Punjab-Chandigarh

ਨਸ਼ਾ ਤਸਕਰਾਂ ਦੀ ਪਿੱਠ ਥਾਪੜਨ ਵਾਲੀ ‘ਆਪ’ ਤੋਂ ਨੌਜਵਾਨੀ ਨੂੰ ਬਚਾਉਣ ਦੀ ਲੋੜ : ਸੁਖਬੀਰ ਬਾਦਲ

15 ਫਰਵਰੀ (ਘਨੌਰ) : ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਅੱਜ ਵਿਸ਼ਾਲ ਚੋਣ ਰੈਲੀ ਸਥਾਨਕ ਅਨਾਜ ਮੰਡੀ ਵਿਖੇ ਕੀਤੀ ਗਈ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ। ਅਕਾਲੀ ਦਲ ਦੀ ਇਸ ਵਿਸ਼ਾਲ ਰੈਲੀ ਨੇ ਪ੍ਰੋ. ਚੰਦੂਮਾਜਰਾ ਦੀ ਜਿੱਤ ’ਤੇ ਪੱਕੀ ਮੋਹਰ ਲਗਾ ਦਿੱਤੀ।
ਰੈਲੀ ਦੌਰਾਨ ਲੋਕਾਂ ਦੇ ਆਪ ਮੁਹਾਰੇ ਇਕਠ ਨੂੰ ਦੇਖਦਿਆਂ ਗਦਗਦ ਹੋਏ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਹਲਕੇ ਦੇ ਲੋਕਾਂ ਦਾ ਉਤਸ਼ਾਹ ਦੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਹਲਕੇ ਅੰਦਰ ਅਕਾਲੀ-ਬਸਪਾ ਗਠਜੋੜ ਪੱਖੀ ਹਨ੍ਹੇਰੀ ਝੁੱਲ ਰਹੀ ਹੈ। ਸ. ਬਾਦਲ ਨੇ ਆਖਿਆ ਕਿ ਹਲਕਾ ਘਨੌਰ ਨੂੰ ਪ੍ਰੋ. ਚੰਦੂਮਾਜਰਾ ਦੇ ਰੂਪ ਵਿਚ ਇਕ ਅਜਿਹਾ ਆਗੂ ਮਿਲਿਆ ਜੋ ਪੜ੍ਹਿਆ ਲਿਖਿਆ, ਸੂਝਵਾਨ ਅਤੇ ਲੋਕ ਮਸਲਿਆਂ ’ਤੇ ਹਿੱਕ ਡਾਹ ਕੇ ਖੜ੍ਹਨ ਅਤੇ ਸਰਕਾਰੇ ਦਰਬਾਰੇ ਕੰਮ ਕਰਨ ਅਤੇ ਕਰਾਉਣ ਦਾ ਤਜ਼ਰਬਾ ਰੱਖਦੇ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੋ. ਚੰਦੂਮਾਜਰਾ ਨੂੰ ਵਿਧਾਇਕ ਬਣਾ ਕੇ ਭੇਜਣ ਅਤੇ 15 ਮਾਰਚ ਨੂੰ ਕੈਬਨਿਟ ਵਜ਼ੀਰ ਬਣਾ ਕੇ ਮੈਂ ਹਲਕਾ ਘਨੌਰ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੀ ਸੇਵਾ ਲਈ ਭੇਜਾਂਗਾ। ਉਨ੍ਹਾਂ ਆਖਿਆ ਕਿ ਪ੍ਰੋ. ਚੰਦੂਮਾਜਰਾ ਦੇ ਸਿਆਸੀ ਜੀਵਨ, ਸਿਆਸੀ ਸੂਝਬੂਝ ਅਤੇ ਲੰਮੇਂ ਸਿਆਸੀ ਤਜ਼ਰਬੇ ਦਾ ਮੁਕਾਬਲਾ ਕਰਨਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਸ ਦੀ ਗੱਲ ਨਹੀਂ। ਉਨ੍ਹਾਂ ਆਖਿਆ ਕਿ ਕਾਂਗਰਸੀ ਵਿਧਾਇਕ ਨੇ ਪੰਜ ਸਾਲਾਂ ਨਜਾਇਜ਼ ਮਾਈਨਿੰਗ, ਨਜਾਇਜ਼ ਸ਼ਰਾਬ ਫੈਕਟਰੀਆਂ ਲਗਾਉਣ ਅਤੇ ਲੋਕਾਂ ’ਤੇ ਨਜਾਇਜ਼ ਪਰਚੇ ਦਰਜ ਕਰਵਾਉਣ ਵੱਲ ਹੀ ਧਿਆਨ ਰੱਖਿਆ ਹੈ। ਆਉਣ ਵਾਲੀ ਅਕਾਲੀ ਗਠਜੋੜ ਸਰਕਾਰ ਦੌਰਾਨ ਕਾਂਗਰਸੀਆਂ ਵਲੋਂ ਕੀਤੀਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ ਅਤੇ ਅਕਾਲੀ ਗਠਜੋੜ ਸਰਕਾਰ ਬਣਦਿਆਂ ਹੀ ਪੰਜਾਬ ਵਿਚ ਕਾਂਗਰਸ ਵਲੋਂ ਸਥਾਪਿਤ ਮਾਫ਼ੀਆ ਰਾਜ ਨੂੰ ਖਤਮ ਕੀਤਾ ਜਾਵੇਗਾ।
ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਕੇਜਰੀਵਾਲ ਦੇ ਦਿਲ ਅੰਦਰ ਪੰਜਾਬ ਲਈ ਕੋਈ ਦਰਦ ਜਾਂ ਰਹਿਮ ਨਹੀਂ ਹੈ। ਉਹ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਰੋੜ੍ਹਨਾ ਚਾਹੁੰਦਾ ਹੈ ਤਾਂਕਿ ਸ਼ੇਰਾਂ ਦੀ ਕੌਮ ਅਖਵਾਉਣ ਵਾਲੇ ਪੰਜਾਬੀਆਂ ਨੂੰ ਦੁਨੀਆਂ ਭਰ ਅੰਦਰ ਬਦਨਾਮ ਕੀਤਾ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਪਿੱਠ ਥਾਪੜਨ ਵਾਲੀ ਆਮ ਆਦਮੀ ਪਾਰਟੀ ਤੋਂ  ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਦੀ ਨਹੀਂ ਬਲਕਿ ਧਨਾਢਾਂ ਦੀ ਪਾਰਟੀ ਹੈ। 117 ਵਿਧਾਨ ਸਭਾ ਹਲਕਿਆਂ ਵਿਚੋਂ ਅੱਧੇ ਤੋਂ ਵੱਧ ਉਮੀਦਵਾਰ ਵੱਖ ਵੱਖ ਪਾਰਟੀਆਂ ’ਚੋਂ ਆਏ ਲੋਕਾਂ ਨੂੰ ਕਰੋੜਾਂ ਰੁਪਏ ਲੈ ਕੇ ਉਮੀਦਵਾਰ ਐਲਾਨ ਕੇ ਕੇਜਰੀਵਾਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸਨੂੰ ਆਮ ਆਦਮੀ ਦਾ ਦਰਦ ਨਹੀਂ ਬਲਕਿ ਪੈਸਾ ਬਟੋਰਨਾ ਇਸਦਾ ਮੁੱਖ ਮਨੋਰਥ ਹੈ। ਉਨ੍ਹਾਂ ਹਲਕੇ ਤੋਂ ਆਪ ਉਮੀਦਵਾਰ ਗੁਰਲਾਲ ਘਨੌਰ ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਜੀਤਾ ਮੌੜ ਨਾਲ ਸਬੰਧਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਮਨੋਰਥ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਗੈਂਗਸਟਰ ਬਣਾ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੈਨੂੰ ਮਾਣ ਹੈ ਕਿ ਹਲਕਾ ਘਨੌਰ ਨੇ ਮੇਰੇ ਮੋਢੇ ਨਾਲ ਮੋਢਾ ਲਗਾ ਕੇ ਹਮੇਸ਼ਾਂ ਮੇਰਾ ਸਾਥ ਦਿੱਤਾ ਹੈ। ਉਨ੍ਹਾਂ ਹਲਕਾ ਘਨੌਰ ਦੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਹਲਕੇ ਦੀ ਕਮਾਂਡ ਅਕਾਲੀ ਦਲ ਦੇ ਹੱਥਾਂ ’ਚ ਆਉਣ ’ਤੇ ਜਿਥੇ ਇਕ ਸਾਲ ਦੇ ਅੰਦਰ ਅੰਦਰ ਹਲਕੇ ਦੇ ਸਾਰੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਥਾਂ ਲਈ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਉਥੇ ਹੀ ਸਰਕਾਰ ਬਣਨ ਦੇ ਮਹਿਜ਼ 2 ਮਹੀਨਿਆਂ ਦੇ ਅੰਦਰ ਅੰਦਰ ਘਨੌਰ ਨੂੰ ਤਹਿਸੀਲ ਦਾ ਦਰਜ਼ਾ ਦਿਵਾ ਕੇ ਵਿਸਾਖੀ ਨੂੰ ਐਸਡੀਐਮ ਦਫਤਰ ਇਥੇ ਸ਼ੁਰੂ ਕਰਵਾ ਦਿੱਤਾ ਜਾਵੇਗਾ । ਉਨ੍ਹਾਂ ਆਖਿਆ ਕਿ ਕਾਂਗਰਸ ਦੀਆਂ ਤਾਨਾਸ਼ਾਹੀਆਂ ਦਾ ਅੰਤ ਆ ਚੁਕਿਆ ਹੈ ਹਲਕੇ ਦੀ ਕਮਾਂਡ ਅਕਾਲੀ ਦਲ ਦੇ ਹੱਥਾਂ ’ਚ ਆਉਣ ’ਤੇ ਹਲਕੇ ਅੰਦਰੋਂ ਡਰ, ਸਹਿਮ ਦਾ ਮਾਹੌਲ ਖਤਮ ਹੋਵੇਗਾ ਅਤੇ ਹਲਕਾ ਵਿਧਾਇਕ ਜਲਾਲਪੁਰ ਵਲੋਂ ਜਿਹੜੀਆਂ ਵਧੀਕੀਆਂ ਹਲਕਾ ਦੇ ਲੋਕਾਂ ਨਾਲ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ।
ਸ. ਬਾਦਲ ਨੇ ਇਸ ਮੌਕੇ ਆਖਿਆ ਕਿ ਲੋਕ ਜਿਸ ਉਤਸ਼ਾਹ ਨਾਲ ਅਕਾਲੀ ਸਰਕਾਰ ਲਿਆਉਣ ਲਈ ਕਾਹਲੇ ਹਨ, ਉਨ੍ਹਾਂ ਦੇ ਚਾਅਵਾਂ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਆਪਣਾ ਚੋਣ ਮਨੋਰਥ ਪੱਤਰ ਲੈ ਕੇ ਆਇਆ ਹੈ। ਅਕਾਲੀ-ਬਸਪਾ ਸਰਕਾਰ ਬਣਨ ’ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਇਸਦੇ ਨਾਲ ਹੀ ਗਰੀਬ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਨੂੰ ਵਧਾ ਕੇ 75 ਹਜ਼ਾਰ ਰੁਪਏ ਕੀਤਾ ਜਾਵੇਗਾ। ਕਾਂਗਰਸ ਦੀ ਪੰਜਾਬ ਵਿਰੋਧੀ ਸਰਕਾਰ ਵਲੋਂ ਗਰੀਬ ਲੋਕਾਂ ਦੇ ਕੱਟੇ ਨੀਲੇ ਕਾਰਡ ਜਿਥੇ ਅਕਾਲੀ ਸਰਕਾਰ ਆਉਣ ’ਤੇ ਮੁੜ ਬਣਾਏ ਜਾਣਗੇ ਉਸਦੇ ਨਾਲ ਹੀ ਕਾਰਡ ਧਾਰਕ ਬੀਬੀਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਨਮਾਨ ਰਾਸ਼ੀ ਵਜੋਂ ਦਿੱਤੇ ਜਾਣਗੇ। ਸ. ਬਾਦਲ ਨੇ ਆਖਿਆ ਕਿ ਬੇਘਰੇ ਲੋਕਾਂ ਲਈ 5 ਲੱਖ ਮਕਾਨ ਬਣਾ ਕੇ ਦੇਣ ਦਾ ਅਕਾਲੀ-ਬਸਪਾ ਗਠਜੋੜ ਦਾ ਟੀਚਾ ਹੈ ਜਿਸਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਸ. ਬਾਦਲ ਨੇ ਆਖਿਆ ਕਿ ਸਿੱਖਿਆ ਦੇ ਸੁਧਾਰ ਲਈ ਆਉਣ ਵਾਲੀ ਅਕਾਲੀ ਸਰਕਾਰ ’ਚ 12 ਹਜ਼ਾਰ ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਆਖਿਆ ਕਿ ਅਕਾਲ-ਬਸਪਾ ਗਠਜੋੜ ਦੇ ਚੋਣ ਮੈਨੀਫੈਸਟੋ ਵਿਚ ਹਰ ਇਕ ਵਰਗ ਭਾਵੇਂ ਉਹ ਮੁਲਾਜ਼ਮ, ਦੁਕਾਨਦਾਰ, ਵਪਾਰੀ, ਕਿਸਾਨਾਂ ਸਣੇ ਹਰ ਇਕ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰਖ ਕੇ ਬਣਾਇਆ ਗਿਆ ਹੈ।
ਇਸ ਮੌਕੇ ਸਟੇਜ ਦੀ ਕਾਰਵਾਈ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਨਿਭਾਈ। ਇਸ ਮੌਕੇ ਬੀਬੀ ਅਨੁ ਰੰਧਾਵਾ, ਜਸਮੇਰ ਸਿੰਘ ਲਾਛੜੂ, ਕਮਲਦੀਪ ਸਿੰਘ ਢੰਡਾ, ਜਗਦੀਪ ਸਿੰਘ, ਅਮਰੀਕ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਲਾਲ ਸਿੰਘ ਮਰਦਾਂਪੁਰ,ਪ੍ਰਕਾਸ਼ ਸਿੰਘ ਆਲਮਪੁਰ, ਬਹਾਦਰ ਸਿੰਘ ਖੈਰਪੁਰ, ਭੁਪਿੰਦਰ ਸਿੰਘ ਸ਼ੇਖੂਪੁਰ,ਬੀਬੀ ਬਲਵਿੰਦਰ ਕੌਰ ਚੀਮਾ, ਸਤਨਾਮ ਸਿੰਘ ਆਕੜ, ਫੌਜਇੰਦਰ ਸਿੰਘ ਮੁਖਮੈਲਪੁਰ, ਕਰਨੈਲ ਸਿੰਘ ਮੁਖਮੈਲਪੁਰ, ਹੈਰੀ ਮੁਖਮੈਲਪੁਰ,  ਜਸਵਿੰਦਰ ਸਿੰਘ ਬੰਬੀ, ਸੁੱਚਾ ਸਿੰਘ ਅਲੀਪੁਰ, ਪ੍ਰਕਾਸ਼ ਸਿੰਘ ਆਲਮਪੁਰ, ਦਵਿੰਦਰ ਸਿੰਘ ਟਹਿਲਪੁਰਾ, ਸਿਮਰਨਜੀਤ ਸਿੰਘ ਚੰਦੂਮਾਜਰਾ,ਜਗਜੀਤ ਸਿੰਘ ਕੋਹਲੀ, ਸ਼ਰਨਜੀਤ ਜੋਗੀਪੁਰ, ਹੇਮ ਰਾਜ, ਪ੍ਰੋ. ਟਿਵਾਣਾ, ਜਗਜੀਤ ਸਿੰਘ, ਕਮਲ ਸ਼ਰਮਾ, ਕੁਲਦੀਪ ਸਿੰਘ ਔਲਖ,ਬੇਅੰਤ ਸਿੰਘ, ਅਵਤਾਰ ਸਿੰਘ ਆਕੜੀ, ਜਿਊਣਾ ਖਾਨ, ਤੇਜੂ, ਦੀਪਕ ਜਿੰਦਲ, ਗੁਰਜੰਟ ਸਿੰਘ ਮਹਿਦੂਦਾਂ, ਮਨਜੀਤ ਸਿੰਘ ਘੁਮਾਣਾ, ਜੋਗਾ ਸਿੰਘ ਪਨੌਦੀਆਂ,  ਬਲਦੇਵ ਸਿੰਘ ਮਹਿਰਾ, ਜਸਪਾਲ ਸਿੰਘ ਕਾਮੀ, ਬਲਕਾਰ ਸਿੰਘ ਹਰਪਾਲਪੁਰ, ਨਛੱਤਰ ਸਿੰਘ ਹਰਪਾਲਪੁਰ, ਨਰਦੇਵ ਸਿੰਘ ਆਕੜੀ, ਮਲਕੀਤ ਸਿੰਘ ਸੇਹਰਾ, ਗੁਰਵਿੰਦਰ ਸਿੰਘ ਸੇਹਰਾ, ਜਸਬੀਰ ਸਿੰਘ ਬਘੌਰਾ, ਹਰਦੇਵ ਸਿੰਘ ਸਿਆਲੂ, ਸਰਦਾਰਾ ਸਿੰਘ, ਸਰਬਜੀਤ ਸਿੰਘ ਬਘੌਰਾ, ਹੈਪੀ ਨਨਹੇੜੀ, ਧਿਆਨ ਸਿੰਘ ਸੈਦਖੇੜੀ,ਅਮਰਜੀਤ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਖਾਨਪੁਰ, ਬਲਕਾਰ ਸਿੰਘ ਖੜੌਲੀ, ਤੇਜਿੰਦਰ ਸਿੰਘ,ਗੁਰਮੀਤ ਸਿੰਘ, ਤੇਜਿੰਦਰ ਸਿੰਘ ਰਬੀ, ਮਨਜੀਤ ਸਿੰਘ, ਕੁਲਵੰਤ ਸਿੰਘ ਖਾਨਪੁਰ ਖੁਰਦ, ਨਿਰਮਲ ਸਿੰਘ, ਜਗੀਰ ਸਿੰਘ ਜੈਨਗਰ, ਗੁਰਚਰਨ ਸਿੰਘ ਸੇਹਰਾ, ਸੁਰਿੰਦਰਪਾਲ ਆਕੜੀ, ਹਰਜੀਤ ਸਿੰਘ ਸੇਹਰਾ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਸੇਹਰੀ, ਸੋਨੀ ਸੇਹਰੀ, ਹਰਚੰਦ ਸਿੰਘ ਤਖਤੂਮਾਜਰਾ,ਮਹਿੰਦਰ ਸਿੰਘ ਖਾਂਸਾ, ਭੋਲਾ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ, ਸੋਨੀ ਭੇਡਵਾਲ, ਪਿਆਰਾ ਸਿੰਘ, ਰੁਲਦਾ ਸਿੰਘ, ਅਮਰਜੀਤ ਸਿੰਘ, ਹਰਦੀਪ ਸਨੌਰ, ਕਾਕਾ ਸੀਲ , ਗੁਰਦੀਪ ਸਿੰਘ ਕਾਂਮੀ, ਵਰਿੰਟਰ ਬਿੱਟੂ ਘਨੌਰ, ਮੁਖਤਿਆਰ ਸਿੰਘ, ਹਰਕੇਸ ਕੁਮਾਰ , ਹੇਮ ਰਾਜ , ਸੰਤ ਸਿੰਘ, ਪਾਖਰ ਸਿੰਘ ਕਾਮੀ, ਬੀਬੀ ਮੋਹਨਜੀਤ  ਟਿਵਾਣਾ,  ਭੋਲਾ ਸਿੰਘ ਸਿਰਕੱਪੜਾਂ, ਕੁਲਦੀਪ ਸਿੰਘ ਨੰਬਰਦਾਰ ਵੀ ਹਾਜ਼ਰ ਸਨ।    

Spread the love

Leave a Reply

Your email address will not be published. Required fields are marked *

Back to top button