Punjab-Chandigarh

ਪ੍ਰੋ. ਚੰਦੂਮਾਜਰਾ ਦੇ ਹੱਕ ’ਚ ਹਲਕਾ ਘਨੌਰ ’ਚ ਵਿਸ਼ਾਲ ਟਰੈਕਟਰ ਮਾਰਚ

17 ਫਰਵਰੀ (ਘਨੌਰ) : ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ’ਚ ਅੱਜ ਵਿਸ਼ਾਲ ਤੇ ਇਤਿਹਾਸਕ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਘਨੌਰ ਦੀਆਂ ਸੜਕਾਂ ’ਤੇ ਤੱਕੜੀ ਦੇ ਝੰਡਿਆਂ ਨਾਲ ਸਜੇ ਟਰੈਕਟਰ ਲੰਮੀਆਂ ਕਤਾਰਾਂ ’ਚ ਨਜ਼ਰ ਆਏ। ਟਰੈਕਟਰ ਮਾਰਚ ਦਾ ਵੱਖ ਵੱਖ ਪਿੰਡਾਂ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਦੇ ਟਰੈਕਟਰ ਮਾਰਚ ਦੌਰਾਨ ਜੋ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ, ਉਸ ਨੇ ਪ੍ਰੋ. ਚੰਦੂਮਾਜਰਾ ਨੂੰ ਆਪਣੇਪਣ ਦਾ ਅਸਿਸਾਸ ਕਰਵਾਇਆ।
ਟਰੈਕਟਰ ਮਾਰਚ ਦੌਰਾਨ ਪ੍ਰੋ. ਚੰਦੂਮਾਜਰਾ ਨੇ ਵੱਖ ਵੱਖ ਥਾਈਂ ਸੰਬੋਧਨ ਕਰਦਿਆਂ ਆਖਿਆ ਕਿ ਹਲਕਾ ਘਨੌਰ ਵਿਚੋਂ ਆਪ ਮੁਹਾਰੇ ਟਰੈਕਟਰ ਲੈ ਕੇ ਲੋਕਾਂ ਦਾ ਘਰਾਂ ਵਿਚੋਂ ਨਿਕਲਨਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਲੋਕ ਅਕਾਲੀ ਦਲ ਨੂੰ ਆਪਣਾ ਸਮਝਦੇ ਹਨ ਅਤੇ ਲੋਕ ਅਕਾਲੀ ਦਲ ਨੂੰਹੀ ਇਕੋ ਇਕ ਅਜਿਹੀ ਪਾਰਟੀ ਮੰਨਦੇ ਹਨ ਜੋ ਪੰਜਾਬ ਦੇ ਹਿੱਤਾਂ ਦੀ ਪੂਰਤੀ ਲਈ ਸਮਰੱਥ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਹਲਕੇ ਦੇ ਲੋਕਾਂ ਨੇ ਅੱਜ ਘਨੌਰ ਦੀਆਂ ਸੜਕਾਂ ’ਤੇ ਲਾਮਿਸਾਲ ਟਰੈਕਟਰ ਮਾਰਚ ਕੱਢ ਕੇ ਮੇਰੇ ਪ੍ਰਤੀ ਜੋ ਆਪਣੇ ਸਤਿਕਾਰ, ਪਿਆਰ ਅਤੇ ਅਪਣੱਤ ਦਾ ਸਬੂਤ ਦਿੱਤਾ ਹੈ, ਲਈ ਮੈਂ ਹਮੇਸ਼ਾਂ ਇਨ੍ਹਾਂ ਦਾ ਰਿਣੀ ਰਹਾਂਗਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦਾ ਅੱਜ ਦਾ ਰੋਡ ਸ਼ੋਅ ਪੂਰੀ ਤਰ੍ਹਾਂ ਫਲਾਪ ਰਿਹਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਲੋਂ ਦਿੱਲੀ ਤੋਂ ਲਿਆਂਦੇ ਭਾੜੇ ਦੇ ਵਾਹਨਾਂ ਅਤੇ ਕਿਰਾਏ ਦੇ ਲੋਕਾਂ ਨੂੰਹਲਕੇ ਦੇ ਅਣਖੀ, ਸੂਰਮੇ ਅਤੇ ਜੋਸ਼ੀਲੇ ਪੰਜਾਬੀਆਂ ਨੇ ਮੂੰਹ ਨਹੀਂ ਲਗਾਇਆ। ਘਨੌਰ ਵਿਖੇ ਇਕੱਠ ਨਾ ਹੋਣ ਕਾਰਨ ਭਗਵੰਤ ਮਾਨ ਨੂੰ ਸਿਰਫ਼ ਪੰਜ ਮਿੰਟਾਂ ਵਿਚ ਹੀ ਉਥੋਂ ਗੱਡੀ ’ਚੋਂ ਬਿਨਾ ਉਤਰੇ ਨਿਕਲਣਾ ਪਿਆ। ਉਨ੍ਹਾਂ ਕਿਹਾ ਭਗਵੰਤ ਮਾਨ ਦਾ ਫਲਾਪ ਹੋਇਆ ਰੋਡ ਇਸ ਗੱਲ ਦਾ ਪ੍ਰਮਾਣ ਹੈ ਕਿ ਹਲਕੇ ਦੇ ਲੋਕ ਨਸ਼ੇੜੀਆਂ ਅਤੇ ਨਸ਼ਾ ਤਸਕਰਾਂ ਦੇ ਨੇੜਲਿਆਂ ਨੂੰ ਕਦੇ ਮੂੰਹ ਨਹੀਂ ਲਗਾਉਣਗੇ।


ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅੱਜ ਹਲਕੇ ਦੇ ਲੋਕਾਂ ਨੇ ਜਿਸ ਤਰ੍ਹਾਂ ਆਪ ਮੁਹਾਰੇ ਟਰੈਕਟਰਾਂ ’ਤੇ ਤੱਕੜੀ ਦੇ ਝੰਡੇ ਲਗਾ ਕੇ ਹਲਕੇ ਦੀਆਂ ਸਮੁੱਚੀਆਂ ਸੜਕਾਂ ’ਤੇ ਤੱਕੜੀ ਦਾ ਪ੍ਰਚਾਰ ਕੀਤਾ, ਉਸਤੋਂ ਇਹ ਸਾਫ਼ ਹੋ ਗਿਆ ਹੈ ਕਿ ਹਲਕੇ ਦੇ ਲੋਕਾਂ ਨੇ ਇਸ ਵਾਰ ਅਕਾਲੀ ਦਲ ਦੀ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ ਅਤੇ ਹਲਕੇ ਦੇ ਲੋਕਾਂ ਨੂੰ ਸਿਰਫ਼ ਵੋਟਾਂ ਲਈ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਦਾਲ ਗਲਣ ਵਾਲੀ ਨਹੀਂ।
