8 ਮਾਰਚ ਮਹਿਲਾ ਦਿਵਸ

8 ਮਾਰਚ ਦਾ ਦਿਨ ਸਮੂਚੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਪਰ ਮਨਾਇਆ ਜਾਂਦਾ ਹੈ।ਜਿਸ ਸਬੰਧੀ ਸ਼੍ਰੀ ਸੰਦੀਪ ਗਰਗ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਾਲ ਦੀ ਤਰਾਂ ਪਟਿਆਲਾ ਪੁਲਿਸ ਵੱਲੋਂ ਪੁਲਿਸ ਲਾਈਨ ਪਟਿਆਲਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ ਅਤੇ ਇਸ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਫਰੀ ਮੈਡੀਕਲ ਚੈਕ ਅੱਪ ਕੈਂਪ ਪੁਲਿਸ ਹਸਪਤਾਲ ਪੁਲਿਸ ਲਾਈਨ ਪਟਿਆਲਾ ਵਿਖੇ ਲਗਾਇਆ ਗਿਆ।ਇਸ ਮੈਡੀਕਲ ਕੈਂਪ ਵਿੱਚ ਵੱਖੋ-ਵੱਖ ਵਿਸ਼ਿਆਂ ਜਿਵੇਂ ਕਿ ਗਾਇਨੀ, ਕੈਂਸਰ, ਮੈਡੀਸਨ ਆਦਿ ਵਿੱਚ ਸਪੈਸ਼ਲਿਸਟ ਡਾਕਟਰਾਂ ਨੇ ਸ਼ਿਰਕਤ ਕੀਤੀ।ਇਸ ਮੈਡੀਕਲ ਕੈਂਪ ਵਿੱਚ ਜਿਲਾ ਪਟਿਆਲਾ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀ ਅਤੇ ਪੁਲਿਸ ਪਰਿਵਾਰ ਦੀਆਂ ਮਹਿਲਾਵਾਂ ਦਾ ਮੈਡੀਕਲ ਚੈਕ ਅੱਪ ਕੀਤਾ ਗਿਆ।ਇਸ ਮੈਡੀਕਲ ਕੈਂਪ ਵਿੱਚ ਕੁੱਲ 174 ਮਹਿਲਾਵਾਂ ਦਾ ਮੈਡੀਕਲ ਚੈਕ ਅੱਪ ਕੀਤਾ ਗਿਆ ਤੇ ਲੋੜੀਂਦੇ ਟੈਸਟ (ਪੀ.ਏ.ਪੀ. ਸਮੀਅਰ ਸੈਂਮਪਲਜ, ਬਲੱਡ ਟੈਸਟ ) ਕੀਤੇ ਗਏ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਮਹਿਲਾਵਾਂ ਦੀਆਂ ਵੱਖ-ਵੱਖ ਬੀਮਾਰੀਆਂ ਜਿਵੇਂ ਕਿ ਗਾਇਨੀ ਸਬੰਧੀ ਬਿਮਾਰੀਆਂ, ਕੈਂਸਰ ਵਗੈਰਾ ਸਬੰਧੀ ਜਾਗਰੂਕ ਕਰਨ ਲਈ ਇੱਕ ਸੈਮੀਨਾਰ/ਅਵੈਰਨੈਸ ਕੈਂਪ ਆਯੋਜਿਤ ਕੀਤਾ ਗਿਆ।ਜਿਸ ਸੈਮੀਨਾਰ ਵਿੱਚ ਮਹਿਲਾਵਾਂ ਵਿੱਚ ਹੋਣ ਵਾਲੀਆਂ ਵੱਖ-ਵੱਖ ਬੀਮਾਰੀਆਂ ਦੇ ਲੱਛਣ ਅਤੇ ਉਹਨਾਂ ਤੋਂ ਬੱਚਣ ਲਈ ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ।

ਮਹਿਲਾ ਦਿਵਸ ਨੂੰ ਸਮਰਪਿਤ ਇਸ ਫਰੀ ਮੈਡੀਕਲ ਕੈਂਪ ਨੂੰ ਆਯੋਜਿਤ ਕਰਨ ਸਮੇਂ ਸ਼੍ਰੀਮਤੀ ਹਰਕਮਲ ਕੌਰ ਪੀ.ਪੀ.ਐਸ. ਕਪਤਾਨ ਪੁਲਿਸ ਸਥਾਨਕ ਪਟਿਆਲਾ ਨੇ ਮਹਿਲਾ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਿਲਾ ਕਰਮਚਾਰੀ ਪੁਲਿਸ ਫੋਰਸ ਦਾ ਅਹਿਮ ਹਿੱਸਾ ਹਨ ਜੋ 24 ਘੰਟੇ ਆਪਣੀ ਪਰਿਵਾਰਕ ਜਿੰਮੇਵਾਰੀਆਂ ਦੇ ਨਾਲ-ਨਾਲ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀਆਂ ਹਨ।