Facts In Hindi

ਜੇਕਰ ਤੁਹਾਡੇ Mobile ਫੋਨ ‘ਚ ਵੀ ਡਾਊਨਲੋਡ ਨੇ ਇਹ 7 ਐਪਸ ਤਾਂ, ਜਲਦੀ ਕਰੋ ਡਲੀਟ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਮੋਬਾਇਲ ਸਕਿਓਰਿਟੀ ਫਰਮ Pradeo ਨੇ ਐਂਡਰਾਇਡ ਯੂਜ਼ਰਸ ਲਈ ਅਲਰਟ ਜਾਰੀ ਕੀਤਾ ਹੈ। ਇਸ ਫਰਮ ਦਾ ਕਹਿਣਾ ਹੈ ਕਿ 7 ਪ੍ਰਸਿੱਧ ਐਂਡਰਾਇਡ ਐਪਸ ‘ਚ ਖ਼ਤਰਨਾਕ ਜੋਕਰ ਵਾਇਰਸ ਦੀ ਪਛਾਣ ਹੋਈ ਹੈ। ਅਜਿਹੇ ‘ਚ ਇਨ੍ਹਾਂ ਐਪਸ ਨੂੰ ਫੋਨ ‘ਚੋਂ ਤੁਰੰਤ ਡਿਲੀਟ ਕਰਨ ‘ਚ ਹੀ ਤੁਹਾਡੀ ਭਲਾਈ ਹੈ ਕਿਉਂਕਿ ਜੋਕਰ ਮਾਲਵੇਅਰ ਓ.ਟੀ.ਪੀ. ਅਤੇ ਬੈਂਕ ਸਟੇਟਮੈਂਟ ਪੜ੍ਹਨ ‘ਚ ਮਾਹਿਰ ਹੈ।
ਇਹ ਐਪਸ ਤੁਹਾਡਾ ਨੁਕਸਾਨ ਕਰਵਾ ਸਕਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਜੋਕਰ ਮਾਲਵੇਅਰ ਪਹਿਲੀ ਵਾਰ ਸਾਲ 2017 ‘ਚ ਸਾਹਮਣੇ ਆਇਆ ਸੀ।
ਇਸਤੋਂ ਪਹਿਲਾਂ 15 ਮੋਬਾਇਲ ਐਪਸ ‘ਚ ਜੋਕਰ ਮਾਲਵੇਅਰ ਦੀ ਪਛਾਣ ਹੋ ਚੁੱਕੀ ਹੈ ਅਤੇ ਹੁਣ 7 ਨਵੇਂ ਐਪਸ ‘ਚ ਇਸਦੀ ਪਛਾਣ ਹੋਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਿਲੀ ਐਪ ਜਿਸ ਵਿਚ ਜੋਕਰ ਮਾਲਵੇਅਰ ਮਿਲਿਆ ਹੈ, ਉਸਦਾ ਨਾਂ Color Message ਹੈ ਜਿਸਨੂੰ 5 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।

ਇਨ੍ਹਾਂ ਐਪਸ ‘ਚ ਮਿਲਿਆ ਜੋਕਰ ਮਾਲਵੇਅਰ

– Color Message
– Safety AppLock
– Push Message-Texting&SMS
– Convenient Scanner 2
– Emoji Wallpaper
– Separate Doc Scanner
– Fingertip GameBox

Spread the love

Leave a Reply

Your email address will not be published. Required fields are marked *

Back to top button