Punjab-Chandigarh

ਮੈਂ ਡਾਕਟਰ ਬਲਬੀਰ ਅਤੇ ਬ੍ਰਹਮ ਮਹਿੰਦਰਾ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਣ ਨਹੀਂ ਦਿਆਂਗਾ – ਸੌਰਭ ਜੈਨ

Story by Baljeet singh:

ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਬਹੁਤ ਹੀ ਵੱਡਾ ਝਟਕਾ ਲੱਗਿਆ ਜਦੋਂ ਸੌਰਭ ਜੈਨ ਨੇ ਪਟਿਆਲਾ ਦਿਹਾਤੀ ਤੋਂ ਆਜ਼ਾਦ ਚੋਣ ਲੜਨ ਦਾ ਬਿਗੁਲ ਵਜਾ ਦਿੱਤਾ

(ਪਟਿਆਲਾ )ਸ਼ਹਿਰ ਦੇ ਮੰਨੇ ਪ੍ਰਮਨੇ ਸਮਾਜ ਸੇਵੀ ਅਤੇ ਵਰਧਮਾਨ ਹਸਪਤਾਲ ਦੇ ਐਮਡੀ ਸੌਰਭ ਜੈਨ ਜਿਹੜੇ ਕਿ ਹਾਲੇ ਦੋ ਕੁ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਨੇ ਆਮ ਆਦਮੀ ਨੂੰ ਛੱਡਕੇ ਆਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ।
ਵਰਧਮਾਨ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਉਘੇ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਸੌਰਭ ਜੈਨ ਵਲੋਂ ਆਪਣੇ ਵਲੋਂ ਗਰੀਬ ਲੋਕਾਂ ਨੂੰ ਸਿਰਫ ਦਸ ਰੁਪਏ ਵਿਚ ਭੋਜਨ ਮੁਹੱਈਆ ਕਰਵਾਉਣ ਵਾਲੀ ਵਰਧਮਾਨ ਰਸੋਈ ਸਥਿਤ ਆਪਣੇ ਮੁੱਖ ਦਫਤਰ ਵਿੱਚ ਪ੍ਰਭਾਵਸ਼ਾਲੀ ਪ੍ਰੈਸ ਮੀਟਿੰਗ ਕੀਤੀ ਗਈ।
ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਪਟਿਆਲਾ ਦਿਹਾਤੀ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਅਤੇ ਪਾਰਟੀ ਦੀ ਹਾਈਕਮਾਨ ਉੱਪਰ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ

ਹਾਈਕਮਾਨ ਵਲੋਂ ਉਹਨਾਂ ਤੋਂ ਉਧਾਰ ਦੇ ਬਹਾਨੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਗਈ :

ਹਾਈਕਮਾਨ ਵਲੋਂ ਉਹਨਾਂ ਤੋਂ ਉਧਾਰ ਦੇ ਬਹਾਨੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਗਈ। ਉਹਨਾਂ ਪਾਰਟੀ ਦੇ ਲੀਡਰਾਂ ਉੱਪਰ ਟਿਕਟਾਂ ਵੇਚਣ ਦੇ ਵੱਡੇ ਦੋਸ਼ ਲਗਾਏ ਤੇ ਕਿਹਾ ਕਿ ਰਾਘਵ ਚੱਢਾ ਪੰਜਾਬ ਵਿੱਚੋਂ ਪੈਸੇ ਇਕੱਠੇ ਕਰ ਰਿਹਾ ਹੈ।
ਸੌਰਭ ਜੈਨ ਨੇ ਅਰਵਿੰਦ ਕੇਜਰੀਵਾਲ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਕੋਟੀ ਵੀ ਨਕਲੀ, ਮਫ਼ਲਰ ਵੀ ਨਕਲੀ, ਉਸਦੀ ਖੰਘ ਵੀ ਨਕਲੀ ਤੇ ਉਹ ਖੁਦ ਵੀ ਨਕਲੀ ਹੈ ਅਤੇ ਇਹ ਲੋਕ ਪੰਜਾਬ ਨੂੰ ਲੁੱਟਣ ਆ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਉਪੱਰ ਇਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਇਸ ਕਰਕੇ ਸਾਰੀ ਟੀਮ ਦਿੱਲੀ ਤੋਂ ਲਿਆਂਦੀ ਗਈ ਹੈ।

ਮੇਰੇ ਨਾਲ ਟਿਕਟ ਦਾ ਪੱਕਾ ਵਾਅਦਾ ਕੀਤਾ ਗਿਆ ਸੀ ਪਰੰਤੂ ਟਿਕਟ ਡਾਕਟਰ ਬਲਬੀਰ ਨੂੰ ਫੜਾ ਦਿੱਤੀ :

