Punjab-ChandigarhTop News
ਕੁੱਤਿਆ ਨੂੰ ਲਗਾਏ ਹਲਕਾਅ ਰੋਕੂ ਟੀਕੇ
ਪਟਿਆਲਾ, 13 ਜੁਲਾਈ:
ਵੈਟਨਰੀ ਪੋਲੀਕਲੀਨਿਕ ਪਟਿਆਲਾ ਵਿਖੇ ਕੁੱਤਿਆਂ ਲਈ ਮੁਫ਼ਤ ਡੀਵਰਮਿੰਗ ਅਤੇ ਹਲਕਾਅ ਰੋਕੂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਦੌਰਾਨ 100 ਤੋਂ ਵੱਧ ਪਸ਼ੂ ਪਾਲਕਾਂ ਨੇ ਕੁੱਤਿਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਅਤੇ ਹਲਕਾਅ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ।
ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਵੈਟਰਨਰੀ ਅਫ਼ਸਰ ਡਾ. ਸੋਨਿੰਦਰ ਕੌਰ ਨੇ ਦੱਸਿਆ ਕਿ ਪਸ਼ੂਆਂ ਤੋਂ ਮਨੁੱਖਾਂ ‘ਚ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਵਿਸ਼ਵ ਯੁਨੋਸਿਸ ਦਿਵਸ ਮਨਾਇਆ ਜਾਂਦਾ ਹੈ। ਕੈਂਪ ‘ਚ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਸਮੇਤ ਜ਼ਿਲ੍ਹੇ ਦੇ ਹੋਰ ਵੈਟਰਨਰੀ ਅਫ਼ਸਰ, ਇੰਸਪੈਕਟਰਜ਼ ਤੇ ਅਮਲਾ ਹਾਜ਼ਰ ਸੀ। ਕੈਂਪ ‘ਚ ਨਿਊਰੀ ਡਰੱਗ ਫਾਰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।