Punjab-Chandigarh

ਪਿੰਡ ਬੋਹੜਪੁਰ ਜਨਹੇੜੀਆਂ ਦਾ ਸਰਪੰਚ ਕੋਮਲਜੀਤ ਤੇ ਕਈ ਪੰਚ ਸਾਥੀਆਂ ਸਣੇ ਅਕਾਲੀ ਦਲ ’ਚ ਸ਼ਾਮਲ

Ajay Verma

12 ਜਨਵਰੀ ( ਬਹਾਦਰਗੜ੍ਹ ) : ਚੋਣਾਂ ਦਾ ਬਿਗੁਲ ਵੱਜਣ ਤੋਂ  ਹੀ ਹਲਕਾ ਸਨੌਰ ਅੰਦਰ ਕਾਂਗਰਸ ਦਾ ਸਫਾਇਆ ਹੋਣਾ ਸ਼ੁਰੂ ਹੋ ਚੁੱਕਿਆ ਹੈ, ਕਾਂਗਰਸ ਦੇ ਲਾਰਿਆਂ ਅਤੇ ਧੱਕੇਸ਼ਾਹੀ ਤੋਂ ਸਤਾਏ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਆਗੂ ਆਪ ਮੁਹਾਰੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਿਚ ਮਾਣ ਮਹਿਸੂਸ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਤੇ ਹਲਕਾ ਸਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਬੋਹੜਪੁਰ ਜਨਹੇੜੀਆਂ ਵਿਖੇ ਸਰਪੰਚ ਕੋਮਲਜੀਤ ਸਿੰਘ, ਪੰਚ ਲਾਡੀ ਰਾਠੌਰ, ਪੰਚ ਸੱਜਣ ਸਿੰਘ ਅਤੇ ਪੰਚ ਪਵਨ ਕੁਮਾਰ ਦੇ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਵੱਡੀ ਗਿਣਤੀ ਵਿਚ ਪੰਚਾਇਤਾਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣਾ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਕਾਂਗਰਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਪਿੰਡਾਂ ’ਚ ਕੋਈ ਵਿਕਾਸ ਨਹੀਂ ਕਰਵਾਇਆ । ਕਾਂਗਰਸੀ ਆਗੂਆਂ ਨੇ ਜਿਥੇ ਡੰਡਾ ਤੰਤਰ ਨਾਲ ਪੰਚਾਇਤਾਂ ਨੂੰ ਚਲਾਇਆ ਅਤੇ ਸਰਕਾਰੀ ਪੈਸੇ ਦੋਵੇਂ ਹੱਥੀਂ ਲੁੱਟਿਆ ਹੈ। ਉਨ੍ਹਾਂ ਆਖਿਆ ਕਿ ਲੋਕ ਅਕਾਲੀ-ਬਸਪਾ ਗਠਜੋੜ ਨੂੰ ਸੱਤਾ ’ਚ ਲਿਆਉਣ ਦਾ ਮਨ ਬਣਾ ਚੁੱਕੇ ਹਨ, ਕਿਉਂਕਿ ਉਨ੍ਹਾਂ ਨੂੰ ਇਹ ਵਿਸ਼ਵਾਸ਼ ਹੈ ਕਿ ਹੁਣ ਤੱਕ ਅਕਾਲੀ ਸਰਕਾਰਾਂ ਸਮੇਂ ਹੀ ਸੂਬੇ ਦਾ ਵਿਕਾਸ ਹੋਇਆ ਜਦੋਂਕਿ ਕਾਂਗਰਸ ਨੇ ਤਾਂ ਸਿਰਫ਼ ਸੂਬੇ ਨੂੰ ਦੋਵੇਂ ਹੱਥੀਂ ਲੁੱਟਿਆ ਅਤੇ ਕੁੱਟਿਆ ਹੈ।
ਇਸ ਮੌਕੇ ਕੁਲਦੀਪ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੌਲੀ, ਸਤਨਾਮ ਸਿੰਘ ਸੱਤਾ, ਸੁਰਿੰਦਰ ਸਿੰਘ ਬੋਹੜਪੁਰ, ਨਰਿੰਦਰ ਸਿੰਘ ਵਿਰਕ, ਹਰਪਾਲ ਸਿੰਘ, ਹਰਬੰਸ ਸਿੰਘ, ਸਿਕੰਦਰ ਸਿੰਘ, ਗੁਰਮੀਤ ਸਿੰਘ ਫਾਰਮ ਬਹਾਦਰਗੜ੍ਹ, ਕਾਰਜ ਮੱਲ, ਬਾਜਵਾ ਪੀਰ ਕਲੋਨੀ ਵੀ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button