Punjab-Chandigarh

 ‘ਆਪ’ ਤੇ ਕਾਂਗਰਸ ਛੱਡ ਕੇ ਕਈ ਪਰਿਵਾਰ ਹਰਿੰਦਰਪਾਲ ਚੰਦੂਮਾਜਰਾ ਦੇ ਹੱਕ ’ਚ ਨਿੱਤਰੇ

14 ਫਰਵਰੀ (ਬਲਬੇੜਾ) : ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਪੂਰੇ ਸਿਖਰਾਂ ’ਤੇ ਪੁੱਜ ਚੁੱਕੀ ਹੈ। ਹਲਕੇ ਅੰਦਰ ਉਨ੍ਹਾਂ ਵਲੋਂ ਚੋਣ ਪ੍ਰਚਾਰ ਦਾ ਤੀਜਾ ਰਾਊਂਡ ਜਾਰੀ ਹੈ। ਹਲਕੇ ’ਚ ਅੱਜ ਅਕਾਲੀ ਦਲ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਜਦੋਂ ਪਿੰਡ ਅਲੀਪੁਰ ਥੇਹ ਵਿਖੇ ਦੋ ਦਰਜਨ ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਪਾਰਟੀ ’ਚ ਆਉਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਹਲਕੇ ਦੇ ਸੂਝਵਾਨ ਲੋਕ ਭੋਲ਼ੇ ਜ਼ਰੂਰ ਹਨ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪਿਛਲੇ ਪੰਜ ਸਾਲ ਕਾਂਗਰਸ ਨੇ ਲੋਕਾਂ ਨੂੰ ਵਾਅਦਿਆਂ ਦੇ ਨਾਂ ’ਤੇ ਮੂਰਖ ਬਣਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ ਅਤੇ ਪੂਰਾ ਸਮਾਂ ਇਕ ਦੂਜੇ ਦੀ ਕੁਰਸੀ ਖਿੱਚਣ ’ਚ ਹੀ ਲੰਘਾ ਦਿੱਤਾ। ਹਲਕੇ ਦੇ ਲੋਕ ਕਾਂਗਰਸ ਤੋਂ ਅੱਕੇ ਪਏ ਹਨ ਅਤੇ ਇਸ ਵਾਰ ਕਾਂਗਰਸ ਦਾ ਪੰਜਾਬ ਦੇ ਨਾਲ ਨਾਲ ਹਲਕੇ ਵਿਚੋਂ ਵੀ ਪੂਰਨ ਸਫ਼ਾਇਆ ਹੋ ਜਾਵੇਗਾ।
ਵਿਧਾਇਕ ਹਰਿੰਦਰਪਾਲ ਸਿੰਘ ਨੇ ਆਖਿਆ ਕਿ ਆਮ ਆਦਮੀ ਪਾਰਟੀ ਸਿਰੇ ਦੀ ਨੌਸਰਬਾਜ਼ ਤੇ ਢਕਵੰਜੀ ਪਾਰਟੀ ਹੈ ਜਿਸਦੀ ਕਹਿਣੀ ਤੇ ਕਰਨੀ ਦਾ ਅਸਲ ਫਰਕ ਦਿੱਲੀ ਵਾਸੀਆਂ ਤੋਂ ਹੀ ਪਤਾ ਚਲ ਸਕਦੈ। ਪੰਜਾਬ ਅੰਦਰ ਗਰੰਟੀਆਂ ਦੇਣ ਵਾਲੇ ਕੇਜਰੀਵਾਲ ਦੀ ਪਾਰਟੀ ਨੇ ਦਿੱਲੀ ਦੀਆਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਹੁਣ ਤੱਕ ਕਿਉਂ ਨਹੀਂ ਦਿੱਤੇ। ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਢਿਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਵਲੋਂ ਦਿੱਲੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਪੋਲ ਕੋਵਿਡ ਦੌਰਾਨ ਸਭ ਦੇ ਸਾਹਮਣੇ ਸੀ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ  ਜਗੀਰ ਸਿੰਘ, ਦਲਬੀਰ ਸਿੰਘ, ਅਮਰੀਕ ਸਿੰਘ, ਹਰਦੇਵ ਸਿੰਘ, ਸੁਖਦੇਵ ਸਿੰਘ, ਪ੍ਰੀਤ ਸਿੰਘ, ਚਰਨ ਸਿੰਘ ਅਲੀਪੁਰ ਜੱਟਾਂ, ਇੰਦਰਜੀਤ ਸਿੰਘ, ਅਵਤਾਰ ਸਿੰਘ ਤਾਰੂ, ਰਾਮ ਸਿੰਘ ਪ੍ਰਮੁਖ ਸਨ।
ਇਸ ਮੌਕੇ ਜਥੇਦਾਰ ਨਿਰੰਜਨ ਸਿੰਘ ਫੌਜੀ, ਅਮਰਜੀਤ ਸਿੰਘ ਨੌਗਾਵਾਂ, ਸੁਖਵੀਰ ਸਿੰਘ ਬਲਬੇੜਾ, ਗੁਰਦੇਵ ਸਿੰਘ ਨੌਗਾਵਾਂ, ਨਿਰਮਲ ਸਿੰਘ ਸਾਧੂ, ਗੁਰਮੀਤ, ਗੋਗਾ ਸਿੰਘ, ਲਖਵਿੰਦਰ ਸਿੰਘ ਨੌਗਾਵਾਂ, ਕੁਲਦੀਪ ਸਿੰਘ ਅਲੀਪੁਰ ਥੇਹ, ਬਿੰਦਰ ਸਿੰਘ, ਰੂਪੀ ਕੱਕੇਪੁਰ, ਸ਼ਿੰਦਾ ਕੱਕੇਪੁਰ, ਹਰਵਿੰਦਰ ਸਿੰਘ ਡੰਡੋਆ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button