Punjab-Chandigarh

 ਪਿੰਡ ਪਿੰਡ ਮਿਲ ਰਹੇ ਪਿਆਰ ਅਤੇ ਸਤਿਕਾਰ ਨੇ ਅਕਾਲੀ ਦਲ ਦੀ ਜਿੱਤ ’ਤੇ ਮੋਹਰ ਲਗਾਈ : ਚੰਦੂਮਾਜਰਾ

14 ਫਰਵਰੀ (ਘਨੌਰ) : ਹਲਕਾ ਘਨੌਰ ਸ਼ੋ੍ਰਮਣੀ ਅਕਾਲੀ ਅਤੇ ਬਸਪਾ ਗਠਜੋੜ ਨੂੰ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਹਰ ਇਕ ਵਰਗ ਵਲੋਂ ਮਿਲ ਰਹੇ ਜਬਰਦਸਤ ਸਮਰਥਨ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹਲਕੇ ਦੇ ਹਰ ਇਕ ਪਿੰਡ ’ਚ ਮਿਲ ਰਹੇ ਪਿਆਰ ਅਤੇ ਸਤਿਕਾਰ ਨੇ ਅਕਾਲੀ ਦਲ ਦੀ ਜਿੱਤ ’ਤੇ ਮੋਹਰ ਲਗਾ ਦਿੱਤੀ ਹੈ ਜੋਕਿ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਪਿੰਡਾਂ ਉਲਾਣਾ, ਚਮਾਰੂ ਸਣੇ ਵੱਖ ਵੱਖ ਪਿੰਡਾਂ ’ਚ ਪ੍ਰਭਾਵਸ਼ਾਲੀ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਮਿਹਨਤੀ ਵਰਕਰਾਂ ਦੇ ਸ਼ਾਮਲ ਹੋਣ ਨਾਲ ਅਕਾਲੀ ਦਲ ਦਾ ਕਾਫ਼ਲਾ ਦਿਨੋਂ ਦਿਨ ਲੰਮਾਂ ਹੁੰਦਾ ਜਾ ਰਿਹਾ ਹੈ। ਉਨਾਂ ਆਖਿਆ ਕਿ ਕਾਂਗਰਸ ਨੇ ਪਿਛਲੇ ਪੰਜ ਸਾਲ ਡੰਡਾਤੰਤਰ ਅਤੇ ਸਹਿਮ ਦੀ ਰਾਜਨੀਤੀ ਹੀ ਕੀਤੀ ਜਿਸ ਕਾਰਨ ਅੱਜ ਗੈਰਤਮੰਦ, ਸੂਝਵਾਨ ਅਤੇ ਮਿਹਨਤੀ ਆਗੂ ਅਤੇ ਵਰਕਰ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਿਚ ਮਾਣ ਮਹਿਸੂਸ ਕਰ ਰਹੇ ਹਨ। ਉਨਾਂ ਆਖਿਆ ਕਿ ਲੋਕ ਇਹ ਮਹਿਸੂਸ ਕਰਨ ਲੱਗੇ ਹਨ ਕਿ ਹਲਕੇ ਦੀ ਕਮਾਂਡ ਕਾਂਗਰਸ ਦੇ ਹੱਥਾਂ ਵਿਚ ਦੇਣ ਕਾਰਨ ਹਲਕੇ ਦਾ ਪਿਛਲੇ ਪੰਜ ਸਾਲਾਂ ’ਚ ਵੱਡਾ ਨੁਕਸਾਨ ਹੋਇਆ ਹੈ।
ਉਨਾਂ ਆਪ ’ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਪੰਜਾਬੀਆਂ ਨੇ ਹਮੇਸ਼ਾਂ ਦਿੱਲੀ ਦੇ ਧਾੜਵੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਜਦੋਂ ਕਦੇ ਵੀ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ’ਤੇ ਕਿਸੇ ਨੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਸੂਝਵਾਨ ਤੇ ਦਲੇਰ ਲੋਕਾਂ ਨੇ ਧਾੜਵੀਆਂ ਨੂੰ ਮਾਤ ਦਿੱਤੀ ਅਤੇ ਕਦੇ ਵੀ ਪੰਜਾਬ ’ਤੇ ਕਬਜ਼ਾ ਨਹੀਂ ਕਰਨ ਦਿੱਤਾ। ਉਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਰੋਧੀ ਸੋਚ ਨੂੰ ਲੋਕ ਜਾਣ ਚੁੱਕੇ ਹਨ ਅਤੇ ਇਨਾਂ ਚੋਣਾਂ ’ਚ ਵੋਟ ਦੀ ਚੋਟ ਨਾਲ ਕਰਾਰਾ ਜਵਾਬ ਦੇਣਗੇ।
