Punjab-ChandigarhTop NewsUncategorized

ਅੰਮ੍ਰਿਤਸਰ ਪੁਲੀਸ ਨੂੰ ਮਿਲੀ ਵੱਡੀ ਕਾਮਯਾਬੀ ਜੱਗੂ ਭਗਵਾਨ ਪੂਰਿਆ ਗੈਂਗ ਦੇ ਮੈਬਰ ਅਤੇ ਸ਼ੂਟਰ ਕੀਤੇ ਕਾਬੂ 

ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਮਾੜੇ ਅਨਸਰਾਂ ਤੇ ਗੈਂਗਸਟਰਾ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਅੰਮਿਤਸਰ ਪੁਲੀਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਅਭਿਮਨਯੂ ਰਾਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਥਾਣਾ ਮਕਬੂਲ ਪੁਰਾ ਤੇ ਸੀਆਈਏ ਸਟਾਫ ਦੀ ਪੁਲਸ ਟੀਮ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਖੂਫੀਆ ਇਤਲਾਹ ਤੇ ਜੱਗੂ ਭਗਵਾਨਪੁਰੀਆ ਦੇ ਸਰਗਰਮ ਗੈਂਗ ਮੈਬਰ ਅਤੇ ਸ਼ੂਟਰ ਨੂੰ ਕੋਸੀ ਕਲਾਂ, ਮਥੁਰਾ, ਉਤਰਪ੍ਰਦੇਸ਼ ਤੋਂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ।ਜੋ ਇਸ ਸਬੰਧੀ ਪਹਿਲਾ ਹੀ ਥਾਣਾ ਮਕਬੂਲਪੁਰਾ ਵਿਖੇ ਰਵਨੀਤ ਸਿੰਘ ਉਰਫ ਸੋਨੂੰ ਦੇ ਬਿਆਨਾਂ ਪਰ ਕਿ ਉਹ ਮਿਤੀ 21-05- 2023 ਨੂੰ ਰਾਤ ਆਪਣੇ ਦੋਸਤਾਂ ਨਾਲ ਗੋਲਡਨ ਗੇਟ ਨਜਦੀਕ ਬਣੇ ਗਰੀਨ ਵੁੱਡ ਹੋਟਲ ਵਿੱਚ ਖਾਣਾ ਖਾਣ ਵਾਸਤੇ ਗਏ ਸੀ ਤੇ ਜਦੋ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਉਪਰ ਪਿਸਤੋਲਾ ਨਾਲ ਮਾਰ ਦੇਣ ਦੀ ਨਿਯਤ ਨਾਲ ਗੋਲੀਆ ਚਲਾ ਕੇ ਹਮਲਾ ਕੀਤਾ ਗਿਆ ਸੀ ਜਿਸਦੇ ਚਲਦੇ ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਮਕਬੂਲਪੁਰਾ ਵਿਖੇ ਕੇਸ ਦਰਜ ਕੀਤਾ ਗਿਆ। ਦੋਰਾਨੇ ਤਫਤੀਸ਼ ਪੁਲਿਸ ਟੀਮਾਂ ਵੱਲੋ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ/ਸ਼ੂਟਰਾਂ ਨੂੰ ਮਿਤੀ 28-05-2023 ਨੂੰ ਕਟੜਾ ਜੰਮੂ/ਕਸ਼ਮੀਰ ਤੋ ਕਾਬੂ ਕੀਤਾ ਗਿਆ ਜਿਸ ਵਿਚ ਕੁਨਾਲ ਮਹਾਜਨ ਉਰਫ ਕੇਸ਼ਵ ਮਹਾਜਨ, ਭੁਪਿੰਦਰ ਸਿੰਘ ਉਰਫ ਲਾਡੀ ਨੂੰ ਕਾਬੂ ਕਰਕੇ ਪੁੱਛਗਿਛ ਦੌਰਾਨ ਇਸ ਗਿਰੋਹ ਦੇ ਤਿੰਨ ਹੋਰ ਮੈਬਰਾਂ 1. ਅਜੀਤ ਕੁਮਾਰ ਉਰਫ ਚੋੜਾ 2. ਪ੍ਰਮੁੱਖ ਸੂਤਰਧਾਰ ਸਿਮਰਜੀਤ ਸਿੰਘ ਉਰਫ ਜੁਝਾਰ  3. ਸੂਰਜ ਉਰਫ ਹੈਪੀ ਨੂੰ  ਗ੍ਰਿਫਤਾਰ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋ ਜੁਝਾਰ ਗੈਂਗ ਜੋਕਿ ਜੇਲ ਵਿਚੋਂ ਹੀ ਨੈੱਟਵਰਕ ਚਲਾ ਰਿਹਾ ਸੀ ਜਦੋਂ ਉਣਾ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਤੇ

