Punjab-Chandigarh

ਜੇ ਕੈਪਟਨ ਸਰਕਾਰ ਵੇਲੇ ਮਾਫੀਆ ਰਾਜ ਰਿਹਾ ਤਾਂ ਦੁੱਧ ਧੋਤੇ ਬਾਦਲ ਵੀ ਨਹੀਂ – ਅਮਰਜੀਤ ਸਿੰਘ ਘੱਗਾ

ਚੰਨੀ ਤੇ ਕੇਜਰੀਵਾਲ ਦੇ ਭਾਣਜੇ ਕਲਚਰ ਨੇ ਇਕੱਠੇ ਕੀਤੇ ਕਰੋੜਾਂ ਅਰਬਾਂ ਰੁਪਏ

ਪਟਿਆਲਾ —  ਬਲਜੀਤ ਸਿੰਘ ਕੰਬੋਜ
ਪੰਜਾਬ ਵਿੱਚ ਭਾਣਜਾ ਕਲਚਰ ਤੇਜੀ ਨਾਲ ਚੱਲ ਰਿਹਾ ਹੈ ਜਿਸ ਦਾ ਵੱਡਾ ਜਿਊਂਦਾ ਜਾਗਦਾ ਤਾਜ਼ਾ ਸਬੂਤ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਭਾਣਜੇ ਵਲੋਂ ਕਰੋੜਾਂ ਰੁਪਏ ਇਕੱਠੇ ਕਰਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਪਾਤੜਾਂ ਨਜ਼ਦੀਕੀ ਪਿੰਡ ਖਾਂਗ ਵਿਖੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ।
ਆਪਣੀ ਚੋਣ ਮੁਹਿੰਮ ਵਿੱਚ ਤੇਜੀ ਲਿਆਉਂਦਿਆਂ ਅੱਜ ਉਹਨਾਂ ਖਾਂਗ,ਦਿਓਗੜ , ਹਾਮਝੇੜੀ, ਨੂਰਪੁਰਾ, ਗੁਲਾਹੜ, ਆਦਿ ਸਮੇਤ ਹੋਰ ਕਈ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਭਾਣਜੇ ਨੇ ਖੁਦ ਹੀ ਇਹ ਇਕਬਾਲ ਕਰ ਲਿਆ ਹੈ ਜਿਹੜੇ 10 ਕਰੋੜ ਰੁਪਏ ਉਸਤੋਂ ਫੜੇ ਗਏ ਉਹ ਸਾਰਾ ਪੈਸਾ ਸਰਕਾਰੀ ਬਦਲੀਆਂ ਤੇ ਪੋਸਟਿੰਗ ਤੋਂ ਇਕੱਠਾ ਕੀਤਾ ਹੈ। ਉਹਨਾਂ ਇਸ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨਾ ਸਾਧਿਆ ਅਤੇ ਆਖਿਆ ਕਿ ਉਸਦਾ ਭਾਣਜਾ  ਵਿਨੇ ਬਾਂਸਲ ਵੀ ਕਰੋੜਾਂ ਦੇ ਘੋਟਾਲੇ ਵਿੱਚ ਫੜਿਆ ਜਾ ਚੁੱਕਾ ਹੈ। ਸਰਦਾਰ ਘੱਗਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਮਾਫੀਆ ਰਾਜ ਰਿਹਾ ਹੈ ਤਾਂ ਦੁੱਧ ਧੋਤਾ ਬਾਦਲਾਂ ਦਾ ਅਕਾਲੀ ਦਲ ਵੀ ਨਹੀਂ ਹੈ।
