Punjab-Chandigarh

ਕੀਤੇ ਵਾਅਦੇ ਪੂਰੇ ਨਾ ਕਰਨਾ ਕਾਂਗਰਸ ਦੀ ਪੁਰਾਣੀ ਰਵਾਇਤ : ਵਿਧਾਇਕ ਚੰਦੂਮਾਜਰਾ

27 ਜਨਵਰੀ (ਦੇਵੀਗੜ੍ਹ): ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਪਿੰਡ ਹਾਜੀਪੁਰ ਵਿਖੇ ਦੋ ਦਰਜਨ ਦੇ ਕਰੀਬ ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਅਮਨਮੋਲ ਸਿੰਘ, ਸੰਨੀ ਸਿੰਘ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਹਰਮਨਦੀਪ ਸਿੰਘ, ਦਲੇਰ ਸਿੰਘ, ਸੋਨੀ ਸਿੰਘ, ਚਰਨ ਸਿੰਘ, ਗੁਰਦੇਵ ਸਿੰਘ, ਮਹਿੰਦਰ ਸਿੰਘ, ਰਵਿੰਦਰ ਸਿੰਘ ਪ੍ਰਮੁਖ ਸਨ। ਇਨ੍ਹਾਂ ਸਾਰੇ ਪਰਿਵਾਰਾਂ ਦਾ ਪਾਰਟੀ ’ਚ ਆਉਣ ’ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਾਰ ਨੇ ਸਵਾਗਤ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਹਲਕੇ ਦੇ ਲੋਕਾਂ ਨੇ ਕਾਂਗਰਸ ਦਾ ਸੂਪੜਾ ਸਾਫ਼ ਕਰਨ ਦਾ ਪੂਰਾ ਮਨ ਬਣਾ ਲਿਆ ਹੈ। ਕਿਉਂਕਿ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਅੰਦਰ ਕਾਂਗਰਸੀ ਆਗੂਆਂ ਵਲੋਂ ਜੋ ਲੁੱਟ ਖਸੁੱਟਣ ਅਤੇ ਡਰ ਤੇ ਸਹਿਮ ਦਾ ਮਾਹੌਲ ਦਿੱਤਾ ਗਿਆ, ਉਸਤੋਂ ਹਲਕੇ ਦਾ ਹਰ ਇਕ ਵਰਗ ਦੁਖੀ ਸੀ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੀਆਂ ਵਧੀਕੀਆਂ ਨੂੰ ਵੋਟ ਦੀ ਚੋਟ ਨਾਲ ਜਵਾਬ ਦੇਣਗੇ। ਉਨ੍ਹਾਂ ਆਖਿਆ ਕਿ ਪਿਛਲੀ ਵਾਰ ਘਰ ਘਰ ਰੁਜ਼ਗਾਰ ਦੇਣ, ਸਮਾਰਟ ਫੋਨ ਦੇਣ, ਕਰਜ਼ਾ ਮੁਆਫ਼ੀ ਜਿਹੇ ਵਾਅਦੇ ਕਰਕੇ ਲੋਕਾਂ ਨਾਲ ਸਿਰਫ਼ ਧੋਖਾ ਕੀਤਾ ਜਦੋਂਕਿ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਆਖਿਆ ਕਿ ਹਲਕੇ ਦੇ ਲੋਕ ਕਾਂਗਰਸ ਦੇ ਲਾਰਿਆਂ ਅਤੇ ਆਪ ਦੀਆਂ ਗਰੰਟੀਆਂ ’ਤੇ ਇਸ ਵਾਰ ਭਰੋਸਾ ਨਾ ਕਰਨ ਕਿਉਂਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਮਕਸਦ ਪੰਜਾਬ ਦੀ ਸੱਤਾ ਹਥਿਆ ਕੇ ਪੰਜਾਬ ਨੂੰ ਲੁੱਟਣਾ ਹੈ ਨਾ ਕਿ ਵਿਕਾਸ ਕਰਵਾਉਣਾ।
ਇਸ ਮੌਕੇ ਸ਼ਾਨਵੀਰ ਸਿੰਘ ਬ੍ਰਹਮਪੁਰ, ਅਰਸ਼ਦੀਪ ਸਿੰਘ ਹਾਜੀਪੁਰ, ਬਿਕਰਮ ਸਿੰਘ ਫਰੀਦਪੁਰ, ਬੱਢਨ ਹਾਜੀਪੁਰ, ਜੋਗਾ ਸਿੰਘ ਹਾਜੀਪੁਰ, ਅਕਾਸ਼ ਨੋਰੰਗਵਾਲ, ਬੱਬਲ ਧਰੇੜੀ, ਜਸਪਿੰਦਰ ਰੰਧਾਵਾ ਵੀ ਹਾਜ਼ਰ ਸਨ।         

Spread the love

Leave a Reply

Your email address will not be published.

Back to top button