Punjab-Chandigarh

ਲਾਰਿਆਂ ਅਤੇ ਧੱਕੇਸ਼ਾਹੀਆਂ ਤੋਂ ਹਤਾਸ਼ ਲੋਕਾਂ ਨੇ ਕਾਂਗਰਸ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾਇਆ : ਪ੍ਰੋ. ਚੰਦੂਮਾਜਰਾ

27 ਜਨਵਰੀ (ਰਾਜਪੁਰਾ): ਕਾਂਗਰਸ ਦੇ ਲਾਰਿਆਂ ਅਤੇ ਧੱਕੇਸ਼ਾਹੀਆਂ ਤੋਂ ਹਤਾਸ਼ ਲੋਕਾਂ ਨੇ ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾ ਲਿਆ । ਜਿਸ ਵਿਸ਼ਵਾਸ਼ ਤੇ ਉਤਸ਼ਾਹ ਨਾਲ ਰੋਜ਼ਾਨਾ ਸੈਂਕੜੇ ਪਰਿਵਾਰ ਕਾਂਗਰਸ ਅਤੇ ਆਪ ਨੂੰ ਤਿਲਾਂਜਲੀ ਦੇ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ, ਉਸਤੋਂ ਸਾਫ਼ ਹੋ ਗਿਆ ਹੈ ਕਿ ਆਉਣ ਵਾਲੀ ਸਰਕਾਰ ਅਕਾਲੀ-ਬਸਪਾ ਗਠਜੋੜ ਦੀ ਹੋਵੇਗੀ। ਲੋਕ ਇਹ ਮਹਿਸੂਸ ਕਰਨ ਲੱਗੇ ਹਨ ਕਿ ਕਾਂਗਰਸ ਨੇ ਪਿਛਲੇ ਪੰਜ ਸਾਲ ਹਲਕੇ ਦਾ ਤਾਂ ਵਿਨਾਸ਼ ਕੀਤਾ ਪਰ ਆਪਣਾ ਅਤੇ ਆਪਣੇ ਚਹੇਤਿਆਂ ਦਾ ਵਿਕਾਸ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਸ਼ੰਭੂ ਰਾਜਪੂਤਾਂ ਅਤੇ ਨਨਹੇੜਾ ਵਿਖੇ ਲੱਕੀ ਸਰਪੰਚ ਛਲੇੜੀ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪਿਛਲੇ ਪੰਜ ਸਾਲ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਵਾਲੇ ਕਾਂਗਰਸੀ ਨੈਤਿਕ ਤੌਰ ’ਤੇ ਵੋਟਾਂ ਮੰਗਣ ਦਾ ਹੱਕ ਗਵਾ ਚੁੱਕੇ ਹਨ। ਲੋਕਾਂ ਨੂੰ ਸਿਰਫ਼ ਵੋਟ ਬੈਂਕ ਸਮਝਣ ਵਾਲੇ ਆਗੂਆਂ ਅਤੇ ਪਾਰਟੀਆਂ ਨੂੰ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਵਾਰ ਆਪਣੇ ਆਪ ਨੂੰ ਇਸਤੇਮਾਲ ਨਹੀਂ ਹੋਣ ਦੇਣਗੇ। ਲੋਕ ਆਪਣੇ ਹਲਕੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਜਾਗਰੂਕ ਹੋ ਚੁੱਕੇ ਹਨ ਅਤੇ ਇਹ ਸਮਝ ਚੁੱਕੇ ਹਨ ਕਿ ਅਕਾਲੀ ਸਰਕਾਰਾਂ ਸਮੇਂ ਹੀ ਹਲਕੇ ਦਾ ਵਿਕਾਸ ਸੰਭਵ ਹੈ ਜਦੋਂਕਿ ਕਾਂਗਰਸੀਆਂ ਨੇ ਨਜਾਇਜ਼ ਮਾਈਨਿੰਗ, ਨਕਲੀ ਸ਼ਰਾਬ ਫੈਕਟਰੀਆਂ ਲਗਾ ਕੇ ਅਤੇ ਲੋਕਾਂ ਨੂੰ ਜਿਥੇ ਕੁਰਾਹੇ ਪਾਇਆ ਉਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਨਦੀਆਂ ’ਚ ਰੋੜ੍ਹਿਆ।
ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਪ੍ਰਤੀ ਆਪਣਾ ਸਟੈਂਡ ਸਪਸ਼ਟ ਕਰੇ ਕਿਉਂਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ, ਪਰ ਉਸਦੇ ਬਾਵਜੂਦ ਵੀ ਇਕ ਮੌਕਾ ਕੇਜਰੀਵਾਲ ਨੂੰ , ਦਾ ਨਾਅਰਾ ਦੇ ਕੇ ਕੇਜਰੀਵਾਲ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਇਸਨੂੰ ਪੰਜਾਬ ਦੀ ਲੀਡਰਸ਼ਿਪ ’ਤੇ ਭਰੋਸਾ ਨਹੀਂ। ਉਨ੍ਹਾਂ ਆਖਿਆ ਕਿ ਆਪ ਵਿਧਾਇਕਾਂ ਵਲੋਂ ਪਾਰਟੀ ਛੱਡ ਕੇ ਦੂਜੀਆਂ ਪਾਰਟੀ ’ਚ ਸ਼ਾਮਲ ਹੋਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਇਹ ਇਕ ਤਾਨਾਸ਼ਾਹ ਪਾਰਟੀ ਹੈ, ਜਿਸਦੀ ਸੋਚ ਤੇ ਨੀਅਤ ਪੰਜਾਬ ਵਿਰੋਧੀ ਹੈ ਤਾਂ ਹੀ ਵਿਧਾਇਕ ਅਤੇ ਸਰਗਰਮ ਆਗੂ ਅਤੇ ਵਰਕਰ ਪਾਰਟੀ ਛੱਡਣ ਲਈ ਮਜ਼ਬੂਰ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿਰੋਧੀ ਸੋਚ ਰੱਖਣ ਵਾਲੇ ਅਰਵਿੰਦ ਕੇਜਰੀਵਾਲ ਦੀਆਂ ਝੂਠੀਆਂ ਗਰੰਟੀਆਂ ’ਤੇ ਲੋਕ ਵਿਸ਼ਵਾਸ਼ ਨਹੀਂ ਕਰਨਗੇ ਅਤੇ ਇਸਦੇ ਸਾਰੇ ਭੁਲੇਖੇ ਇਸ ਵਾਰ ਲੋਕ ਕੱਢ ਦੇਣਗੇ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਪਿੰਡ ਨਨਹੇੜਾ ਤੇ ਸ਼ੰਭੂ ਰਾਜਪੂਤਾਂ ’ਚ ਬਿੰਦਰ ਸਿੰਘ, ਰਾਮ ਕੁਮਾਰ, ਦਵਿੰਦਰ ਸਿੰਘ, ਤੀਰਥ ਸਿੰਘ, ਗੁਰਜੰਟ ਸਿੰਘ, ਵਿੱਕੀ ਸਿੰਘ, ਕਰਨੈਲ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ, ਗੁਰਮੀਤ ਕੌਰ, ਕੁਲਦੀਪ ਸਿੰਘ, ਸਤਨਾਮ ਸਿੰਘ, ਮੰਗਾ ਸਿੰਘ, ਕੇਹਰ ਸਿੰਘ, ਰਾਜਾ ਸਿੰਘ, ਵਲੈਤ ਸਿੰਘ, ਸਵਰਨ ਸਿੰਘ, ਸਵਰਨ ਸਿੰਘ, ਬੂਟਾ ਸਿੰਘ, ਹਰਮੇਲ ਸਿੰਘ, ਤਰਸੇਮ ਸਿੰਘ, ਬਿਸ਼ਨ ਸਿੰਘ, ਵੀਰ ਸਿੰਘ ਤੇ ਗੁਰਜੀਤ ਸਿੰਘ ਪ੍ਰਮੁਖ ਸਨ।
ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਸੁੱਚਾ ਸਿੰਘ ਅਲੀਮਾਜਰਾ, ਗੁਰਪ੍ਰੀਤ ਸਿੰਘ ਬਲਾਚੌਰ, ਅਵਤਾਰ ਸਿੰਘ ਸ਼ੰਭੂ, ਹਰਪਾਲ ਸਿੰਘ ਨੰਬਰਦਾਰ, ਸੋਮਨਾਥ, ਅਮਰੀਕ ਸਿੰਘ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button