Vaibhavi Upadhyay Death :ਸਾਰਾਭਾਈ ਬਨਾਮ ਸਾਰਾਭਾਈ ਫੇਮ ਵੈਭਵੀ ਉਪਾਧਿਆਏ ਦਾ ਦਿਹਾਂਤ, ਖਾਈ ‘ਚ ਡਿੱਗੀ ਕਾਰ, ਮੰਗੇਤਰ ਵੀ ਨਾਲ ਸੀ
Suman (TMT)
‘ਸਾਰਾਭਾਈ ਵਰਸੇਜ਼ ਸਾਰਾਭਾਈ’ ‘ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਵੈਭਵੀ ਉਪਾਧਿਆਏ ਦਾ ਕਾਰ ਹਾਦਸੇ ‘ਚ ਦਿਹਾਂਤ ਹੋ ਗਿਆ। ਇਹ ਦਰਦਨਾਕ ਹਾਦਸਾ ਸੋਮਵਾਰ ਯਾਨੀ 22 ਮਈ ਨੂੰ ਹਿਮਾਚਲ ਪ੍ਰਦੇਸ਼ ‘ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ‘ਚ ਰਹਿਣ ਵਾਲਾ ਉਸ ਦਾ ਪਰਿਵਾਰ ਲਾਸ਼ ਲੈ ਕੇ ਮੁੰਬਈ ਪਹੁੰਚ ਰਿਹਾ ਹੈ, ਜਿੱਥੇ ਬੁੱਧਵਾਰ ਸਵੇਰੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਨਿਰਮਾਤਾ ਅਤੇ ਅਦਾਕਾਰ ਜੇਡੀ ਮਜੀਠੀਆ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਟੈਲੀਵਿਜ਼ਨ ਇੰਡਸਟਰੀ ‘ਚ ਮਸ਼ਹੂਰ 39 ਸਾਲਾ ਵੈਭਵੀ ਉਪਾਧਿਆਏ ਦੀ ਕਾਰ ਹਾਦਸੇ ‘ਚ ਮੌਤ ਹੋ ਗਈ। ਉਹ ‘ਸੀਆਈਡੀ’ ਅਤੇ ‘ਅਦਾਲਤ’ ਵਰਗੇ ਕਈ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਹਾਲਾਂਕਿ ਉਹ ‘ਸਾਰਾਭਾਈ ਬਨਾਮ ਸਾਰਾਭਾਈ’ ਲਈ ਜ਼ਿਆਦਾ ਜਾਣੇ ਜਾਂਦੇ ਹਨ। ਇਸ ਸ਼ੋਅ ‘ਚ ਉਸ ਨੇ ਜੈਸਮੀਨ ਦਾ ਕਿਰਦਾਰ ਨਿਭਾਇਆ ਸੀ। ਵੈਭਵੀ ਦੀ ਮੌਤ ਦੀ ਖਬਰ ਸੁਣਦੇ ਹੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ। ‘ਸਾਰਾਭਾਈ ਵਰਸੇਜ਼ ਸਾਰਾਭਾਈ’ ‘ਚ ਇਕੱਠੇ ਕੰਮ ਕਰ ਚੁੱਕੀ ਅਭਿਨੇਤਰੀ ਰੂਪਾਲੀ ਗਾਂਗੁਲੀ ਨੇ ਵੀ ਸੋਸ਼ਲ ਮੀਡੀਆ ‘ਤੇ ਇਹ ਖਬਰ ਸੁਣ ਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਵੈਭਵੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਤੁਸੀਂ ਬਹੁਤ ਜਲਦੀ ਚਲੇ ਗਏ।