ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਵੈ-ਰੋਜ਼ਗਾਰ ਕੋਰਸਾਂ ਲਈ ਰਜਿਸਟ੍ਰੇਸ਼ਨ ਸ਼ੁਰੂ

ਪਟਿਆਲਾ, 25 ਅਗਸਤ:
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 29 ਅਗਸਤ ਨੂੰ ਸਵੈ-ਰੋਜ਼ਗਾਰ ਤੇ ਰੋਜ਼ਗਾਰ ਸਬੰਧੀ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ-ਬਲਾਕ ‘ਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਐਨ.ਐਸ.ਆਈ.ਸੀ. ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ‘ਚ ਆਟੋ ਕੈਡ ਡਿਜ਼ਾਈਨਰ, ਕੰਪਿਊਟਰ ਬੇਸਿਕ ਅਤੇ ਅਕਾਊਟਿੰਗ, ਟੇਲਰ (ਬੇਸਿਕ ਸਿਖਲਾਈ ਆਪਰੇਟਰ) ਬਿਊਟਿਸ਼ਿਅਨ, ਫੀਲਡ ਟੈਕਨੀਸ਼ੀਅਨ ਅਤੇ ਘਰੇਲੂ ਉਪਕਰਨਾਂ ਦੀ ਰਿਪੋਰਟ, ਸੀ.ਐਨ.ਸੀ. ਆਪਰੇਟਰ ਵਰਟੀਕਲ ਮਸ਼ੀਨਿੰਗ ਸੈਂਟਰ, ਸੀ.ਐਨ.ਸੀ. ਪ੍ਰੋਗਰਾਮਰ ਦੇ ਮੁੱਖ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।
ਸਿੰਪੀ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਟ੍ਰੇਨਿੰਗ ਭਾਰਤ ਸਰਕਾਰ ਦੇ ਅਦਾਰੇ ਐਨ.ਐਸ.ਆਈ.ਸੀ. ਦੇ ਤਕਨੀਕੀ ਸੇਵਾ ਕੇਂਦਰ, ਡੀ-82/83, ਫੋਕਲ ਪੁਆਇੰਟ, ਰਾਜਪੁਰਾ ਵਿਖੇ 14 ਸਤੰਬਰ 2022 ਤੋਂ ਸ਼ੁਰੂ ਹੋਵੇਗੀ। ਕੋਰਸ ਕਰਨ ਦੇ ਚਾਹਵਾਨ ਵਿਦਿਆਰਥੀ ਆਪਣੇ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ ਦੀ ਫ਼ੋਟੋ ਕਾਪੀ ਅਤੇ ਦੋ ਫ਼ੋਟੋਆਂ ਲੈ ਕੇ ਮਿਤੀ 29 ਅਗਸਤ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਲਾਕ-ਡੀ, ਮਿੰਨੀ ਸਕੱਤਰੇਤ ਪਟਿਆਲਾ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।