ਇਸ ਮੌਕੇ ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਵਲੋਂ ਜਾਰੀ ਕੀਤੇ ਇਕਰਾਰਨਾਮੇ ਦੇ ਨਾਮ ਹੇਠ 25 ਨੁਕਾਤੀ ਚੋਣ ਮੈਨੀਫੈਸਟੋ ਦੇ ਕੁਝ ਮੁੱਖ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਉੱਤਮ ਖੇਤੀ ਲਈ ਬਾਬੇ ਨਾਨਕ ਦੇ ਕਰਤਾਰਪੁਰ ਮਾਡਲ ਨੂੰ ਲਾਗੂ ਕੀਤਾ ਜਾਵੇਗਾ, ਮਾਲ ਮਹਿਕਮੇ ਦੇ ਕੰਮ ਸਮਾਂਬੱਧ ਕਰਨਾ, ਲੰਮੇ ਸਮੇਂ ਤੋਂ ਕੰਮ ਕਰ ਰਹੇ ਸਰਕਾਰੀ ਕਾਮਿਆਂ ਨੂੰ ਰੈਗੂਲਰ ਕਰਨਾ, ਛੋਟੇ ਉਦਯੋਗ ਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਮਨਰੇਗਾ ਦੇ ਘੇਰੇ ਵਿੱਚ ਲਿਆਉਣ, ਸਾਰੇ ਹਾਈਵੇਜ ਨੂੰ ਟੋਲ ਮੁਕਤ ਕਰਨ, ਯੂਏਪੀਏ ਤੇ ਹੋਰ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਤੋਂ ਇਲਾਵਾ ਵਿਧਾਇਕਾਂ ਨੂੰ ਵਾਪਸ ਬੁਲਾਉਣ ਅਤੇ ਭ੍ਰਿਸ਼ਟਾਚਾਰ ਦੀ ਜਾਂਚ ਲਈ ਹਿਸਾਬ ਕਿਤਾਬ ਕਮੀਸ਼ਨ ਬਣਾਉਣ ਵਰਗੇ ਇਤਹਾਸਕ ਕੰਮ ਸ਼ਾਮਲ ਹਨ।
ਸਾਬਕਾ ਕਮਿਸ਼ਨਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਕਿਹਾ ਕਿ ਹੁਣ ਤੱਕ ਲੋਕ ਦੂਸਰਿਆਂ ਦੀਆਂ ਪਾਰਟੀਆਂ ਨੂੰ ਵੋਟ ਪਾਉਂਦੇ ਆ ਰਹੇ ਨੇ ਪਰ ਇਹ ਪਹਿਲੀਆਂ ਇਤਹਾਸਕ ਚੋਣਾਂ ਹਨ ਕਿ ਪੰਜਾਬ ਦੇ ਲੋਕ ਆਪਣੀ ਪਾਰਟੀ ਯਾਨਿ ਕਿ ਸੰਯੁਕਤ ਸਮਾਜ ਮੋਰਚ ਨੂੰ ਵੋਟਾਂ ਪਾਉਣਗੇ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੰਜੇ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਕੇਜਰੀਵਾਲ ਵਰਗਿਆਂ ਦੀਆਂ ਚੀਕਾਂ ਕਢਾ ਦਿਓ। ਇਸ ਮੌਕੇ  ਸਾਬਕਾ ਕਮਿਸ਼ਨਰ ਸ੍ਰੀ ਸੰਜੇ ਸ਼ਰਨ , ਫਿਲਮੀ ਐਕਟਰ ਅਤੇ ਡਾਇਰੈਕਟਰ ਸ੍ਰੀ ਅੰਜਨੀ ਕੁਮਾਰ,
ਸਾਬਕਾ ਪ੍ਰੋਫੈਸਰ ਰਣ ਸਿੰਘ ਧਾਲੀਵਾਲ, ਕੁਲ ਹਿੰਦ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ, ਅਤੇ ਅਮਰੀਕ ਸਿੰਘ ਘੱਗਾ ਨੇ ਵੀ ਸੰਬੋਧਨ ਕੀਤਾ। ਜਿਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ।

Spread the love

Leave a Reply

Your email address will not be published. Required fields are marked *

Back to top button