ਦੌਰਾਨੇ ਤਫਤੀਸ਼ ਮਿਤੀ 08-07-2023 ਨੂੰ ਖੂਫੀਆ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਕੋਸੀ ਕਲਾਂ, ਮਥੁਰਾ, ਉਤਰਪ੍ਰਦੇਸ਼ ਰੇਡ ਕੀਤੀ ਗਈ ਅਤੇ ਇਸ ਗੈਗ ਦੇ ਮੇਨ ਸ਼ੂਟਰਾਂ ਪਰਮਦਲੀਪ ਸਿੰਘ ਉਰਫ ਪੰਮਾ ਉਰਫ ਸੁਖਚੈਨ ਨੂੰ ਉਸ ਦੇ ਦੋ ਹੋਰ ਸਾਥੀਆਂ ਅਤੇ ਹਥਿਆਰਾਂ ਸਮੇਤ ਕੌਸੀ ਕਲਾਂ, ਮਥੁਰਾ, ਉਤਰਪ੍ਰਦੇਸ਼ ਤੋਂ ਕਾਬੂ  ਕੀਤਾ ਗਿਆ ਜਿੰਨਾ ਦਾ ਨਾਂ ਹੈ ਪਰਮਦਲੀਪ ਸਿੰਘ ਉਰਫ ਪੰਮਾ,

ਅਭਿਸ਼ੇਕ ਮਹਾਜਨ, ਤੇ ਸੋਨੂੰ ਗੋਸਵਾਮੀ ਜੌ ਕੀ ਮਥੁਰਾ ਦਾ ਰਿਹਣ ਵਾਲਾ ਹੈ ਇਸ ਨੇ ਹੀ ਇਨ੍ਹਾਂ ਨੂੰ ਓਥੇ ਪਨਾਹ ਦਿੱਤੀ ਸੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੋਲੋ ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਜੱਗੂ ਭਗਵਾਨਪੂਰੀਆ ਦੇ ਦੋ ਖਾਸ ਗੈਗ ਮੈਂਬਰ ਰੀਤਿਕ ਰੇਲੀ ਅਤੇ ਅੰਕੁਸ਼ ਕੁਮਾਰ ਉਰਫ ਬ੍ਰਾਹਮਣ ਇਸ ਸਮੇਂ ਆਸਟ੍ਰੇਲੀਆ ਵਿਖੇ ਰਹਿ ਰਹੇ ਹਨ ਅਤੇ ਗੈਗ ਮੈਬਰਾਂ ਨੂੰ ਲੜੀਦੀ ਮਾਲੀ ਸਹਾਇਤਾਂ, ਹਥਿਆਰ, ਵਹੀਕਲਾਂ ਅਤੇ ਫਰਾਰੀ ਸਮੇ ਪਨਾਂਹ ਮੁੱਹਈਆ ਕਰਵਾਉਂਦੇ ਹਨ।ਅੰਕੁਸ਼ ਕੁਮਾਰ ਉਰਫ ਬ੍ਰਾਹਮਣ ਅਤੇ ਰੀਤਿਕ ਰੇਲੀ ਹੋਰ ਵੀ ਵੱਖ ਵੱਖ ਥਾਣਿਆ ਵਿੱਚ ਦਰਜ ਹੋਏ ਕੇਸਾਂ ਵਿੱਚ ਲੋੜੀਦੇ ਹਨ। ਰੀਤਿਕ ਰੇਲੀ ਉਕਤ ਦੇ ਭਰਾ ਕ੍ਰਿਸ਼ਨਾ ਰੇਲੀ ਨੂੰ ਵੀ ਮਿਤੀ 08-07-2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀਆ ਪਾਸੋ ਇਕ ਜੈਮਰ ਸਮੇਤ ਐਡਾਪਟਰ ਵੀ ਬ੍ਰਾਮਦ ਕੀਤਾ ਗਿਆ ਹੈ ਜਿਸਦੀ ਇਹ ਕੀ ਵਰਤੋਂ ਕਰਦੇ ਸਨ ਬਾਰੇ ਤਫਤੀਸ਼ ਚੱਲ ਰਹੀ ਹੈ। ਦੋਸ਼ੀਆਨ ਦੀ ਪੁੱਛਗਿੱਛ ਦੇ ਅਧਾਰ ਤੇ ਇਸ ਗੈਗ ਦੇ ਹੋਰ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜੋ ਵਿਅਕਤੀ ਉਕਤ ਗੈਂਗ ਮੈਬਰਾਂ ਨੂੰ ਮਾਲੀ ਸਹਾਇਤਾ ਅਤੇ ਪਨਾਂਹ ਦਿੰਦੇ ਹਨ ਉਹਨਾਂ ਬਾਰੇ ਵੀ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੋਲੋ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਦੇ ਹੋਰ ਵੀ ਸਾਥੀ ਕਾਬੂ ਕੀਤੇ ਜਾਣਗੇ।

Spread the love

Leave a Reply

Your email address will not be published. Required fields are marked *

Back to top button