Punjab-Chandigarh

ਸਿੱਖਿਆ ਵਿਭਾਗ ਨੇ ਆਰੰਭ ਕੀਤੀ ਦਾਖਲਾ ਮੁਹਿੰਮ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲਾ ਵਧਾਉਣ ਲਈ ਹਰ ਸਾਲ ਚਲਾਈ ਜਾਣ ਵਾਲੀ ਮੁਹਿੰਮ ਤਹਿਤ ਸਰਗਰਮੀਆਂ ਤੇਜ਼ ਹੋ ਕਰ ਦਿੱਤੀਆਂ ਗਈਆਂ ਹਨ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ ਅਮਰਜੀਤ ਸਿੰਘ ਦੀ ਅਗਵਾਈ ‘ਚ ਜਿਲ੍ਹੇ ਭਰ ‘ਚ ਯੋਜਨਾਬੱਧ ਤਰੀਕੇ ਨਾਲ ਦਾਖਲਾ ਮੁਹਿੰਮ ਚੱਲ ਰਹੀ ਹੈ। ਜਿਸ ਤਹਿਤ ਨਾਭਾ ਤਹਿਸੀਲ ਦੇ ਵੱਡੇ ਪਿੰਡ ਮੱਲੇਵਾਲ, ਭੋੜੇ ਤੇ ਫ਼ਤਿਹਪੁਰ ਵਿਖੇ ਜਿਲ੍ਹਾ ਮੈਂਟਰ (ਅੰਗਰੇਜ਼ੀ ਤੇ ਸਮਾਜਿਕ ਸਿੱਖਿਆ) ਕੁਲਬੀਰ ਕੌਰ ਦੀ ਦੇਖ-ਰੇਖ ‘ਚ ਨੁੱਕੜ ਨਾਟਕ ਦੇ ਮੰਚਨ ਅਤੇ ਭਾਸ਼ਣ ਰਾਹੀਂ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਦੀਆਂ ਖ਼ੂਬੀਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ।
  ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਮਾਪਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ‘ਚ ਬੱਚੇ ਦਾਖਲ ਕਰਵਾਉਣ ਦੀ ਅਪੀਲ ਕੀਤੀ। ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਤੇ ਨਿਰਦੇਸ਼ਤ ਕੀਤੇ ਨੁੱਕੜ ਨਾਟਕ ‘ਤੀਹਰੀ ਖੁਸ਼ੀ’ ਰਾਹੀਂ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਸ਼ਰਨਜੀਤ ਸਿੰਘ ਚੀਮਾ, ਕਿਰਨ, ਮਹਿਕ ਅਤਾਪੁਰੀ ਤੇ ਸ਼ਰਨਦੀਪ ਸਿੰਘ ਸੰਧੂ ਨੇ ਸਰਕਾਰੀ ਸਕੂਲਾਂ ‘ਚ ਆਈਆਂ ਵੱਡੀਆਂ ਤਬਦੀਲੀਆਂ ਨੂੰ ਇੱਕ ਵਧੀਆ ਕਹਾਣੀ ਦੇ ਰੂਪ ‘ਚ ਪੇਸ਼ ਕੀਤਾ। ਇਸ ਨਾਟਕ ਰਾਹੀਂ ਸਰਕਾਰੀ ਸਕੂਲਾਂ ‘ਚ ਸਥਾਪਤ ਕੀਤੇ ਗਏ ਸਮਾਰਟ ਕਲਾਸ ਰੂਮਜ਼, ਲਾਇਬਰੇਰੀਆਂ, ਵਿੱਦਿਅਕ ਗੁਣਵੱਤਾ, ਖੁੱਲ੍ਹੇ ਖੇਡ ਮੈਦਾਨ, ਪ੍ਰੀ-ਪ੍ਰਾਇਮਰੀ ਜਮਾਤਾਂ, ਪ੍ਰਯੋਗਸ਼ਾਲਾਵਾਂ, ਮੁਫ਼ਤ ਕਿਤਾਬਾਂ, ਵਰਦੀਆਂ ਤੇ ਹੋਰ ਸਹੂਲਤਾਂ ਬਾਰੇ ਚਾਨਣਾ ਪਾਇਆ।
  ਸਕੂਲ ਪ੍ਰਬੰਧਕ ਕਮੇਟੀ ਮੱਲੇਵਾਲ ਦੇ ਚੇਅਰਮੈਨ ਕੁਲਦੀਪ ਸਿੰਘ, ਰਣਜੀਤ ਸਿੰਘ ਪੰਚ, ਪਰਮਿੰਦਰ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਰਜਨੀ ਬਾਲਾ, ਪ੍ਰੀਤੀ ਰਾਣੀ ਤੇ ਗੁਰਮੀਤ ਸਿੰਘ (ਸਾਰੇ ਮੈਂਬਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੇਵਾਲ ਦੀ ਪ੍ਰਿੰ. ਨਿਰਮਲਾ ਸਰਕਾਰੀ ਹਾਈ ਸਕੂਲ ਭੋੜੇ ਦੀ ਮੁੱਖ ਅਧਿਆਪਕਾ ਸਿਮਰਤਪ੍ਰੀਤ ਕੌਰ, ਸਰਕਾਰੀ ਹਾਈ ਸਕੂਲ ਫ਼ਤਿਹਪੁਰ ਦੇ ਮੁੱਖ ਅਧਿਆਪਕ ਰਜਿੰਦਰ ਸਿੰਘ ਖਹਿਰਾ, ਸਟੇਟ ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਾਂ, ਸਿੱਖਿਆ ਸੁਧਾਰ ਟੀਮ ਤੋਂ ਲਲਿਤ ਮੋਦਗਿਲ ਤੇ ਸੁਧੀਰ ਸ਼ਰਮਾ, ਬਲਾਕ ਮੈਂਟਰ ਪੜ੍ਹੋ ਪੰਜਾਬ ਕਵਿਤਾ ਪ੍ਰਾਸ਼ਰ, ਗੁਰਪ੍ਰੀਤ ਕੌਰ, ਸਮਰਾਟ ਕੁਮਾਰ, ਯਾਦਵਿੰਦਰਪਾਲ ਤੇ ਨਵੀਨ ਖਾਨ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button