ਉਹਨਾਂ ਕਿਹਾ ਕਿ ਮੇਰੇ ਨਾਲ ਟਿਕਟ ਦਾ ਪੱਕਾ ਵਾਅਦਾ ਕੀਤਾ ਗਿਆ ਸੀ ਪਰੰਤੂ ਟਿਕਟ ਡਾਕਟਰ ਬਲਬੀਰ ਨੂੰ ਫੜਾ ਦਿੱਤੀ । ਉਹਨਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਉੱਪਰ ਦੋਸ਼ ਲਗਾਇਆ ਕਿ ਮੇਰੀ ਲੋਕਪ੍ਰਿਅਤਾ ਤੋਂ ਘਬਰਾ ਕੇ ਬ੍ਰਹਮ ਮਹਿੰਦਰਾ ਨੇ ਆਮ ਆਦਮੀ ਪਾਰਟੀ ਤੋਂ ਟਿਕਟ ਖਰੀਦ ਕੇ ਡਾਕਟਰ ਬਲਬੀਰ ਸਿੰਘ ਨੂੰ ਦਿਵਾਈ। ਸੌਰਭ ਜੈਨ ਨੇ ਕਿਹਾ ਕਿ ਮੇਰਾ ਨਿਸ਼ਾਨਾ ਬ੍ਰਹਮ ਮਹਿੰਦਰਾ ਨੂੰ ਹਰਾਉਣਾ ਹੈ।
ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵਲੋਂ ਮੈਨੂੰ ਗੁਮਰਾਹ ਕੀਤਾ ਗਿਆ।
ਭਗਵੰਤ ਮਾਨ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਸੌਰਭ ਜੈਨ ਨੇ ਕਿਹਾ ਕਿ ਕੇਜਰੀਵਾਲ ਨੇ ਉਹਨਾਂ ਨਾਲ ਵੀ ਮੇਰੇ ਵਰਗੀ ਹੀ ਕਰਨੀ ਹੈ। ਉਹਨਾਂ ਕਿਹਾ ਕਿ ਦੁਨੀਆਂ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਿਰਫ ਭਗਵੰਤ ਮਾਨ ਕਰਕੇ ਹੀ ਖੜੀ ਹੋਈ ਪ੍ਰੰਤੂ ਇਹ ਲੋਕ ਉਸਨੂੰ ਛੱਡ ਕੇ ਮੁੱਖ ਮੰਤਰੀ ਲੲੀ ਚਿਹਰੇ ਹੋਰ ਹੋਰ ਪਾਸੇ ਲਭਦੇ ਭੱਜੇ ਫਿਰ ਰਹੇ ਹਨ।

ਮੈਂ ਡਾਕਟਰ ਬਲਬੀਰ ਅਤੇ ਬ੍ਰਹਮ ਮਹਿੰਦਰਾ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਣ ਨਹੀਂ ਦਿਆਂਗਾ :

ਉਹਨਾਂ ਐਲਾਨ ਕੀਤਾ ਕਿ ਮੈਂ ਹੁਣ ਚੁੱਪ ਕਰਕੇ ਨਹੀਂ ਬੈਠਾਂਗਾ, ਮੈਂ ਡਾਕਟਰ ਬਲਬੀਰ ਅਤੇ ਬ੍ਰਹਮ ਮਹਿੰਦਰਾ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਣ ਨਹੀਂ ਦਿਆਂਗਾ। ਸੌਰਭ ਜੈਨ ਨੇ ਕਿਹਾ ਕਿ ਮੇਰਾ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ ਰਾਜਨੀਤੀ ਰਾਹੀਂ ਪੈਸਾ ਕਮਾਉਣਾ। ਕਿਸੇ ਹੋਰ ਪਾਰਟੀ ਵੱਲੋਂ ਸ਼ਾਮਲ ਹੋਕੇ ਚੋਣ ਲਵਨ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਸੌਰਭ ਜੈਨ ਨੇ ਕਿਹਾ ਕਿ ਜੇ ਕੋਈ ਇਮਾਨਦਾਰ ਪਾਰਟੀ ਉਹਨਾਂ ਨੂੰ ਟਿਕਟ ਦੀ ਪੇਸ਼ਕਸ਼ ਕਰਦੀ ਹੈ ਤਾਂ ਉਹਨਾਂ ਨੂੰ ਇਸ ਵਿੱਚ ਵੀ ਕੋਈ ਪਰਹੇਜ਼ ਨਹੀਂ ਹੈ। ਉਹਨਾਂ ਆਪਣਾ ਮਕਸਦ ਦੁਹਰਾਉਂਦਿਆਂ ਕਿਹਾ ਕਿ ਆਪ ਉਮੀਦਵਾਰ ਡਾਕਟਰ ਬਲਬੀਰ ਅਤੇ ਬ੍ਰਹਮ ਮਹਿੰਦਰਾ ਨੂੰ ਹਰਾਉਣ ਲਈ ਮੈਨੂੰ ਕੋਈ ਵੀ ਰਸਤਾ ਅਖ਼ਤਿਆਰ ਕਰਨਾ ਪਿਆ ਤਾਂ ਮੈਂ ਉਹ ਰਸਤਾ ਜ਼ਰੂਰ ਚੁੱਣਾਂਗਾ।
ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਮੇਰਾ ਪਿਆਰ ਹੈ ਤੇ ਲੋਕ ਮੇਰੇ ਨਾਲ ਹਨ ਅਤੇ ਮੈਂ ਮੇਰੇ ਹਲਕੇ ਦੇ ਲੋਕਾਂ ਦੇ ਕਹਿਣ ਤੇ ਹੀ ਰਾਜਨੀਤੀ ਵਿੱਚ ਆਇਆ ਇਸ ਕਰਕੇ ਮੇਰੀ ਜਿੱਤ ਯਕੀਨੀ ਹੈ।

Spread the love

Leave a Reply

Your email address will not be published.

Back to top button