Punjab-Chandigarh

ਕਾਂਗਰਸ ਤੇ ‘ਆਪ’ ਦੀ ਸੋਚ ਪੰਜਾਬ ਵਿਰੋਧੀ : ਚੰਦੂਮਾਜਰਾ

9 ਫਰਵਰੀ (ਰਾਜਪੁਰਾ) :  ਜਿਉਂ ਜਿਉਂ ਚੋਣਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਕਾਂਗਰਸੀ ਪਾਰਟੀ ਦੇ ਮਿਹਨਤੀ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਗਿਣਤੀ ਲੰਮੀਂ ਹੁੰਦੀ ਜਾ ਰਹੀ ਹੈ। ਲੋਕ ਇਹ ਜਾਣ ਚੁੱਕੇ ਹਨ ਕਿ ਕਾਂਗਰਸ ਪਾਰਟੀ ਨੇ ਸਿਰਫ਼ ਤੇ ਸਿਰਫ਼ ਆਪਣਾ ਅਤੇ ਆਪਣੇ ਪਿਠੂਆਂ ਨੂੰ ਪਾਲਿਆ ਹੈ ਜਦੋਂਕਿ ਆਮ ਬੰਦੇ ਬਾਰੇ ਕਦੇ ਨਹੀਂ ਸੋਚਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਜਨਸੂਆ ਵਿਖੇ ਵੱਡੀ ਗਿਣਤੀ ਕਾਂਗਰਸੀ ਅਤੇ ਆਮ ਆਦੀਮ ਪਾਰਟੀ ਪਰਿਵਾਰਾਂ ਵਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਨੇ ਪਿਛਲੀ ਵਾਰ ਸੱਤਾ ’ਚ ਆਉਣ ਤੋਂ ਪਹਿਲਾਂ ਜੋ ਘਰ ਘਰ ਰੁਜ਼ਗਾਰ ਦੇਣ, ਸਮਾਰਟ ਫੋਨ ਦੇਣ, ਕਰਜ਼ਿਆਂ ’ਤੇ ਲੀਕ ਮਾਰਨ, ਸ਼ਗਨ ਸਕੀਮ ਦੀ ਰਾਸ਼ੀ ਵਧਾਉਣ, ਕੱਚੇ ਘਰਾਂ ਵਾਲਿਆਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਸਣੇ ਜੋ ਅਨੇਕਾਂ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਕੋਈ ਵੀ ਪੂਰਾ ਨਾ ਕਰਨ ’ਤੇ ਲੋਕਾਂ ਅੰਦਰ ਰੋਸ ਹੈ। ਕਾਂਗਰਸ ਇਸ ਵਾਰ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੀ ਅਤੇ ਨਾ ਹੀ ਵੋਟਰ ਕਾਂਗਰਸ ਦੇ ਝੂਠੇ ਲਾਰਿਆਂ ਅਤੇ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਗਰੰਟੀਆਂ ਦੇ ਝਾਂਸੇ ਵਿਚ ਆਉਣਗੇ।
ਉਨ੍ਹਾਂ ਆਖਿਆ ਕਿ ਅਪਰਾਧਕ ਛਵੀ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਦੇ ਸਾਫ ਸੁਥਰਾ, ਭਿ੍ਰਸ਼ਟਾਚਾਰ ਰਹਿਤ ਤੇ ਇਮਾਨਦਾਰ ਪ੍ਰਸ਼ਾਸ਼ਨ ਦੇਣ ਦੇ ਵਾਅਦੇ ਸਿਰਫ਼ ਮੀਡੀਆ ਤੱਕ ਸੀਮਤ ਹਨ, ਜਦੋਂ ਇਸਦੇ ਉਮੀਦਵਾਰ ਆਪਣੇ ਅਪਰਾਧਕ ਕੇਸਾਂ ਸਬੰਧੀ ਜਾਣਕਾਰੀ ਛੁਪਾ ਕੇ ਚੋਣ ਕਮਿਸ਼ਨ ਅਤੇ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਕੰਮ ਕਰ ਰਹੇ ਹਨ।
ਇਸ ਮੌਕੇ ਕਾਂਗਰਸ ਅਤੇ ਆਪ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ  ਦਲੀਪ ਚੰਦ, ਧਰਮਪਾਲ, ਹਰਭਜਨ, ਸ਼ੇਰ ਚੰਦ, ਦੀਵਾਨ ਚੰਦ, ਨਿਹਾਲਾ ਰਾਮ, ਦੀਵਾਨ ਚੰਦ, ਰਮੇਸ਼ ਚੰਦ, ਲਾਲ ਚੰਦ, ਤੋਲਾ ਰਾਮ, ਰੌਸ਼ਨ ਲਾਲ, ਸੰਜੀਵ ਕੁਮਾਰ, ਅਮਰ ਚੰਦ, ਅਮਰਜੀਤ ਸਿੰਘ, ਪ੍ਰਕਾਸ਼ ਚੰਦ, ਮੂਲ ਚੰਦ, ਗੁਰਚਰਨ ਸਿੰਘ,ਦਲੀਪ ਚੰਦ, ਪਵਨ ਚੰਦ, ਪਿ੍ਰਥੀ ਚੰਦ, ਓਮ ਪ੍ਰਕਾਸ਼, ਬਿਮਲਾ ਦੇਵੀ, ਕਮਲ, ਕਰਮਜੀਤ ਕੌਰ, ਬਬਲੀ, ਬੀਰੋ, ਮਹਿੰਦਰੋ ਸਣੇ ਦਰਜਨਾਂ ਪਰਿਵਾਰ ਸ਼ਾਮਲ ਸਨ।
ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਹਰਵਿੰਦਰ ਸਿੰਘ ਹਰਪਾਲਪੁਰ, ਹੈਰੀ ਮੁਖਮੈਲਪੁਰ, ਪ੍ਰਕਾਸ਼ ਸਿੰਘ ਆਲਮਪੁਰ, ਜਸਪਾਲ ਸਿੰਘ ਕਾਮੀ, ਜਗੀਰ ਸਿੰਘ ਪਹਿਰ, ਅੰਗਰੇਜ਼ ਸਿੰਘ ਪਹਿਰ, ਸੁਰਜੀਤ ਸਿੰਘ ਪਹਿਰ, ਸਾਬਕਾ ਸਰਪੰਚ ਛਬੀਲਾ ਰਾਮ, ਚਰਨਜੀਤ ਸਿੰਘ ਗਿੱਲ, ਸਤਵਿੰਦਰ ਸਿੰਘ ਪਹਿਰ, ਦਰਬਾਰਾ ਸਿੰਘ ਸਰਪੰਚ, ਸੁੰਦਰ ਲਾਲ, ਮਠਾੜੂ ਸਾਹਿਬ ਵੀ ਹਾਜ਼ਰ ਸਨ।   

Spread the love

Leave a Reply

Your email address will not be published. Required fields are marked *

Back to top button