ਤੈਮੂਰ ਬੈਦਿਆ ਨੇ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ

(ਪਟਿਆਲਾ)- 69ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2025-26 ਦਾ ਤਾਈਕਵਾਂਡੋ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਰਵਿੰਦਰਪਾਲ ਸ਼ਰਮਾ ਜੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਵਿਕਰਮਜੀਤ ਕੁਮਾਰ, ਸ੍ਰੀ ਮੋਹਿਤ, ਸ੍ਰੀ ਬੱਧ ਰਾਮ, ਅਤੇ ਸ੍ਰੀ ਮਨਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਭਾਗ ਲਿਆ। ਟੂਰਨਾਮੈਂਟ ਦੌਰਾਨ ਸਭ ਖਿਡਾਰੀਆਂ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਰਹਿਨੁਮਾਈ ਹੇਠ ਭਾਗ ਲਿਆ। ਜ਼ਿਲ੍ਹਾ ਪੱਧਰੀ ਤਾਈਕਵਾਂਡੋ ਅੰਡਰ-14 ਲੜਕਿਆਂ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਤੈਮੂਰ ਬੈਦਿਆ ਪੁੱਤਰ ਜ਼ਹੀਰੂਦੀਨ ਬੈਦਿਆ ਨੇ -18 ਕਿਲੋ ਭਾਰ ਵਿੱਚ ਗੋਲਡ ਮੈਡਲ, ਅਯਾਨ ਅਲੀ ਪੁੱਤਰ ਅਨਵਰ ਅਲੀ ਨੇ -23 ਕਿਲੋ ਭਾਰ ਵਿੱਚ ਬਰੋਂਜ਼ ਮੈਡਲ ਅਤੇ ਸਹਿਜ ਅਲੀ ਪੁੱਤਰ ਉਸਮਾਨ ਅਲੀ ਨੇ -25 ਕਿਲੋ ਭਾਰ ਵਿੱਚ ਬਰੋਂਜ਼ ਮੈਡਲ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹ ਆਪਣੇ ਸਕੂਲ ਦੀਆਂ ਖਿਡਾਰਣਾਂ ਦੇ ਇਸ ਟੂਰਨਾਮੈਂਟ ਵਿੱਚ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ। ਸ੍ਰੀਮਤੀ ਰਵਿੰਦਰਪਾਲ ਕੌਰ ਜੀ (ਸਕੂਲ ਇੰਚਾਰਜ) ਨੇ ਸਕੂਲ ਪਹੁੰਚਣ ਤੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਸ੍ਰੀਮਤੀ ਲੀਨਾ (ਸ.ਸ. ਮਿਸਟ੍ਰੈਸ) ਅਤੇ ਸ੍ਰੀਮਤੀ ਮੀਨੂੰ ਯਾਦਵ (ਸਾਇੰਸ ਮਿਸਟ੍ਰੈਸ) ਮੋਜੂਦ ਸਨ।