ਵਿਧਾਨ ਸਭਾ ਹਲਕਾ ਸਨੌਰ ਦੇ ਬੂਥ ਲੈਵਲ ਅਫ਼ਸਰਾਂ ਤੇ ਸੁਪਰਵਾਈਜ਼ਰਾਂ ਦੀ ਹੋਈ ਟਰੇਨਿੰਗ
ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਈ-ਐਪਿਕ ਸਰਵਿਸ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ‘ਤੇ ਨਵੇਂ ਰਜਿਸਟਰਡ ਹੋਏ ਵੋਟਰ ਆਪਣਾ ਈ-ਐਪਿਕ (ਈ-ਵੋਟਰ ਸ਼ਨਾਖਤੀ ਕਾਰਡ) ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ ਵੈਬ ਪੋਰਟਲ (https://voterportal.eci.gov.in/https://nvsp.in) ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਬਾਕੀ ਵੋਟਰਾਂ ਲਈ ਇਹ ਸਹੂਲਤ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਵਿਧਾਨ ਸਭਾ ਹਲਕਾ ਸਨੌਰ ਦੇ 247 ਬੂਥ ਲੈਵਲ ਅਫ਼ਸਰਾਂ ਅਤੇ 22 ਸੁਪਰਵਾਈਜ਼ਰਾਂ ਨੂੰ ਜਾਣਕਾਰੀ ਦਿੰਦਿਆ ਹਲਕਾ ਸਨੌਰ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਸ੍ਰੀ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਗਰੂਡਾ ਐਪ ਦੇ ਲਾਂਚ ਹੋਣ ਨਾਲ ਬੂਥ ਲੈਵਲ ਅਫ਼ਸਰਾਂ ਦੇ ਕੰਮ ਨੂੰ ਹੋਰ ਵੀ ਆਸਾਨ ਕੀਤਾ ਹੈ ਉਥੇ ਬੀ.ਐਲ.ਓਜ਼. ਦਾ ਪੇਪਰ ਵਰਕ ਵੀ ਬਹੁਤ ਘੱਟ ਗਿਆ ਹੈ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ।
ਇਸ ਮੌਕੇ ਐਪ ਦੀ ਟਰੇਨਿੰਗ ਦੇਣ ਵਾਲੇ ਟ੍ਰੇਨਰਜ ਭਾਰਤ ਭੂਸ਼ਣ ਅਤੇ ਤੇਜਿੰਦਰ ਸਿੰਘ ਨੇ ਇਸ ਐਪ ਸਬੰਧੀ ਮੁਕੰਮਲ ਟਰੇਨਿੰਗ ਦਿੱਤੀ ਅਤੇ ਬੀ.ਐਲ.ਓਜ਼. ਨੂੰ ਆ ਰਹੀਆਂ ਕੁੱਝ ਔਕੜਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਜਿਸ ਵੋਟਰ ਵੱਲੋਂ ਆਪਣਾ ਈ-ਐਪਿਕ ਡਾਊਨਲੋਡ ਕੀਤਾ ਜਾਣਾ ਹੈ, ਉਸਨੂੰ ਆਪਣਾ ਵੋਟਰ ਕਾਰਡ ਨੰਬਰ ਜਾਂ ਫ਼ਾਰਮ ਨੰਬਰ 6 ਦਾ ਰੈਫਰੈਂਸ ਨੰਬਰ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਡਾਊਨਲੋਡ ਪ੍ਰੋਸੈਸ ਦੌਰਾਨ ਵੋਟਰ ਦੇ ਮੋਬਾਈਲ ਨੰਬਰ ਤੇ ਇੱਕ ਓ.ਟੀ.ਪੀ. ਆਵੇਗਾ ਜਿਸਨੂੰ ਪੋਰਟਲ ਤੇ ਭਰਕੇ ਹੀ ਈ-ਐਪਿਕ ਡਾਊਨਲੋਡ ਕੀਤਾ ਜਾ ਸਕਦਾ ਹੈ।
ਬੀ.ਐਲ.ਓਜ਼. ਨੂੰ ਟਰੇਨਿੰਗ ਵਿੱਚ 100 ਫੀਸਦੀ ਈ-ਐਪਿਕ ਦੇ ਕੰਮ ਨੂੰ ਮਿਤੀ 11 ਮਾਰਚ 2021 ਤੱਕ ਹਰ ਹਾਲਤ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਵੀ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਦਿੱਤੇ ਗਏ। ਇਸ ਟ੍ਰੇਨਿੰਗ ਵਿੱਚ ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਦੀਪਕ ਕੁਮਾਰ, ਸ੍ਰੀ ਅਜੇ ਕੁਮਾਰ, ਸ੍ਰੀ ਸੁਖਦੇਵ ਸਿੰਘ, ਸ੍ਰੀ ਬਲਜੀਤ ਸਿੰਘ ਅਤੇ ਸ੍ਰੀ ਗੁਰਦੀਪ ਸਿੰਘ ਨੇ ਭਾਗ ਲਿਆ।
ਚੋਣ ਰਜਿਸਟਰੇਸ਼ਨ ਅਫ਼ਸਰ ਨੇ ਨਵੇਂ ਬਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੀ ਇਸ ਸੁਵਿਧਾ ਦਾ ਵੱਧ ਤੋਂ ਵੱਧ ਇਸਤੇਮਾਲ ਕਰਕੇ ਘਰ ਬੈਠੇ ਵੋਟਰ ਕਾਰਡ ਪ੍ਰਾਪਤ ਕਰੋ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਇਸ ਅਹਿਮ ਕੰਮ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਓ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ 1950 ਟੋਲ ਫਰੀ ਨੰਬਰ ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।