
Harpreet Kaur (The Mirror Time)
ਬਿਹਾਰ ਦੇ ਰੋਹਤਾਸ ਦੇ ਇਕ ਨਿੱਜੀ ਕਲੀਨਿਕ ‘ਚ ਜ਼ਖਮੀ ਬਾਂਦਰੀ ਇਲਾਜ ਲਈ ਪਹੁੰਚੀ । ਉਸ ਦੇ ਸਿਰ ‘ਤੇ ਸੱਟ ਲੱਗੀ ਸੀ। ਡਾਕਟਰ ਨੇ ਕਲੀਨਿਕ ‘ਤੇ ਸੱਟ ਉੱਤੇ ਮੱਲ੍ਹਮ ਲਗਾ ਦਿੱਤੀ। ਇਸ ਤੋਂ ਬਾਅਦ ਉਹ ਕੁਝ ਦੇਰ ਕਲੀਨਿਕ ਦੇ ਬੈੱਡ ‘ਤੇ ਲੇਟ ਗਈ। ਜ਼ਖਮੀ ਬਾਂਦਰੀ ਦੀ ਗੋਦ ਵਿੱਚ ਉਸਦਾ ਬੱਚਾ ਵੀ ਸੀ। ਉਹ ਸਾਰਾ ਸਮਾਂ ਬੱਚੇ ਨੂੰ ਛਾਤੀ ਨਾਲ ਫੜੀ ਰਹੀ। ਘਟਨਾ ਐਤਵਾਰ ਦੀ ਹੈ। ਇਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ।
ਦਰਅਸਲ, ਸਾਸਾਰਾਮ ਦੇ ਜ਼ਿਲ੍ਹਾ ਹੈੱਡਕੁਆਰਟਰ ਸ਼ਾਹਜੁਮਾ ਵਿੱਚ ਇੱਕ ਬਾਂਦਰੀ ਆਪਣੇ ਬੱਚੇ ਨਾਲ ਘੁੰਮਦੀ ਰਹਿੰਦੀ ਹੈ। ਐਤਵਾਰ ਨੂੰ ਉਸ ਦੇ ਸਿਰ ‘ਤੇ ਸੱਟ ਲੱਗੀ ਸੀ। ਉਹ ਇਲਾਕੇ ਵਿੱਚ ਸਥਿਤ ਡਾ. ਐਸ.ਐਮ. ਅਹਿਮਦ ਦੇ ਨਿੱਜੀ ਕਲੀਨਿਕ ਦੇ ਬਾਹਰ ਆ ਕੇ ਬੈਠ ਗਈ। ਜਦੋਂ ਡਾਕਟਰ ਦੇ ਸਟਾਫ ਨੇ ਜ਼ਖਮੀ ਬਾਂਦਰੀ ਨੂੰ ਉਥੇ ਦੇਖਿਆ ਤਾਂ ਉਹ ਉਸ ਨੂੰ ਚੁੱਕ ਕੇ ਇਲਾਜ ਲਈ ਅੰਦਰ ਲੈ ਗਏ। ਇਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ। ਇਸ ਦੌਰਾਨ ਬਾਂਦਰੀ ਦਾ ਬੱਚਾ ਉਸ ਦੀ ਛਾਤੀ ‘ਤੇ ਲੱਗਾ ਰਿਹਾ।
ਇਲਾਜ ਤੋਂ ਬਾਅਦ ਬਾਂਦਰੀ ਕੁਝ ਦੇਰ ਉੱਥੇ ਹੀ ਲੇਟ ਗਈ । ਫਿਰ ਕੁਝ ਸਮੇਂ ਬਾਅਦ ਉਹ ਖੁਦ ਕਲੀਨਿਕ ਤੋਂ ਬਾਹਰ ਆ ਗਈ। ਹੁਣ ਇਸ ਘਟਨਾ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਕਿ ਬਾਂਦਰੀ ਖੁਦ ਡਾਕਟਰ ਕੋਲ ਕਿਵੇਂ ਪਹੁੰਚ ਗਈ । ਲੋਕ ਉਸਦੀ ਸਿਆਣਪ ਦੀਆਂ ਗੱਲਾਂ ਕਰ ਰਹੇ ਹਨ। ਡਾਕਟਰ ਅਹਿਮਦ ਨੇ ਦੱਸਿਆ ਕਿ ਪੂਰੇ ਇਲਾਜ ਦੌਰਾਨ ਬਾਂਦਰੀ ਪੂਰੀ ਤਰ੍ਹਾਂ ਸ਼ਾਂਤ ਰਹੀ ਅਤੇ ਇਲਾਜ ਤੋਂ ਬਾਅਦ ਆਰਾਮ ਕੀਤਾ ਅਤੇ ਚੁੱਪਚਾਪ ਚਲੀ ਗਈ ।