ਅਖ਼ੀਰ ਵਿਚ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੀ ਸਮੱਸਿਆਵਾਂ ਦੇ ਮੁਕੰਮਲ ਹਲ ਅਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਹਲਕੇ ਦੀ ਕਮਾਂਡ ਅਕਾਲੀ ਦਲ ਨੂੰ ਸੌਂਪਣ ਤਾਂਕਿ ਆਉਣ ਵਾਲੀ ਅਕਾਲੀ ਬਸਪਾ ਸਰਕਾਰ ਦੌਰਾਨ ਹਲਕੇ ਦੇ ਸਾਰੇ ਦੁਖ ਦੂਰ ਕੀਤੇ ਜਾ ਸਕਣ।
ਪਿੰਡ ਉਲਾਣਾ ਵਿਚ ਵੱਖ ਵੱਖ ਪਾਰਟੀਆਂ ਛੱਡ ਕੇ ਅਸੀਨ ਖਾਨ, ਲਵਲੀ ਜਸਪਾਲ, ਸੁਭਮ ਕੁਮਾਰ, ਅੰਕਿਤ ਕੁਮਾਰ, ਮੋਹਨ ਲਾਲ, ਸ਼ਿਵ ਰਾਮ ਸੋਨੇਮਾਜਰਾ, ਬਿੰਦਰ ਸਿੰਘ, ਸਚਿਨ ਸ਼ਰਮਾ, ਰਜਨੀਸ਼ ਕੁਮਾਰ ਆਪਣੇ ਸਾਥੀਆਂ ਸਣੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ, ਕਮਲਜੀਤ ਸਿੰਘ ਢੰਡਾ, ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਨੁ ਰੰਧਾਵਾ, ਅਜਾਇਬ ਸਿੰਘ ਮੰਜੌਲੀ, ਬਲਦੇਵ ਸਿੰਘ ਮਹਿਰਾ, ਹੈਰੀ ਮੁਖਮੈਲਪੁਰ, ਹਰਵਿੰਦਰ ਸਿੰਘ ਹਰਪਾਲਪੁਰ, ਭੁਪਿੰਦਰ ਸਿੰਘ ਸ਼ੇਖੂਪੁਰ, ਕੁਲਦੀਪ ਸਿੰਘ ਔਲਖ, ਜਗਦੀਪ ਸਿੰਘ, ਜੰਗ ਸਿੰਘ ਰੁੜਕਾ, ਗੁਰਵਿੰਦਰ ਸਿੰਘ ਰਾਮਪੁਰ, ਬਲਜੀਤ ਸਿੰਘ ਸਰਪੰਚ, ਗੁਰਜਿੰਦਰ ਸਿੰਘ, ਹਰਦੇਵ ਸਿੰਘ ਚਮਾਰੂ, ਸਰਦੂਲ ਸਿੰਘ, ਡਾ. ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਰਾਮਪੁਰ, ਜਸਪਾਲ ਸਿੰਘ ਕਾਮੀ, ਭੁਪਿੰਦਰ ਸਿੰਘ ਸ਼ੇਖੂਪੁਰ, ਮਨਜੀਤ ਸਿੰਘ ਘੁਮਾਣਾ, ਕੁਲਦੀਪ ਸਿੰਘ, ਅਵਤਾਰ ਸਿੰਘ ਰੁੜਕੀ, ਹੇਮ ਰਾਜ ਵੀ ਹਾਜ਼ਰ ਸਨ।
ਰਾਜੇਸ਼ ਉਲਾਣਾ, ਪ੍ਰਸ਼ੋਤਮ ਜੀ, ਨਛੱਤਰ ਸਿੰਘ ਹਰਪਾਲਪੁਰ, ਸੋਹਨ ਲਾਲ, ਹੇਮ ਰਾਜ, ਪਾਖਰ ਸਿੰਘ ਕਾਮੀ ਕਲਾਂ, ਮਨਪ੍ਰੀਤ ਚਮਾਰੂ, ਸਰਦੂਲ ਸਿੰਘ ਚਮਾਰੂ, ਵੀ ਹਾਜ਼ਰ ਰਹੇ

Spread the love

Leave a Reply

Your email address will not be published.

Back to top button