‘ਆਪ’ ਦੀ ਸਰਕਲ ਪ੍ਰਧਾਨ ਸਣੇ ਦਰਜਨਾਂ ਪਰਿਵਾਰ ‘ਆਪ’ ਤੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ

18 ਫਰਵਰੀ (ਬਹਾਦਰਗੜ੍ਹ) : ਹਲਕਾ ਘਨੋਰ ਤੋਂ ਅਕਾਲੀ ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਪਿੰਡ ਘੁਮਾਣਾ ਵਿਖੇ ਵੱਖ ਵੱਖ ਥਾਈਂ ਆਯੋਜਿਤ ਪ੍ਰੋਗਰਾਮਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਲ ਪ੍ਰਧਾਨ ਬੀਬੀ ਬਲਵਿੰਦਰ ਕੌਰ ਸਣੇ ਕਈ ਕਾਂਗਰਸੀ ਅਤੇ ‘ਆਪ’ ਪਰਿਵਾਰ ਸੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਬੀਬੀ ਬਲਵਿੰਦਰ ਕੌਰ ਸਮੇਤ ਸਮੁੱਚੇ ਪਰਿਵਾਰਾਂ ਦਾ ਪਾਰਟੀ ਵਿਚ ਆਉਣ ’ਤੇ ਸਵਾਗਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕੋਈ ਵੀ ਗੈਰਤਮੰਦ ਪੰਜਾਬੀ ਪੰਜਾਬ ਅੰਦਰ ਨਸ਼ਿਆਂ ਅਤੇ ਗੁੰਡਾਗਰਦੀ ਨੂੰ ਪ੍ਰਫੁਲਤ ਕਰਨ ਵਾਲੀ ਪਾਰਟੀ ਨੂੰ ਬਰਦਾਸ਼ਤ ਨਹੀਂ ਕਰੇਗਾ। ਆਮ ਆਦਮੀ ਪਾਰਟੀ ਵਲੋਂ ਹਲਕੇ ਤੋਂ ਉਤਾਰੇ ਉਮੀਦਵਾਰ ਦੇ ਸਬੰਧ ਅੰਤਰਰਾਸ਼ਟਰੀ ਨਸ਼ਾ ਤਸਕਰ ਜੀਤਾ ਮੌੜ ਨਾਲ ਹੋਣ ਕਾਰਨ ਸੈਂਕੜੇ ਸਰਗਰਮ ‘ਆਪ’ ਆਗੂ ਅਤੇ ਵਰਕਰ ਪੰਜਾਬ ਦੇ ਵਡੇਰੇ ਹਿੱਤਾਂ ਖਾਤਰ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।
ਪ੍ਰੋ. ਚੰਦੂਮਜਰਾ ਨੇ ਆਖਿਆ ਕਿ ਪੰਜਾਬ ਪਹਿਲਾਂ ਹੀ ਕਾਂਗਰਸ ਦੀਆਂ ਵਧੀਕੀਆਂ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਹੁਣ ਇਹ ਦਿੱਲੀ ਦੇ ਧਾੜਵੀ ਪੰਜਾਬ ਨੂੰ ਲੁੱਟ ਖਸੁੱਟ ਕਰਕੇ ਹੋਰ ਬਰਬਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਇਨ੍ਹਾਂ ਦੁਸ਼ਮਣ ਜਮਾਤ ਪਾਰਟੀਆਂ ਨੂੰ ਮੂੰਹ ਨਾ ਲਗਾਉਣ ਅਤੇ ਆਉਣ ਵਾਲੀ 20 ਫਰਵਰੀ ਨੂੰ ਤੱਕੜੀ ਨੂੰ ਵੋਟਾਂ ਪਾ ਕੇ ਤੁਹਾਡੀ ਆਪਣੀ ਅਤੇ ਪੰਜਾਬ ਪੱਖੀ ਅਕਾਲੀ ਬਸਪਾ ਸਰਕਾਰ ਨੂੰ ਸੱਤਾ ਵਿਚ ਲਿਆਓ।
ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਹਰਭਜਨ ਸਿੰਘ, ਜੈਪਾਲ ਸਿੰਘ, ਬਿੰਦਰ ਸਿੰਘ, ਭਾਗ ਸਿੰਘ, ਬਲਜੀਤ ਸਿੰਘ, ਰਾਜਿੰਦਰ ਕੁਮਾਰ, ਗੁਰਦੀਪ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਮੱਖਣ ਸਿੰਘ, ਹਿਰਦਾ ਸਿੰਘ, ਕਸਤੂਰੀ ਲਾਲ,ਬਖਸ਼ੀਸ਼ ਸਿੰਘ, ਜੈਪਾਲ ਸਿੰਘ ਬਠੋਣੀਆਂ ਖੁਰਦ, ਬਲਜੀਤ ਸਿੰਘ ਰਿੰਕੂ, ਰਜਿੰਦਰ ਕੁਮਾਰ ਪ੍ਰਮਖ ਸਨ।
ਇਸ ਮੌਕੇ ਮਨਜੀਤ ਸਿੰਘ ਘੁਮਾਣਾ, ਬਿੱਲਾ ਘੁਮਾਣਾ, ਸੁਰਿੰਦਰ ਸਿੰਘ ਘੁਮਾਣਾ, ਨਰਦੇਵ ਸਿੰਘ ਸਾਬਕਾ ਸਰਪੰਚ, ਬਚਨ ਸਿੰਘ ਆਦਿ ਹਾਜ਼ਰ ਸਨ।