ਅਖ਼ੀਰ ਵਿਚ ਪ੍ਰੋ. ਚੰਦੂਮਾਜਰਾ ਨੇ ਹਲਕੇ ਦੇ ਸਮੁੱਚੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੋ ਪਿਆਰ, ਸਤਿਕਾਰ ਅਤੇ ਆਪਣੇਪਣ ਦਾ ਅਹਿਸਾਸ ਅੱਜ ਹਲਕਾ ਘਨੌਰ ਦੇ ਲੋਕਾਂ ਨੇ ਕਰਵਾਇਆ ਹੈ, ਮੈਂ ਉਸ ਲਈ ਸਦਾ ਰਿਣੀ ਰਹਾਂਗਾ ਅਤੇ ਇਸ ਪਿਆਰ ਤੇ ਸਤਿਕਾਰ ਦਾ ਮੁੱਲ ਅਕਾਲੀ ਬਸਪਾ ਸਰਕਾਰ ਆਉਣ ’ਤੇ ਹਲਕੇ ਦਾ ਚਹੁਪੱਖੀ ਵਿਕਾਸ ਕਰਵਾ ਕੇ ਮੋੜਾਂਗਾ।
ਘਨੌਰ ’ਚ ਅੱਜ ਟਰੈਕਟਰ ਪਿੰਡ ਲੱਖੋਮਾਜਰਾ ਤੋਂ ਸ਼ੁਰੂ ਹੋ ਕੇ ਪਿੰਡ ਥੂਹਾ, ਸੇਹਰਾ, ਬੱਠਲੀ, ਆਕੜ, ਆਕੜੀ, ਟਹਿਲਪੁਰਾ, ਸੇਹਰਾ, ਭੇਡਵਾਲ, ਖਾਨਪੁਰ ਖੁਰਦ,ਅਜਰੌਰ, ਰਾਮਪੁਰ, ਕਾਮੀ ਕਲਾਂ, ਮੰਡੌਲੀ, ਘਨੌਰ, ਨੇਪਰਾ, ਆਲਮਪੁਰ, ਜਨਸੂਆ, ਨਿਆਮਤਪੁਰਾ, ਪਹਿਰ, ਢਕਾਨਸੂ, ਮਾਂਗਪੁਰ, ਮੰਡੌਲੀ, ਕੁਥਾਖੇੜੀ, ਸੁਰੋਂ, ਖਾਨਪੁਰ, ਸੈਦਖੇੜੀ, ਮਹਿਮੂਦਪੁਰ, ਅਲਾਲਮਾਜਰਾ, ਪਬਰੀ, ਅਬਦਲਪੁਰ, ਜੱਖੜਾ,, ਨੰਦਗੜ੍ਰ, ਬਾਸਮਾ ਕਲੋਨੀ, ਤੇਪਲਾ, ਸ਼ੰਭੂ ਕਲਾਂ, ਨਨਹੇੜਾ, ਹਰੀਪੁਰ , ਚਲਹੇੜੀ, ਮਦਨਪੁਰ ਵਿਖੇ ਸੰਪੰਨ ਹੋਇਆ।
ਇਸ ਮੌਕੇ ਬੀਬੀ ਅਨੁ ਰੰਧਾਵਾ, ਜਸਮੇਰ ਸਿੰਘ ਲਾਛੜੂ, ਕਮਲਦੀਪ ਸਿੰਘ ਢੰਡਾ, ਬਲਦੇਵ ਸਿੰਘ ਮਹਿਰਾ, ਜਸਪਾਲ ਸਿੰਘ ਕਾਮੀ, ਨਰਦੇਵ ਸਿੰਘ ਆਕੜੀ ਮੈਂਬਰ ਪੀਏਸੀ, ਹਰਵਿੰਦਰ ਸਿੰਘ ਹਰਪਾਲਪੁਰ ਮੈਂਬਰ ਪੀਏਸੀ, ਸਤਨਾਮ ਸਿੰਘ ਆਕੜ, ਦਵਿੰਦਰ ਸਿੰਘ ਟਹਿਲਪੁਰਾ,ਭੁਪਿੰਦਰ ਸਿੰਘ ਸ਼ੇਖੂਪੁਰ,  ਸੁਰਿੰਦਰ ਸਿੰਘ ਸੇਹਰੀ, ,ਰਣਬੀਰ ਸਿੰਘ ਪੂਨੀਆ, ਅਵਤਾਰ ਸਿੰਘ ਸ਼ੰਭੂ, ਸੁੱਚਾ ਸਿੰਘ ਅਲੀਮਾਜਰਾ, ਪ੍ਰਕਾਸ਼ ਸਿੰਘ ਆਲਮਪੁਰ, ਤਰਲੋਕ ਸਿੰਘ ਘੱਗਰਸਰਾਏ, ਦੀਦਾਰ ਸਿੰਘ ਗੁਰਨਾਖੇੜੀ, ਭੁਪਿੰਦਰ ਸਿੰਘ ਘੱਗਰਸਰਾਏ, ਇੰਦਰਜੀਤ ਸਿੰਘ, ਬਾਬਾ ਰਣਜੀਤ ਸਿੰਘ ਚਲਹੇੜੀ, ਹੁਸ਼ਿਆਰ ਸਿੰਘ ਅਲੀਮਾਜਰਾ, ਲਖਵਿੰਦਰ ਸਿੰਘ ਚਮਾਰੂ, ਸੁਖਵਿੰਦਰ ਸਿੰਘ ਚੀਮਾ, ਸਰਪੰਚ ਨਛੱਤਰ ਸਿੰਘ, ਜਸਵਿੰਦ ਸਿੰਘ ਬੰਬੀ, ਸੁਲੱਖਣ ਸਿੰਘ, ਸੰਦੀਪ ਸਨੀ, ਗੁਰਵਿੰਦਰ ਸਿੰਘ ਭੰਗੂ, ਗਿਆਨ ਸਿੰਘ ਮੰਡੌਲੀ, ਨਾਗਰ ਸਿੰਘ, ਉਪਕਾਰ ਸਿੰਘ ਜੱਗਾ, ਬਾਬਾ ਬਿੱਟੂ ਚਮਾਰੂ, ਸਤਨਾਮ ਸਿੰਘ, ਜਸਪਾਲ ਸਿੰਘ ਨੰਦਗੜ੍ਹ, ਨਛੱਤਰ ਸਿੰਘ ਨੰਦਗੜ੍ਹ, ਕੁਲਤਾਰ ਸਿੰਘ ਬਠਲੀ, ਗੁਰਵਿੰਦਰ ਸਿੰਘ ਸੇਹਰਾ, ਮਲਕੀਤ ਸਿੰਘ, ਬੇਅੰਤ ਸਿੰਘ ਆਕੜੀ, ਸੋਨੀ ਸੇਹਰੀ, ਹਰਚਰਨ ਸਿੰਘ ਤਖਤੂਮਾਜਰਾ, ਦਰਸ਼ਨ ਸਿੰਘ ਪਬਰੀ, ਯਾਦੀ ਭੇਡਵਾਲ, ਘੋਲਾ, ਰਜਿੰਦਰ ਮੰਡਵਾਲ,  ਰੁਲਦੁ ਸਿੰਘ, ਤਜਿੰਦਰ ਸਿੰਘ ਰਬੀ, ਛਿੰਦਾ ਸੇਹਰੀ, ਜੋਰਾ ਸਿੰਘ ਸੇਹਰਾ, ਸੁਖਵਿੰਦਰ ਸਿੰਘ ਆਕੜ, ਭੁਪਿੰਦਰ ਸਿੰਘ ਆਕੜ, ਕਾਮਰੇਡ ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ ਸਬਦਲਪੁਰ, ਭਾਗ ਸਿੰਘ ਆਕੜੀ, ਦਿਆਲ ਸਿੰਘ ਆਕੜ,ਵਾਤਰ ਸ਼ਿੰਘ ਸ਼ੰਭੂ, ਸੁੱਚਾ ਸਿੰਘ ਆਲਮਪੁਰ, ਪ੍ਰਕਾਸ਼ ਸਿੰਘ ਆਲਮਪੁਰ, ਬਚਿੱਤਰ ਥੂਹਾ, ਹਰਜਿੰਦਰ ਸਿੰਘ, ਲਾਲ ਸਿੰਘ ਥੂਹਾ, ਗੁਰਪ੍ਰੀਤ ਕੌਰ, ਮਨਜੀਤ ਸਿੰਘ ਘੁਮਾਣਾ ਸਣੇ ਵੱਡੀ ਗਿਣਤੀ ਵਿਚ ਅਕਾਲੀ ਬਸਪਾ ਵਰਕਰ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button