Punjab-Chandigarh

‘ਲੋਕ ‘ਆਪ’ ਤੇ ਕਾਂਗਰਸ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ’ : ਪ੍ਰੋ. ਚੰਦੂਮਾਜਰਾ

13 ਫਰਵਰੀ (ਰਾਜਪੁਰਾ) : ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਹਲਕੇ ਦੇ ਪਿੰਡ ਪਬਰੀ, ਗੋਪਾਲਪੁਰ, ਆਕੜ੍ਹ ਸਣੇ ਅੱਧੀ ਦਰਜਨ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਲੋਕ ਕਾਂਗਰਸ ਪਾਰਟੀ ਦੀਆਂ ਵਧੀਕੀਆਂ ਅਤੇ ਸਿਫਰ ਕਾਰਗੁਜ਼ਾਰੀ ਦਾ ਜਵਾਬ ਆਉਣ ਵਾਲੀ 20 ਤਰੀਕ ਨੂੰ ਵੋਟ ਦੀ ਚੋਟ ਨਾਲ ਦੇਣ। ਪੰਜਾਬ ਦੇ ਲੋਕਾਂ ਨਾਲ ਕਾਂਗਰਸ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਜੋ ਜੋ ਵਾਅਦੇ ਕੀਤੇ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਾ ਕਰਕੇ ਕਾਂਗਰਸ ਪਾਰਟੀ ਨੇ ਆਪਣਾ ਵਿਸ਼ਵਾਸ਼ ਗਵਾ ਲਿਆ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਪੰਜਾਬੀਆਂ ਨਾਲ ਕੀਤੀ ਵਾਅਦਾਖਿਲਾਫ਼ੀ ਦੀ ਕੀਮਤ ਵੱਡੀ ਹਾਰ ਨਾਲ ਚੁਕਾਉਣੀ ਪਵੇਗੀ। ਇਸ ਮੌਕੇ ਵੱਖ ਵੱਖ ਥਾਈਂ ਪ੍ਰੋ. ਚੰਦੂਮਾਜਰਾ ਨੂੰ ਭਾਰੀ ਇਕੱਠਾਂ ਦੌਰਾਨ ਲੱਡੂਆਂ ਨਾਲ ਵੀ ਤੋਲਿਆ ਗਿਆ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਉਣ ਵਾਲੀ ਅਕਾਲੀ ਬਸਪਾ ਸਰਕਾਰ ’ਚ ਜਿਥੇ ਹਲਕੇ ਦੀ ਪੀਣ ਵਾਲੇ ਪਾਣੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ  ਹੱਲ ਕੀਤਾ ਜਾਵੇਗਾ ਉਥੇ ਹੀ ਹਲਕੇ ਦੀਆਂ ਫੈਕਟਰੀਆਂ ਅੰਦਰ ਹਲਕੇ ਦੇ ਨੌਜਵਾਨਾਂ ਨੂੰ ਪਹਿਲ ਦੇ ਅਧਾਰ ’ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਹਲਕੇ ਨਾਲ ਮੇਰੀ ਪੁਰਾਣੀ ਸਾਂਝ ਹੋਣ ਕਾਰਨ ਮੇਰੀ ਇਹ ਦਿਲੀ ਇੱਛਾ ਹੈ ਕਿ ਅਕਾਲੀ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਘਨੌਰ ਨੂੰ ਤਹਿਸੀਲ ਦਾ ਦਰਜਾ ਦਿਵਾ ਕੇ ਲੋਕਾਂ ਦਾ ਸਮਾਂ ਅਤੇ ਪੈਸਾ ਬਚਾਇਆ ਜਾਵੇਗਾ ਉਥੇ ਹੀ ਤਹਿਸੀਲ ਬਣਨ ਦੇ ਨਾਲ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਇਸ ਮੌਕੇ ਹਲਕੇ ਦੇ ਲੋਕਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਕਰਦਿਆਂ ਆਖਿਆ ਕਿ ਕਾਂਗਰਸ ਦੀ ਕਾਰਗੁਜ਼ਾਰੀ ਉਹ ਪਿਛਲੇ ਪੰਜ ਸਾਲਾਂ ’ਚ ਦੇਖ ਹੀ ਚੁੱਕੇ ਹਨ ਜਦੋਂ ਆਮ ਆਦਮੀ ਪਾਰਟੀ ਦਿੱਲੀ ਅੰਦਰ ਫੇਲ੍ਹ ਹੋਇਆ ਮਾਡਲ ਪੰਜਾਬ ਅੰਦਰ ਲਾਗੂ ਕਰਨਾ ਚਾਹੁੰਦੀ ਹੈ, ਜਿਸਨੂੰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ। ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੇ ਫੋਕੇ ਬਿਆਨਾਂ ਦੀ ਫੂਕ ਤਾਂ ਕਰੋਨਾ ਕਾਲ ਦੌਰਾਨ ਦਿੱਲੀ ਵਿਚ ਪਹਿਲਾਂ ਹੀ ਨਿਕਲ ਚੁੱਕੀ ਹੈ ਜਦੋਂ ਕਰੋਨਾ ਦੌਰਾਨ ਲੋਕਾਂ ਨੂੰ ਨਾ ਦਿੱਲੀ ਦੇ ਹਸਪਤਾਲਾਂ ਅੰਦਰ ਬੈਡ ਮਿਲੇ ਅਤੇ ਨਾ ਹੀ ਆਕਸੀਜਨ ਸੈਲੰਡਰ।
ਇਸ ਮੌਕੇ ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਨਰਦੇਵ ਸਿੰਘ ਆਕੜੀ, ਸਤਨਾਮ ਸਿੰਘ ਆਕੜ, ਗੁਰਚਰਨ ਸਿੰਘ ਸਹਿਰਾ, ਬਲਦੇਵ ਸਿੰਘ ਮਹਿਰਾ,ਬਲਕਾਰ ਸਿੰਘ, ਵਿਕਰਮ ਸਿੰਘ ਚੀਮਾ, ਬੇਅੰਤ ਸਿੰਘ ਆਕੜੀ, ਨਰਦੇਵ ਸਿੰਘ ਆਕੜੀ, ਸੁਰਿੰਦਰਪਾਲ ਆਕੜੀ, ਬੱਬੀ ਪਬਰੀ, ਅਵਤਾਰ ਸਿੰਘ ਪਬਰੀ, ਸਵਰਨ ਸਿੰਘ ਪਬਰੀ, ਜਸਵਿੰਦਰ ਸਿੰਘ, ਜਸਮੇਰ ਸਿੰਘ, ਗੁਰਧਿਆਨ ਸਿੰਘ, ਦਲਵਿੰਦਰ ਸਿੰਘ ਗੋਪਾਲਪੁਰ, ਗੁਰਮੇਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਰਘਬੀਰ ਸਿੰਘ।

Spread the love

Leave a Reply

Your email address will not be published. Required fields are marked *

Back to top button