Punjab-Chandigarh

ਕਾਂਗਰਸ ਨੂੰ ਜ਼ਬਰਦਸਤ ਝਟਕਾ; ਟਕਸਾਲੀ ਕਾਂਗਰਸੀ ਕਰਨੈਲ ਸਿੰਘ ਉਪਲੀ ਸਾਥੀਆਂ ਸਣੇ ਅਕਾਲੀ ਦਲ ਵਿਚ ਸ਼ਾਮਲ

9 ਫਰਵਰੀ (ਭੁਨਰਹੇੜੀ) :  ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਹਲਕਾ ਸਨੌਰ ਅੰਦਰ ਵੱਡਾ ਅਸਰ ਰਸੂਖ ਅਤੇ ਪ੍ਰਭਾਵ ਰੱਖਣ ਵਾਲੇ ਟਕਸਾਲੀ ਕਾਂਗਰਸੀ ਆਗੂ ਨੰਬਰਦਾਰ ਕਰਨੈਲ ਉਪਲੀ ਪਰਿਵਾਰ ਆਪਣੇ ਵੱਡਹ ਗਿਣਤੀ ਸਮਰਥਕਾਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ. ਕਰਨੈਲ ਸਿੰਘ ਉਪਲੀ ਪਰਿਵਾਰ ਅਤੇ ਸਾਥੀਆਂ ਦਾ ਅਕਾਲੀ ਦਲ ਵਿਚ ਆਉਣ ’ਤੇ ਜੀ ਆਇਆਂ ਆਖਿਆ। ਉਨ੍ਹਾਂ ਇਸ ਮੌਕੇ ਆਖਿਆ ਕਿ ਕਾਂਗਰਸ ਪਾਰਟੀ ਨੇ ਕਦੇ ਵੀ ਆਪਣੇ ਮਿਹਨਤੀ ਆਗੂਆਂ ਤੇ ਵਰਕਰਾਂ ਦੀ ਬਾਂਹ ਨਹੀਂ ਫੜੀ। ਆਪਣੇ ਵਰਕਰਾਂ ਨੂੰ ਸਿਰਫ਼ ਭੀੜਾਂ ਇਕੱਠੀਆਂ ਕਰਨ ਲਈ ਹੀ ਵਰਤਣ ਵਾਲੀ ਕਾਂਗਰਸ ਪਾਰਟੀ ਨੂੰ ਇਨ੍ਹਾਂ ਚੋਣਾਂ ਅੰਦਰ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਇਹ ਮਿਹਨਤੀ ਆਗੂ ਅਤੇ ਵਰਕਰ ਹੀ ਕਰਾਰੀ ਹਾਰ ਦੇਣਗੇ। ਉਨ੍ਹਾਂ ਆਖਿਆ ਕਿ ਸ. ਕਰਨੈਲ ਸਿੰਘ ਉਪਲੀ ਦੇ ਪਿਤਾ ਸਵਰਗੀ ਜੋਗਿੰਦਰ ਸਿੰਘ ਉਪਲੀ ਦਾ ਵੀ ਇਲਾਕੇ ਵਿਚ ਵੱਡਾ ਨਾਂ ਸੀ ਅਤੇ ਕਾਂਗਰਸ ਪਾਰਟੀ ਅੰਦਰ ਧੁਰਾ ਮੰਨੇ ਜਾਣ ਵਾਲੇ ਇਸ ਪਰਿਵਾਰ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਅਕਾਲੀ ਦਲ ਦੀ ਜਿੱਤ ਪਿਛਲੀ ਵਾਰ ਨਾਲੋਂ ਵੀ ਵੱਡੀ ਮਾਰਜਨ ਨਾਲ ਹੋਣੀ ਤੈਅ ਹੋ ਗਈ ਹੈ।
ਇਸ ਮੌਕੇ ਸ. ਕਰਨੈਲ ਸਿੰਘ ਉਪਲੀ ਨੇ ਆਖਿਆ ਕਿ ਕਾਂਗਰਸ ਦੀਆਂ ਨੀਤੀਆਂ ਅਤੇ ਸਿਫ਼ਰ ਕਾਰਗੁਜ਼ਾਰੀ ਕਾਰਨ ਅਤੇ ਵਿਧਾਇਕ ਚੰਦੂਮਾਜਰਾ ਦੀ ਸਾਫ ਸੁਥਰੀ ਛਵੀ ਅਤੇ ਕੰਮ ਕਰਨ ਦੇ ਜ਼ਜਬੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੂੰ ਹਲਕੇ ਅੰਦਰ ਵੱਡੀ ਹਾਰ ਦਾ ਮੂੰਹ ਦੇਖਣਾ ਪਵੇਗਾ ਅਤੇ ਅਕਾਲੀ ਦਲ ਪਿਛਲੀ ਵਾਰ ਨਾਲੋਂ ਵੱਡੇ ਮਾਰਜਨ ’ਤੇ ਹਲਕਾ ਫ਼ਤਿਹ ਕਰੇਗਾ।
ਇਸ ਮੌਕੇ ਅਮਰਿੰਦਰ ਸਿੰਘ ਉਪਲੀ, ਐਡਵੋਕੇਟ ਗਹਿਲ ਸਿੰਘ ਸੰਧੂ ਅਤੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button