Punjab-Chandigarh

ਸਿੱਖਿਆ ਵਿਭਾਗ ਦੇ ਮਾੜੇ ਵਿੱਤੀ ਪ੍ਰਬੰਧਾਂ ਕਾਰਨ ਅਧਿਆਪਕ ਤਨਖਾਹਾਂ ਤੋਂ ਸੱਖਣੇ

2 ਮਾਰਚ ( ਮੋਗਾ  ) ਅਧਿਆਪਕਾਂ ਦੀਆਂ ਫਰਵਰੀ 2022 ਮਹੀਨੇ ਦੀਆਂ ਤਨਖਾਹਾਂ ਲਈ ਅਤੇ ਛੇਵੇਂ ਪੇਅ ਕਮਿਸ਼ਨ ਦੇ ਬਕਾਇਆ ਲਈ ਬਜਟ ਖਤਮ ਹੋਣ ਕਾਰਨ ਤਨਖਾਹਾਂ ਦੇ ਲਟਕਦਿਆਂ ਦੇਖ ਡੀ.ਟੀ.ਐਫ. ਮੋਗਾ ਦਾ ਡੈਪੂਟੇਸ਼ਨ ਜਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ ਦੀ ਪ੍ਰਧਾਨਗੀ ਵਿੱਚ ਡਿਪਟੀ ਕਮਿਸ਼ਨਰ ਮੋਗਾ ਨੂਂੰ ਮਿਲਕੇ ਡੀ.ਪੀ.ਆਈ .ਸੈਕੰਡਰੀ ਅਤੇ ਪ੍ਰਾਇਮਰੀ ਦੇ ਨਾਂਅ ਤਨਖਾਹਾਂ, ਪੇਅ-ਕਮਿਸ਼ਨ ਰਿਪੋਰਟ ਲਾਗੂ ਹੋਣ ਕਰਕੇ ਬਣਦੇ ਬਕਾਏ ਅਤੇ ਮੈਡੀਕਲ ਬਿੱਲਾਂ ਲਈ ਬਜਟ ਜਾਰੀ ਕਰਨ ਲਈ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਤਹਿਸੀਲਦਾਰ ਮੋਗਾ ਨੇ ਡੀ.ਸੀ. ਮੋਗਾ ਲਈ ਪ੍ਰਾਪਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲਾ ਸਕੱਤਰ ਜਗਵੀਰਨ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਤਨਖਾਹਾਂ  ਲਈ ਬਜਟ ਖਤਮ ਹੋਣ ਕਰਕੇ ਸਾਨੂੰ ਮੋਗਾ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਲਟਕ ਗਈ ਹੈ। ਉਹਨਾਂ ਦੱਸਿਆ ਕਿ ਬਹੁਤ ਸਾਰੇ ਟੀਚਰਾਂ ਨੇ ਇਨਕਮ ਟੈਕਸ ਇਸ ਤਨਖਾਹ ਵਿਚੋਂ ਕਟਵਾਉਣਾ ਹੈ। ਆਪਣੀ ਸੇਵਿੰਗ ਵੀ ਫਰਵਰੀ ਦੀ ਤਨਖਾਹ ਵਿੱਚੋਂ ਕਰਨੀ ਹੁੰਦੀ ਹੈ। ਬਹੁਤ ਸਾਰੇ ਅਧਿਆਪਕਾਂ ਨੇ ਹੋਮਲੋਨ ਦੀਆਂ ਕਿਸ਼ਤਾਂ ਭਰਨੀਆਂ ਹਨ।

