Punjab-Chandigarh

ਪਟਿਆਲਾ ਦਿਹਾਤੀ ਵਿੱਚ ਮੈਨੂੰ ਮਿਲ ਰਿਹਾ ਹੈ ਜ਼ੋਰਦਾਰ ਸਮਰਥਨ – ਸੌਰਭ ਜੈਨ

ਪਟਿਆਲਾ  — ਬਲਜੀਤ ਸਿੰਘ ਕੰਬੋਜ
ਉੱਘੇ ਸਮਾਜ ਸੇਵੀ ਅਤੇ ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਸੌਰਭ ਜੈਨ ਵੱਲੋਂ ਅੱਜ ਹਲਕਾ ਪਟਿਆਲਾ ਦਿਹਾਤੀ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਤੇ ਹੋਰ ਥਾਵਾਂ ਤੇ ਲੋਕਾਂ ਨਾਲ ਆਪਣਾ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਕੋਰੋਨਾ ਨਿਯਮਾਂ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਇੱਕਠ ਕੀਤੇ ਬਿਨਾਂ ਡੋਰ-ਟੂ-ਡੋਰ ਪ੍ਰਚਾਰ ਰਾਹੀਂ ਆਪਣੇ ਲਈ ਵੋਟਾਂ ਦੀ ਬੇਨਤੀ ਕੀਤੀ। ਅਤੇ ਕਿਹਾ


ਕਿ ਉਹ ਕਾਫੀ ਲੰਬੇ ਸਮੇਂ ਤੋਂ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਲਈ ਸਮਾਜ ਭਲਾਈ ਦੇ ਕੰਮਾਂ ਵਿੱਚ ਜੁੱਟੇ ਹੋਏ ਹਨ। ਅਤੇ ਉਹਨਾਂ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦੀ ਲੋਕ ਖੂਬ ਪ੍ਰਸ਼ੰਸਾ ਕਰ ਰਹੇ ਹਨ ਅਤੇ ਨਾਲ ਹੀ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਨ ਦੀ ਹਾਮੀ ਵੀ ਭਰ ਰਹੇ ਹਨ। ਉਹਨਾਂ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਜਿਸ ਤਰ੍ਹਾਂ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਉਹ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਮੇਰੀ ਹਲਕੇ ਚੋਂ ਜਿੱਤ ਯਕੀਨੀ ਹੈ।
ਸੌਰਭ ਜੈਨ ਨੇ ਕਿਹਾ ਕਿ ਅੱਜ ਮੈਂ ਜਿਸ ਮੁਕਾਮ ਤੇ ਹਾਂ ਉਹ ਸਭ ਆਪ ਸਭ ਦੇ ਸਾਥ ਨਾਲ ਹੀ ਸੰਭਵ ਹੋਇਆ ਹੈ ਅਤੇ ਮੈਂਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਆਪਣਾ ਸਹਿਯੋਗ ਇੰਜ ਹੀ ਦਿੰਦੇ ਰਹੋਗੇ।
ਉਹਨਾਂ ਹਲਕਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਮੈਂ ਆਪ ਸਭ ਦੀ ਹਮੇਸ਼ਾ ਹੀ ਨਿਸਵਾਰਥ ਸੇਵਾ ਕਰਦਾ ਰਹਾਂਗਾ। 

Spread the love

Leave a Reply

Your email address will not be published.

Back to top button