Punjab-Chandigarh

ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਘਨੌਰ ਨੂੰ ਤਹਿਸੀਲ ਦਾ ਦਰਜਾ ਦੇ ਕੇ ਹਲਕੇ ਨੂੰ ਦਿਆਂਗੇ ਵੱਡਾ ਤੋਹਫ਼ਾ : ਪ੍ਰੋ. ਚੰਦੂਮਾਜਰਾ

Ajay verma

20 ਜਨਵਰੀ ( ਘਨੌਰ, ) : ਬੁਨਿਆਦੀ ਸਹੂਲਤ ਪੱਖੋਂ ਪਛੜੇ ਹਲਕਾ ਘਨੌਰ ਨੂੰ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ’ਚ ਤਹਿਸੀਲ ਦਾ ਦਰਜਾ ਦਿਵਾ ਕੇ ਹਰ ਇਕ ਉਹ ਸਹੂਲਤ ਦਿੱਤੀ ਜਾਵੇਗੀ ਜਿਸਦੀ ਹਲਕਾ ਵਾਸੀਆਂ ਨੂੰ ਪਿਛਲੇ ਲੰਮੇਂ ਸਮੇਂ ਉਡੀਕ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਹਲਕੇ ਦੇ ਪਿੰ ਚਮਾਰੂ ਅਤੇ ਦੜਬਾ ਸਣੇ ਅੱਧੀ ਦਰਜਨ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਪਿੰਡ ਚਮਾਰੂ ਤੇ ਦੜਬਾ ’ਚ ਕਈ ਪਰਿਵਾਰ ਕਾਂਗਰਸ ਛੱਡ ਕੇ ਪ੍ਰੋ. ਚੰਦੂਮਾਜਰਾ ਦੀ ਹਮਾਇਤ ’ਚ ਉਤਰੇ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅਕਾਲੀ-ਬਸਪਾ ਗਠਜੋੜ ਦੇ ਸੱਤਾ ’ਚ ਆਉਣ ’ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਘਨੌਰ ਨੂੰ ਤਹਿਸੀਲ ਬਣਾ ਕੇ ਐਸਡੀਐਮ ਦਫਤਰ ਖੋਲ੍ਹ ਕੇ ਕੰਮ ਸ਼ੁਰੂ ਕਰਕੇ ਹਲਕੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ। ਇਸ ਨਾਲ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਆਉਣ ਜਾਣ ਦੀ ਖੱਜਲ ਖੁਆਰੀ ਤੋਂ ਨਿਜਾਤ ਮਿਲੇਗੀ ਉਥੇ ਹੀ ਵੱਖ ਵੱਖ ਵਿਭਾਗਾਂ ਦੇ ਦਫਤਰ ਖੁੱਲ੍ਹਣ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਪ੍ਰੋ. ਚੰਦੂਮਾਜਰਾ ਨੇ ਹਲਕੇ ਦੇ ਨੌਜਵਾਨਾ ਨਾਲ ਵਾਅਦਾ ਕੀਤਾ ਕਿ ਹਲਕੇ ਦੀ ਕਮਾਂਡ ਅਕਾਲੀ ਦਲ ਦੇ ਹੱਥਾਂ ’ਚ ਆਉਣ ’ਤੇ ਹਲਕੇ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ ਹਲਕੇ ਅੰਦਰ ਹੀ ਰੁਜ਼ਗਾਰ ਦਾ ਪ੍ਰਬੰਧ ਕਰਕੇ ਦਿਆਂਗੇ।
ਉਨ੍ਹਾਂ ਆਖਿਆ ਕਿ ਘਨੌਰ ਨੂੰ ਤਹਿਸੀਲ ਬਣਾਉਣ ਮਗਰੋਂ ਹਲਕੇ ਦੇ ਲੋਕਾਂ  ਦੇ ਜਿਥੇ ਤਹਿਸੀਲ ਪੱਧਰੀ ਕੰਮ ਘਨੌਰ ’ਚ ਹੀ ਹੋ ਜਾਇਆ ਕਰਨਗੇ ਉਥੇ ਹੀ ਹਲਕੇ ਅੰਦਰ ਕਮਿਊਨਿਟੀ ਹੈਲਥ ਸੈਂਟਰ, ਫਾਇਰ ਬਿ੍ਰਗੇਡ ਵਾਲੀਆਂ ਗੱਡੀਆਂ ਆਦਿ ਦੀ ਸਹੂਲਤਾਂ ਮਿਲਣਗੀਆਂ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਇਲਾਕੇ ’ਚ ਰੋਜਾਨਾ ਇਹ ਮੰਗ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਹਲਕੇ ਦੇ ਲੋਕਾਂ ਨੂੰ ਤਹਿਸੀਲ ਸਬੰਧੀ ਕੰਮਾਂ ਲਈ ਦੂਰ ਦਰਾਡੇ ਜਾਣ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ, ਜਿਸਨੂੰ ਆਉਣ ਵਾਲੀ ਅਕਾਲੀ ਸਰਕਾਰ ’ਚ ਹੱਲ ਕਰਦਿਆਂ ਘਨੌਰ ਨੂੰ ਤਹਿਸੀਲ ਬਣਾ ਕੇ ਲੋਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਜਾਵੇਗਾ।
ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ਵਿਚ ਪਿੰਡ ਚਮਾਰੂ ’ਚੋਂ ਗੋਬਿੰਦ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ ਚਮਾਰੂ, ਗੁਰਵਿੰਦਰ ਸਿੰਘ ਚਮਾਰੂ, ਮਨਜੀਤ ਸਿੰਘ, ਭੋਲਾ ਸਿੰਘ, ਅਸੋਕ ਕੁਮਾਰ ਅਤੇ ਪਿੰਡ ਦੜਬਾ ’ਚ ਜਗਪ੍ਰੀਤ ਸਿੰਘ, ਚਰਨਜੀਤ ਸਿੰਘ, ਜਗਪ੍ਰੀਤ ਸਿੰਘ, ਰਾਜਿੰਦਰ ਸਿੰਘ, ਕਰਨੈਲ ਕੌਰ ਪੰਚ, ਕੁਲਦੀਪ ਸਿੰਘ, ਅਮਰਜੀਤ ਸਿੰਘ ਪੰਚ, ਗੁਰਨਾਮ ਕੌਰ,ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਪ੍ਰਮੁਖ ਸਨ ਜਿਨ੍ਹਾਂ ਨੇ ਪਰਿਵਾਰਾਂ ਸਣੇ ਪ੍ਰੋ. ਚੰਦੂਮਾਜਰਾ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜਸਮੇਰ ਸਿੰਘ ਲਾਛੜੂ, ਜੰਗ ਸਿੰਘ ਰੁੜਕਾ, ਕੰਵਲਦੀਪ ਸਿੰਘ ਢੰਡਾ, ਗੁਰਜੰਟ ਸਿੰਘ ਮਹਿਦੂਦਾਂ, ਮੱਟੂ ਐਮਸੀ, ਜਸਬੀਰ ਸਿੰਘ ਦੜਬਾ, ਅਵਤਾਰ ਸਿੰਘ ਲੋਹਸਿਬਲੀ, ਸਰਪੰਚ ਗੁਰਵਿੰਦਰ ਸਿੰਘ ਰਾਮਪੁਰ, ਜਸਪਾਲ ਸਿੰਘ ਸਰਪੰਚ, ਸਾਹਿਬ ਸਿੰਘ ਦੜਬਾ ਵੀ ਹਾਜ਼ਰ ਸਨ।    

Spread the love

Leave a Reply

Your email address will not be published. Required fields are marked *

Back to top button