ਜਿਸ ਕਰਕੇ ਸਿੱਖਿਆ ਵਿਭਾਗ ਦੇ ਮਾੜੇ ਬਜਟੀ ਪ੍ਰਬੰਧ ਕਾਰਨ  ਅਧਿਆਪਕਾਂ ਨੂੰ ਭਾਰੀ ਜੁਰਮਾਨੇ ਭਰਨੇ ਪੈਣੇਗੇ। ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿਚ ਲਗਾਤਾਰ ਬਜਟ ਮੁਕਣ ਕਾਰਨ ਜਥੇਬੰਦੀਆਂ ਵਲੋ ਮੰਗ ਪੱਤਰ ਦੇ ਕੇ ਅਧਿਕਾਰੀਆਂ ਨੂਂੰ ਬਜਟ ਜਾਰੀ ਕਰਨ ਲਈ ਮੰਗ ਕੀਤੀ । ਇਸ ਸਮੇਂ ਹਾਜਰ ਜਿਲਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ ਤੇ ਅਮਨਦੀਪ ਮਾਛੀਕੇ ਨੇ ਕਿਹਾ ਕਿ ਅਧਿਆਪਕਾਂ ਦੇ ਲੱਖਾਂ ਰੁਪਏ  ਦੇ ਮੈਡੀਕਲ ਬਜਟ ਨਾ ਹੋਣ ਕਾਰਨ ਬਿੱਲ ਪੈਂਡਿੰਗ ਪਏ ਹਨ। ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਰਾਹੀਂ  ਡੀ.ਪੀ.ਆਈ .ਪੰਜਾਬ ਐਲੀਮੈਂਟਰੀ ਅਤੇ ਸੈਕੰਡਰੀ ਤੋਂ ਮੈਡੀਕਲ ਬਜਟ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਮੋਗਾ ਤੋਂ ਪੋਲਿੰਗ ਅਮਲੇ ਪੀ.ਆਰ. ਓ./ ਏ.ਪੀ.ਆਰੋ.ਓ./ ਪੋਲਿੰਗ ਅਫਸਰ ਸਮੇਤ ਸਾਰੇ ਕਰਮਚਾਰੀ ਜਿਨ੍ਹਾਂ ਦੀ ਡਿਊਟੀ ਚੋਣਾਂ ਵਿੱਚ ਸੀ, ਦਾ ਮਿਹਨਤਾਨਾ ਜਾਰੀ ਨਾ ਕਰਨ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤੋਂ ਤੁਰੰਤ ਚੋਣਾਂ ਦੌਰਾਨ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਦਾ ਮਿਹਨਤਾਨਾ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਜ਼ਿਲ੍ਹਾ ਚੋਣ ਅਫਸਰ ਤੋਂ ਪੋਲਿੰਗ ਪਾਰਟੀਆਂ ਦੇ ਰਵਾਨਗੀ ਕੇਂਦਰਾਂ ਅਤੇ ਕੁਲੈਕਸ਼ਨ ਸੈਂਟਰਾਂ ਉੱਪਰ ਪੋਲਿੰਗ ਸਟਾਫ ਲਈ ਕੀਤੇ ਗਏ ਖਾਣੇ ਦੇ ਮਾੜੇ ਪ੍ਰਬੰਧ  ਦੀ ਜਾਂਚ ਕਰਵਾਉਣ ਦੀ ਮੰਗ ਕੀਤੀ । ਜਥੇਬੰਦੀ ਵੱਲੋਂ ਚੋਣਾਂ ਦੇ ਅਮਲ ਨੂੰ ਪੂਰਾ ਕਰਨ ਵਿਚ ਬੀ.ਐੱਲ.ਓ. ਦੁਆਰਾ ਨਿਭਾਈ ਗਈ ਡਿਉਟੀ ਦਾ ਮਿਹਨਤਾਨਾ ਜਾਰੀ ਕਰਨ ਦੀ ਮੰਗ  ਵੀ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲਾ ਕਮੇਟੀ ਮੈਂਬਰ ਸ਼੍ਰੀਮਤੀ ਮਧੂ ਬਾਲਾ, ਦੀਪਕ ਮਿੱਤਲ, ਹਰਪ੍ਰੀਤ ਰਾਮਾ, ਰਿਆਜ ਮੁਹੰਮਦ, ਗੁਰਲਾਲ ਸਿੰਘ, ਜਗਜੀਤ ਸਿੰਘ ਸੱਦਾ ਸਿੰਘ ਵਾਲਾ, ਰਾਜੇਸ਼ ਗਰਗ, ਨਵਦੀਪ ਸਿੰਘ, ਸੁਨੀਲ ਚੱਕਵਾਲਾ, ਅਮਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।
ਜਾਰੀ ਕਰਤਾ:
ਜਗਵੀਰਨ ਕੌਰ
ਜ਼ਿਲ੍ਹਾ ਸਕੱਤਰ ਡੀਟੀਐੱਫ਼ ਮੋਗਾ

Spread the love

Leave a Reply

Your email address will not be published. Required fields are marked *

Back to top button