Punjab-Chandigarh

ਵੈਂਟੀਲੇਟਰ ਉਤੇ ਆਖਰੀ ਸਾਹਾਂ ’ਤੇ ਚਲ ਰਹੀ ਕਾਂਗਰਸ ਕੁਝ ਹੀ ਦਿਨਾਂ ਦੀ ਪ੍ਰੋਹਣੀ : ਪ੍ਰੋ. ਚੰਦੂਮਾਜਰਾ

28 ਜਨਵਰੀ (ਰਾਜਪੁਰਾ) : ਪੰਜਾਬ ਦੇ ਵਡੇਰੇ ਹਿਤਾਂ ਨੂੰ ਪਿਛੇ ਧੱਕ ਕੇ ਨਿਜੀ ਹਿਤਾਂ ਨੂੰ ਪਹਿਲ ਦੇਣ ਵਾਲੀ ਕਾਂਗਰਸ ਆਪਸੀ ਖਿਚੋਤਾਣ ਅਤੇ ਪਿਛਲੇ ਪੰਜ ਸਾਲ ਲੋਕਾਂ ਨਾਲ ਕੀਤੀਆਂ ਵਧੀਕੀਆਂ ਕਾਰਨ ਹਾਸ਼ੀਏ ’ਤੇ ਆ ਚੁੱਕੀ ਹੈ । ਆਖਰੀ ਸਾਹਾਂ ਉਤੇ ਵੈਂਟੀਲੇਟਰ ’ਤੇ ਚਲ ਰਹੀ ਕਾਂਗਰਸ ਦਾ ਅੰਤ ਤੈਅ ਅਤੇ ਇਨ੍ਹਾਂ ਚੋਣਾਂ ’ਚ ਹੀ ਲੋਕ ਕਾਂਗਰਸ ਦਾ ਭੋਗ ਪਾ ਦੇਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਗਾਜ਼ੀਪੁਰ ’ਚ ਵੱਡੀ ਗਿਣਤੀ ਕਾਂਗਰਸੀ ਪਰਿਵਾਰਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਦੀਆਂ ਵਧੀਕੀਆਂ ਅਤੇ ਆਪਹੁਦਰੀਆਂ ਕਾਰਨ ਅੱਜ ਨਿਤ ਦਿਨ ਸੈਂਕੜੇ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਚ ਮਾਣ ਮਹਿਸੂਸ ਕਰ ਰਹੇ ਹਨ। ਕਾਂਗਰਸ ਦੀ ਸੋਚ ਹਮੇਸ਼ਾਂ ਪੰਜਾਬ ਵਿਰੋਧੀ ਹੋਣ ਕਾਰਨ ਜਦੋਂ ਜਦੋਂ ਵੀ ਕਾਂਗਰਸ ਸੱਤਾ ’ਚ ਰਹੀ ਹੈ ਉਦੋਂ ਉਦੋਂ ਪੰਜਾਬ ਨੂੰ ਨੁਕਸਾਨ ਝੱਲਣਾ ਪਿਆ।
ਉਨ੍ਹਾਂ ਆਖਿਆ ਕਿ ਪਿਛਲੀ ਵਾਰ ਸੱਤਾ ’ਤੇ ਕਾਬਜ਼ ਹੋਣ ਲਈ ਲਗਾਈ ਝੂਠੇ ਵਾਅਦਿਆਂ ਦੀ ਝੜੀ ਵਿਚੋਂ ਇਕ ਵੀ ਵਾਅਦਾ ਪੂਰਾ ਨਾ ਕਰਕੇ ਕਾਂਗਰਸ ਨੇ ਸਾਬਤ ਕਰ ਦਿੱਤਾ ਕਿ ਪੰਜ ਸਾਲ ਪਹਿਲਾਂ ਕੀਤੇ ਐਲਾਨ ਸਿਰਫ਼ ਸੱਤਾ ਹਥਿਆਉਣ ਲਈ ਸਨ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਕਾਂਗਰਸ ਦਾ ਹਾਲ ਲੋਕ ਇਸ ਵਾਰ ਧੋਬੀ ਦੇ ਕੁੱਤੇ ਵਾਲਾ ਕਰਨਗੇ। ਪੰਜ ਸਾਲ ਲੋਕਾਂ ਦਾ ਪੈਸਾ ਲੁੱਟ ਕੇ ਆਪਣੇ ਘਰ ਭਰਨ ਵਾਲੀ ਕਾਂਗਰਸ ਨੇ ਪੰਜਾਬ ਦੀ ਪੜ੍ਹੀ ਲਿਖੀ ਨੌਜਵਾਨੀ ਨੂੰ ਜਿਥੇ ਬੇਰੁਜ਼ਗਾਰੀ ਦੀ ਦਲਦਲ ਵਿਚ ਧੱਕਿਆ ਉਥੇ ਹੀ ਪਿਛਲੀ ਅਕਾਲੀ ਸਰਕਾਰਾਂ ਵਲੋਂ ਗਰੀਬ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਰਾਹਤ ਸਕੀਮਾਂ ’ਤੇ ਕੱਟ ਲਗਾ ਕੇ ਮਜ਼ਬੂਰ ਲੋਕਾਂ ਦੀ ਗਰੀਬੀ ਦਾ ਮਜ਼ਾਕ ਉਡਾਇਆ ਹੈ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਹਿਮਾਂਸ਼ੂ, ਰੋਹਿਤ, ਅਰਮਾਨ, ਜਤਿੰਦਰ, ਕੁਲਜਿੰਦਰ ਸਿੰਘ, ਸੋਨੂੰ, ਕਾਕਾ, ਜਸ਼ਨ, ਜਰਨੈਲ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਹੈਪੀ ਸੈਣੀ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਕਾਲਾ ਸਿੰਘ, ਬੀਬੀ ਰਾਜ ਕੌਰ, ਬੀਬੀ ਹਰਨਾਮ ਕੌਰ, ਦਰਸ਼ਨ ਕੌਰ, ਕੇਸਰੋ, ਨਿੰਮੋ, ਕਾਕਾ ਖਾਨ ਸਣੇ ਦਰਜਨਾਂ ਪਰਿਵਾਰ ਹਾਜ਼ਰ।
ਇਸ ਮੌਕੇ ਕਮਲਜੀਤ ਸਿੰਘ ਢੰਡਾ, ਬਹਾਦਰ ਸਿੰਘ ਖੈਰਪੁਰ, ਭੁਪਿੰਦਰ ਸਿੰਘ ਸ਼ੇਖੁਪੁਰ, ਨਛੱਤਰ ਸਿੰਘ ਹਰਪਾਲਪੁਰ ਸਣੇ ਵੱਖ ਵੱਖ ਪਿੰਡਾਂ ਦੇ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button