ਜਿਸ ਕਰਕੇ ਉਹਨਾਂ ਵੱਲੋਂ ਅੱਜ ਦੇ ਦੌਰ ਵਿੱਚ ਆਪਣੀ ਡਿਊਟੀ ਦੇ ਨਾਲ-ਨਾਲ ਮਹਿਲਾ ਕਰਮਚਾਰੀਆਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਇਹ ਵੀ ਕਿਹਾ ਕਿ ਜੇਕਰ ਜਿਲਾ ਪਟਿਆਲਾ ਵਿੱਚ ਤਾਇਨਾਤ ਕਿਸੇ ਵੀ ਮਹਿਲਾ ਕਰਮਚਾਰੀ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਉਹਨਾਂ ਨਾਲ ਫੋਨ ਰਾਂਹੀ ਜਾਂ ਨਿੱਜੀ ਤੌਰ ਤੇ ਪੇਸ਼ ਹੋ ਕੇ ਦੱਸ ਸਕਦੇ ਹਨ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਮਹਿਲਾ ਦਿਵਸ ਦੇ ਮੌਕੇ ਤੇ ਸਮੂਹ ਮਹਿਲਾਵਾਂ ਨੂੰ ਵਧਾਈ ਦਿੱਤੀ ਅਤੇ ਸੁਨੇਹਾ ਦਿੱਤਾ ਕਿ ਪਟਿਆਲਾ ਪੁਲਿਸ ਮਹਿਲਾਵਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ/ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰ ਸਮੇਂ ਹਾਜਰ ਹੈ।ਜਿਸ ਸਬੰਧੀ ਪਟਿਆਲਾ ਪੁਲਿਸ ਵੱਲੋਂ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਜਿਲਾ ਪਟਿਆਲਾ ਵਿੱਚ 26 ਮਹਿਲਾ ਹੈਲਪ ਡੈਸਕ, ਮਹਿਲਾ ਪੀ.ਸੀ.ਆਰ. (Sexual assault response team) ਟੀਮ ਦਾ ਗਠਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਮਹਿਲਾ ਨੂੰ ਕਿਸੇ ਵੀ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਟੋਲ ਫ੍ਰੀ ਨੰਬਰ 112, 181, 95929-17910, 1091 ਤੇ ਸੰਪਰਕ ਕਰ ਸਕਦੀਆਂ ਹਨ।ਜਿੰਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਵਿਸ਼ੇਸ ਮਹਿਮਾਨ ਸ਼੍ਰੀ ਸੰਦੀਪ ਗਰਗ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਵੱਲੋਂ ਸਮੂਹ ਮਹਿਲਾਵਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਕੈਂਪ ਵਿੱਚ ਸ਼ਿਰਕਤ ਕਰਨ ਵਾਲੇ ਡਾਕਟਰ ਸਾਹਿਬਾਨਾਂ ਨੂੰ ਵਿਸ਼ੇਸ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਡਾ. ਗੁਰਲੀਨ ਸਿੰਘ ਰੰਧਾਵਾ ਮੈਡੀਕਲ ਅਫਸਰ ਪੁਲਿਸ ਹਸਪਤਾਲ ਪੁਲਿਸ ਲਾਈਨ ਪਟਿਆਲਾ, ਸ਼੍ਰੀਮਤੀ ਹਰਕਮਲ ਕੌਰ ਪੀ.ਪੀ.ਐਸ. ਕਪਤਾਨ ਪੁਲਿਸ ਸਥਾਨਕ ਪਟਿਆਲਾ, ਸ਼੍ਰੀਮਤੀ ਨੇਹਾ ਅਗਰਵਾਲ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਥਾਨਕ ਪਟਿਆਲਾ ਅਤੇ ਮਾਹਿਰ ਡਾਕਟਰ ਸਾਹਿਬਾਨ ਦੀ ਟੀਮ ਹਾਜਰ ਸਨ।