Punjab-Chandigarh

ਕਿਸੇ ਉਮੀਦਵਾਰ, ਸਿਆਸੀ ਪਾਰਟੀ ਜਾਂ ਚੋਣ ਪ੍ਰਚਾਰ ਨਾਲ ਸਬੰਧਤ ਨਾ ਹੋਣ ਵਾਲੀ ਨਗ਼ਦੀ ਸਬੰਧੀਂ ਤੁਰੰਤ ਫੈਸਲਾ ਲਵੇਗੀ ਕਮੇਟੀ-ਸੰਦੀਪ ਹੰਸ

ਪਟਿਆਲਾ, 28 ਜਨਵਰੀ:
ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ ਹਰ ਹਲਕੇ ‘ਚ ਤਾਇਨਾਤ ਉਡਣ ਦਸਤਿਆਂ, ਸਟੈਟਿਕ ਸਰਵੇਲੈਂਸ ਟੀਮਾਂ ਜਾਂ ਪੁਲਿਸ ਵੱਲੋਂ ਚੈਕਿੰਗ ਕਰਦਿਆਂ 50 ਹਜ਼ਾਰ ਤੋਂ ਵਧੇਰੇ ਬਰਾਮਦ ਕਰਕੇ ਜ਼ਬਤ ਕੀਤੀ ਗਈ ਨਗ਼ਦੀ, ਜਿਹੜੀ ਕਿ ਕਿਸੇ ਉਮੀਦਵਾਰ ਨਾਲ ਸਬੰਧਤ ਨਾ ਹੋਵੇ, ਨੂੰ ਰਲੀਜ਼ ਕਰਨ ਦੇ ਮਸਲਿਆਂ ਦੇ ਨਿਪਟਾਰੇ ਲਈ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ੍ਰੀ ਸੰਦੀਪ ਹੰਸ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਇਸ ਸਬੰਧੀਂ ਜਾਰੀ ਹੁਕਮਾਂ ਮੁਤਾਬਕ ਇਸ ਕਮੇਟੀ ਦੇ ਕਨਵੀਨਰ ਪੀ.ਸੀ.ਐਸ. ਅਧਿਕਾਰੀ ਸ੍ਰੀਮਤੀ ਈਸ਼ਾ ਸਿੰਘਲ, ਏ.ਸੀ.ਏ., ਪੀ.ਡੀ.ਏ. ਪਟਿਆਲਾ-ਕਮ-ਨੋਡਲ ਅਫ਼ਸਰ ਫਾਰ ਐਕਸਪੈਂਡੀਚਰ ਮੋਨੀਟਰਿੰਗ ਸੈਲ ਸਮੇਤ ਕਮੇਟੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਅਤੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵੀ ਸ਼ਾਮਲ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਕਮੇਟੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਰਾਮਦ ਹੋਣ ਵਾਲੀ ਨਿਰਧਾਰਤ ਹੱਦ ਤੋਂ ਵੱਧ ਹੋਣ ‘ਤੇ ਜ਼ਬਤ ਕੀਤੀ ਗਈ ਨਗ਼ਦੀ ਨੂੰ ਰਲੀਜ਼ ਕਰਨ ਦੇ ਮਾਮਲੇ ‘ਚ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰੇਗੀ। ਇਹ ਕਮੇਟੀ ਨਗ਼ਦੀ ਦੀ ਬਰਾਮਦਗੀ ਦੇ ਸਾਰੇ ਮਾਮਲਿਆਂ ‘ਤੇ ਕਾਰਵਾਈ ਕਰਨ ਲਈ ਪਾਬੰਦ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਕਤ ਕਮੇਟੀ ਪੁਲਿਸ, ਐਸ.ਐਸ.ਟੀ., ਜਾਂ ਫਲਾਇੰਗ ਸੁਕੈਡ ਵੱਲੋਂ ਫੜੀ ਗਈ ਨਗ਼ਦੀ ਦੇ ਹਰ ਮਾਮਲੇ ਦਾ ਮੁਆਇਨਾ ਕਰੇਗੀ ਅਤੇ ਜਿਥੇ ਕਿਸੇ ਮਾਮਲੇ ‘ਚ ਕਮੇਟੀ ਦੇ ਇਹ ਸਾਹਮਣੇ ਆਵੇਗਾ ਕਿ ਅਜਿਹੇ ਕਿਸੇ ਮਾਮਲੇ ‘ਚ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ ਜਾਂ ਜਿੱਥੇ ਕੋਈ ਨਗ਼ਦੀ ਦੀ ਬਰਾਮਦਗੀ ਕਿਸੇ ਉਮੀਦਵਾਰ ਜਾਂ ਕਿਸੇ ਸਿਆਸੀ ਪਾਰਟੀ ਜਾਂ ਚੋਣ ਪ੍ਰਚਾਰ ਨਾਲ ਸਬੰਧਤ ਨਾ ਹੋਵੇ, ਆਦਿ ਮਾਮਲਿਆਂ ‘ਚ, ਇਹ ਕਮੇਟੀ ਜਿਸ ਕਿਸੇ ਵਿਅਕਤੀ ਤੋਂ ਅਜਿਹੀ ਨਗ਼ਦੀ ਬਰਾਮਦ ਹੋਈ ਹੋਵੇ, ਨੂੰ ਤੁਰੰਤ ਰਲੀਜ਼ ਕਰਨ ਲਈ ਕਾਰਵਾਈ ਕਰੇਗੀ।

Spread the love

Leave a Reply

Your email address will not be published. Required fields are marked *

Back to top button