ਡਿਪਟੀ ਕਮਿਸ਼ਨਰ ਵੱਲੋਂ ਅਬਲੋਵਾਲ ਡੇਅਰੀ ਪ੍ਰਾਜੈਕਟ ਦੀ ਸਮੀਖਿਆ
ਪਟਿਆਲਾ, 15 ਮਾਰਚ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਬਲੋਵਾਲ ਵਿਖੇ ਸ੍ਰੀ ਗੁਰੂ ਨਾਨਕ ਡੇਅਰੀ ਪ੍ਰਾਜੈਕਟ ਦੀ ਸਮੀਖਿਆ ਕਰਨ ਲਈ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮਾਰਕੰਨ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।
ਇਸ ਮੌਕੇ ਸਾਕਸ਼ੀ ਸਾਹਨੀ ਨੇ ਸ਼ਹਿਰ ਵਿੱਚ ਨਗਰ ਨਿਗਮ ਦੀ ਹਦੂਦ ਅੰਦਰਲੀਆਂ ਡੇਅਰੀਆਂ ਨੂੰ ਇਸ ਪ੍ਰਾਜੈਕਟ ‘ਚ ਤਬਦੀਲ ਕਰਕੇ ਇਸ ਨੂੰ ਕਾਮਯਾਬ ਕਰਨ ਬਾਰੇ ਦੁਧਾਰੂ ਪਸ਼ੂਆਂ ਲਈ ਬੈਂਕ ਕਰਜਿਆਂ, ਵੈਟਰਨਰੀ ਕਲੀਨਿਕ, ਚਾਰਾ, ਪਸ਼ੂ ਮੰਡੀ, ਵੇਰਕਾ ਮਿਲਕਿੰਗ ਸੈਂਟਰ ਤੇ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਆਦਿ ਕਈ ਮੁੱਦਿਆਂ ‘ਤੇ ਚਰਚਾ ਕੀਤੀ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਮਸਲੇ ਮਿਥੇ ਸਮੇਂ ਦੇ ਅੰਦਰ-ਅੰਦਰ ਹੱਲ ਕਰਕੇ ਨਗਰ ਨਿਗਮ ਦੀ ਹਦੂਦ ਅੰਦਰ ਚੱਲ ਰਹੀਆਂ ਡੇਅਰੀਆਂ ਨੂੰ ਇਸ ਪ੍ਰਾਜੈਕਟ ਵਿਖੇ ਤਬਦੀਲ ਕਰਨ ਲਈ ਕਾਰਵਾਈ ਅਮਲ ‘ਚ ਲਿਆਂਦੀ ਜਾਵੇ ਤਾਂ ਕਿ ਇਸ ਅਹਿਮ ਪ੍ਰਾਜੈਕਟ ਨੂੰ ਕਾਮਯਾਬ ਕੀਤਾ ਜਾ ਸਕੇ।
ਇਸ ਮੌਕੇ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਨਰਾਇਣ ਦਾਸ, ਸੁਪਰਡੈਂਟ ਲੈਂਡ ਬਰਾਂਚ ਸੁਰਜੀਤ ਸਿੰਘ ਚੀਮਾ, ਐਲ.ਡੀ.ਐਮ. ਦਵਿੰਦਰ ਕੁਮਾਰ, ਡੇਅਰੀ ਵਿਕਾਸ ਬੋਰਡ, ਪਸ਼ੂ ਪਾਲਣ, ਵੇਰਕਾ ਸਮੇਤ ਹੋਰ ਕਈ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।