Punjab-Chandigarh

ਦੌਣ ਕਲਾਂ ’ਚ ਵਿਧਾਇਕ ਚੰਦੂਮਾਜਰਾ ਦਾ ਭਰਵਾਂ ਸਵਾਗਤ; ਲੱਡੂਆਂ ਨਾਲ ਤੋਲਿਆ

13 ਫਰਵਰੀ (ਬਹਾਦਰਗੜ੍ਹ) : ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਅੱਜ ਪਿੰਡ ਦੌਣ ਕਲਾਂ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਜਿਥੇ ਬਜ਼ੁਰਗਾਂ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿੱਤ ਲਈ ਅਸ਼ੀਰਵਾਦ ਦਿੱਤਾ ਉਥੇ ਹੀ ਨੌਜਵਾਨਾਂ ਨੇ ਹਰਿੰਦਰਪਾਲ ਸਿੰਘ ਦੇ ਹੱਕ ’ਚ ਨਾਅਰਿਆਂ ਨਾਲ ਅਸਮਾਨ ਗੂੰਜਾ ਦਿੱਤਾ। ਸਥਾਨਕ ਲੋਕਾਂ ਨੇ ਵਿਧਾਇਕ ਚੰਦੂਮਾਜਰਾ ਨੂੰ ਲੱਡੂਆਂ ਨਾਲ ਵੀ ਤੋਲਿਆ।
ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਸਾਰੇ ਨਗਰ ਨਿਵਾਸੀਆਂ ਵਲੋਂ ਦਿੱਤੇ ਪਿਆਰ ਅਤੇ ਸਤਿਕਾਰ ’ਤੇ ਧੰਨਵਾਦ ਕਰਦਿਆਂ ਆਖਿਆ ਕਿ ਹਲਕੇ ਅੰਦਰ ਮਿਲ ਰਹੇ ਪਿਆਰ ਅਤੇ ਦਾ ਕਰਜ਼ ਉਹ ਕਦੇ ਵੀ ਨਹੀਂ ਚੁਕਾ ਸਕਣਗੇ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਆਉਣ ’ਤੇ ਹਲਕੇ ਦੇ ਲੋਕਾਂ ਦੇ ਸਤਿਕਾਰ ਨੂੰ 10 ਗੁਣਾ ਕਰਕੇ ਮੋੜਨਗੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਨੇ ਸਿਰਫ਼ ਆਪਣੀਆਂ ਜੇਭਾਂ ਭਰਨ ਵਲ ਹੀ ਧਿਆਨ ਰਖਿਆ ਅਤੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਆਪਣੀ ਸਿਫਰ ਕਾਰਗੁਜ਼ਾਰੀ ਬਦਲੇ ਵੱਡੀ ਹਾਰ ਦਾ ਮੂੰਹ ਦੇਖਣਾ ਪਵੇਗਾ।
ਉਨ੍ਹਾਂ ਇਸ ਮੌਕੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਆਮ ਆਦੀਮ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਆਖਿਆ ਕਿ ਇਕ ਅਪਰਾਧਕ ਬਿਰਤੀ ਵਾਲਾ ਵਿਅਕਤੀ ਕਦੇ ਵੀ ਹਲਕਾ ਦਾ ਭਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਬੁਰੀ ਤਰ੍ਹਾਂ ਫੇਲ੍ਹ ਹੋ ਚੁਕਿਆ ਹੈ ਜਿਸਦੀ ਹਾਲਤ ਲੋਕਾਂ ਨੇ ਕਰੋਨਾ ਕਾਲ ਦੌਰਾਨ ਦੇਖ ਹੀ ਲਿਆ। ਨਾ ਹੀ ਲੋਕਾਂ ਨੂੰ ਕਰੋਨਾ ਦੌਰਾਨ ਆਕਸੀਨ ਮਿਲੀ ਅਤੇ ਨਾ ਹੀ ਹਸਪਤਾਲਾਂ ਅੰਦਰ ਬੈਡ, ਕੀ ਇਹ ਹੀ ਫੇਲ੍ਹ ਮਾਡਲ ਪੰਜਾਬ ਅੰਦਰ ਲਾਗੂ ਕਰਨਾ ਚਾਹੁੰਦੇ ਨੇ ਕੇਜਰੀਵਾਲ ਉਨ੍ਹਾਂ ਆਖਿਆ ਕਿ ਪੰਜਾਬ ਦੇ ਗੈਰਤਮੰਦ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪਾਖੰਡ ਨੂੰ ਨਕਾਰਦੇ ਹੋਏ ਇਸ ਵਾਰ ਅਕਾਲੀ ਦਲ ਨੂੰ ਸੱਤਾ ਸੌਂਪਣਗੇ।
ਕਾਂਗਰਸ ਤੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਲਖਵਿੰਦਰ ਸਿੰਘ, ਗੁਰਚਰਨ ਸਿੰਘ, ਕਾਲਾ ਦੌਣ, ਹਰਜੀਤ ਸਿੰਘ, ਬਿਕਰਮਜੀਤ ਸਿੰਘ, ਮਨੀ, ਹਮੀਮ, ਬਨੀ, ਦਰਸ਼ਨ, ਦਲਵਿੰਦਰ ਸਿੰਘ, ਕਰਨਵੀਰ ਸਿੰਘ, ਗੁਰਵਿੰਦਰ ਸਿੰਘ, ਅਤੇ ਹਰਪ੍ਰੀਤ ਸਿੰਘ ਪ੍ਰਮੁਖ ਸਨ।
ਇਸ ਮੌਕੇ ਕੋਚ ਜਿਊਣਾ ਖਾਨ, ਕੁਲਦੀਪ ਸਿੰਘ ਹਰਪਾਲਪੁਰ, ਕਾਰਜ ਸਿੰਘ ਸ਼ਮਸ਼ਪੁਰ, ਸਤਨਾਮ ਸਿੰਘ ਸੱਤਾ, ਭੁਪਿੰਦਰ ਸਿੰਘ ਸੈਫਦੀਪੁਰ, ਤੀਰਥ ਸਿੰਘ, ਨਰਿੰਦਰ ਸਿੰਘ, ਕਮਲਜੀਤ ਸਿੰਘ, ਦਲਜੀਤ ਸਿੰਘ, ਬੰਟੀ ਦੌਣ, ਧਰਮ ਸਿੰਘ, ਬੇਅੰਤ ਸਿੰਘ, ਗੁਰਮੀਤ ਸਿੰਘ, ਕਰਮ ਸਿੰਘ, ਅਵਤਾਰ ਸਿੰਘ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button