ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਲਈ ਡੈਫ ਐਂਡ ਬਲਾਇੰਡ ਸਕੂਲ ਸੈਫਦੀਪੁਰ ਵਿਖੇ ਵਿਸ਼ੇਸ਼ ਕੈਂਪ
ਜਿਲ੍ਹਾ ਚੋਣ ਦਫਤਰ ਪਟਿਆਲਾ ਅਤੇ ਸਵੀਪ ਟੀਮ ਵੱਲੋਂ ਵੋਟਰ ਸ਼ਾਖਰਤਾ ਅਧੀਨ ਦਿਵਿਆਂਗ ਵੋਟਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਈ ਐਪਿਕ (ਇਲੈਕਟ੍ਰਾਨਿਕ ਵੋਟਰ ਕਾਰਡ) ਦੀ ਮਹੱਤਤਾ ਸਬੰਧੀ ਜਾਣਕਾਰੀ ਦੇਣ ਲਈ ਸੋਸਾਇਟੀ ਫ਼ਾਰ ਡੈਫ ਅਤੇ ਬਲਾਇੰਡ ਸਕੂਲ ਸੈਫਦੀਪੁਰ ਵਿਖੇ ਵਿਸ਼ੇਸ਼ ਕੈਂਪ ਦਾ ਲਗਾਇਆ ਗਿਆ। ਇਸ ਪ੍ਰੋਗਰਾਮ ‘ਚ ਬਤੌਰ ਮੁੱਖ ਮਹਿਮਾਨ ਜਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਤੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਸ਼ਿਰਕਤ ਕੀਤੀ। ਸੋਸਾਇਟੀ ਦੇ ਪ੍ਰਧਾਨ ਕਰਨਲ ਕਰਮਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀਆਇਆ ਕਿਹਾ ਅਤੇ ਵੋਟ ਦੀ ਮਹੱਤਤਾ ਅਤੇ ਦਿਵਿਆਂਗ ਜਨ ਵੋਟਰਾਂ ਦੀ ਸ਼ਮੂਲੀਅਤ ਉੱਪਰ ਵਿਸ਼ੇਸ਼ ਜ਼ੋਰ ਦਿੱਤਾ।
ਪ੍ਰੋਗਰਾਮ ਦੌਰਾਨ ਜਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀ ਰਜਿਸਟ੍ਰੇਸ਼ਨ, ਆਨਲਾਈਨ ਵਿਧੀ ਅਤੇ ਈ ਐਪਿਕ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦਿਵਿਆਂਗ ਵੋਟਰ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਲੋਕਤੰਤਰ ‘ਚ ਵੋਟ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਦੀ ਵਰਤੋਂ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਇਸ ਮੌਕੇ ਜਿਲ੍ਹਾ ਚੋਣ ਤਹਿਸੀਲਦਾਰ ਰਾਮ ਜੀ ਲਾਲ ਦੀ ਅਗਵਾਈ ਵਿਚ ਕਰਵਾਏ ਗਏ ਪੋਸਟਰ ਅਤੇ ਸਲੋਗਨ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਪਹਿਲਾ ਸਥਾਨ ਲਕਸ਼ਮੀ, ਦੂਜਾ ਸਥਾਨ ਦਲਜੀਤ ਕੌਰ ਅਤੇ ਤੀਜਾ ਸਥਾਨ ਮਿਆਂਕ ਨੇ ਪ੍ਰਾਪਤ ਕੀਤਾ। ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਕ੍ਰਮਵਾਰ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ‘ਤੇ ਕਰਨਵੀਰ ਸਿੰਘ, ਮੁਸਕਾਨ ਕੌਰ ਅਤੇ ਗੋਲਡੀ ਪਟਿਆਲਾ ਸਕੂਲ ਆਫ਼ ਡੈਫ ਨੇ ਹਾਸਿਲ ਕੀਤੀ। ਸਕੂਲ ਦੇ ਦੇਖਣ ਤੋਂ ਅਸਮਰਥ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਵੋਟਰ ਜਾਗਰੂਕਤਾ ਦੇ ਗੀਤ ਪੇਸ਼ ਕੀਤੇ। ਸਕੂਲ ਦੀ ਪ੍ਰਿੰਸੀਪਲ ਮੈਡਮ ਰੇਨੂੰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਜੀਤ ਸਿੰਘ ਸਿੱਧੂ ਚੋਣ ਕਾਨੂੰਗੋ ਅਤੇ ਪ੍ਰਿਅੰਕਾ ਮਿੱਤਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।