੀ ਹੀ ਚੰਗੀ ਖਬਰ ਮਿਲ ਸਕਦੀ ਹੈ। ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਵਿੱਚ ਜੁਲਾਈ ਵਿੱਚ ਵਾਧਾ ਕਰ ਸਕਦੀ ਹੈ। ਇਸ ਸਮੇਂ ਮੁਲਾਜ਼ਮਾਂ ਨੂੰ 34 ਫੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ। ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (ਏ.ਆਈ.ਸੀ.ਪੀ.ਆਈ. ਸੂਚਕਾਂਕ) ‘ਚ ਵਾਧੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਮਹਿੰਗਾਈ ਭੱਤੇ ‘ਚ ਕਾਫੀ ਵਾਧਾ ਕਰੇਗੀ।
ਧਿਆਨ ਯੋਗ ਹੈ ਕਿ ਸਰਕਾਰ ਸਾਲ ਵਿੱਚ ਦੋ ਵਾਰ ਮਹਿੰਗਾਈ ਭੱਤਾ ਦਿੰਦੀ ਹੈ। ਸਰਕਾਰ ਨੇ ਹਾਲ ਹੀ ਵਿੱਚ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਸੀ। ਇਸ ਨੂੰ 3 ਫੀਸਦੀ ਵਧਾ ਕੇ 34 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਕ ਵਾਰ ਫਿਰ ਇਸ ਨੂੰ ਵਧਾਉਣਾ ਪਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਮਹਿੰਗਾਈ ਵਧਣ ਕਾਰਨ ਇਸ ‘ਚ 3 ਦੀ ਬਜਾਏ 4 ਫੀਸਦੀ ਦਾ ਵਾਧਾ ਹੋਵੇਗਾ।
50 ਲੱਖ ਕਰਮਚਾਰੀਆਂ ਨੂੰ ਹੋਵੇਗਾ ਫਾਇਦਾ : ਇਸ ਸਾਲ ਦੀ ਸ਼ੁਰੂਆਤ ‘ਚ ਸਰਕਾਰ ਨੇ ਇਕ ਵਾਰ ਡੀ.ਏ. ਨੂੰ ਵਧਾ ਦਿੱਤਾ ਸੀ। ਇਸ ਸਮੇਂ ਡੀਏ 34 ਫੀਸਦੀ ਹੈ। ਜੇਕਰ ਸਰਕਾਰ ਇਸ ‘ਚ 4 ਫੀਸਦੀ ਦਾ ਵਾਧਾ ਕਰਦੀ ਹੈ ਤਾਂ ਇਹ 38 ਫੀਸਦੀ ਹੋ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨਾਲ 50 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।
ਇੰਨੀ ਵਧ ਜਾਵੇਗੀ ਤਨਖਾਹ : ਜਿਨ੍ਹਾਂ ਮੁਲਾਜ਼ਮਾਂ ਦੀ ਬੇਸਿਕ ਤਨਖਾਹ 56,900 ਰੁਪਏ ਹੈ, ਉਨ੍ਹਾਂ ਨੂੰ 38 ਫੀਸਦੀ ਮਹਿੰਗਾਈ ਭੱਤਾ ਮਿਲਣ ‘ਤੇ 21,622 ਰੁਪਏ ਡੀ.ਏ.ਮਿਲੇਗਾ। ਇਸ ਸਮੇਂ 34 ਫੀਸਦੀ ਦੀ ਦਰ ਨਾਲ 19,346 ਰੁਪਏ ਮਿਲ ਰਹੇ ਹਨ। ਡੀਏ ਵਿੱਚ 4 ਫੀਸਦੀ ਵਾਧੇ ਨਾਲ ਤਨਖਾਹ ਵਿੱਚ 2,276 ਰੁਪਏ ਦਾ ਵਾਧਾ ਹੋਵੇਗਾ। ਯਾਨੀ ਲਗਭਗ 27,312 ਰੁਪਏ ਸਾਲਾਨਾ ਤਨਖ਼ਾਹ ਦੇ ਤੌਰ ‘ਤੇ ਜ਼ਿਆਦਾ ਮਿਲਣਗੇ।