Punjab-Chandigarh

ਸਹਾਰਾ ਫਾਊੰਡੇਸ਼ਨ ਵੱਲੋਂ ਨੰਵ ਜਨਮੀਆਂ ਬੱਚੀਆਂ , ਬਜੁਰਗਾਂ ਅਤੇ ਝੁੱਗੀ ਝੋੰਪੜੀਆਂ ਵਾਲਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ

Abhinandan Chohan

Sangrur

ਪ੍ਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਫਾਊੰਡੇਸ਼ਨ ਵੱਲੋਂ ਸਥਾਨਿਕ ਸਿਵਲ ਹਸਪਤਾਲ ਵਿਖੇ ਗਾਇਨੀ ਵਾਰਡ ਵਿੱਚ ਡਾ ਪਰਮਿੰਦਰ ਕੌਰ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ ਅਤੇ ਡਾ ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ , ਡਾ ਹਰਪੀ੍ਤ ਕੌਰ ਰੇਖੀ ਗਾਇਨੀ ਸਪੈਸ਼ਲਿਸਟ ਦੀ ਦੇਖ ਰੇਖ ਹੇਠ ਕੀਤੇ  ਸੰਖੇਪ ਤੇ ਪ੍ਭਾਵਸ਼ਾਲੀ ਪੋ੍ਗਰਾਮ ਦੌਰਾਨ ਨਵ-ਜਨਮੀਆਂ ਬੱਚੀਆਂ ਅਤੇ ਉਨਾਂ ਦੇ ਪਰਿਵਾਰਾਂ  ਨਾਲ  ਪਹਿਲੀ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਇਸ ਸਮੇਂ ਵਿਪਨ ਅਰੋੜਾ ਅਤੇ ਸਟਾਫ ਮੈਂਬਰ ਵਿਸੇਸ਼ ਤੌਰ ਤੇ ਹਾਜ਼ਰ ਸਨ। ਸਰਬਜੀਤ ਸਿੰਘ ਰੇਖੀ ਚੇਅਰਮੈਨ , ਸੁਰਿੰਦਰ ਪਾਲ ਸਿੰਘ  ਸਿਦਕੀ ਕੋਆਰਡੀਨੇਟਰ ਤੇ ਡਾ ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੁਣ  ਲੜਕੇ ਤੇ ਲੜਕੀ ਵਿੱਚ ਬਹੁਤਾ ਫਰਕ ਨਹੀਂ ਸਮਝਿਆ ਜਾਂਦਾ ਜਿਸ ਕਾਰਨ ਬੇਟੀਆਂ ਦੀ ਵੀ ਲੋਹੜੀ ਅਤੇ ਦੀਵਾਲੀ ਉਸੇ ਖੁਸ਼ੀਆਂ ਨਾਲ ਮਨਾਈ ਜਾਂਦੀ ਹੇੈ ਜਿਸ ਤਰਾਂ ਬੇਟਿਆਂ ਦੀ ਮਨਾਈ ਜਾਂਦੀ ਹੈ। 

ਲੜਕੀਆਂ ਉੱਚ ਵਿਦਿਆ ਪਾ੍ਪਤ ਕਰਕੇ  ਦੇਸ਼ ਦੇ ਉੱਚ ਅਹੁਦਿਆਂ ਤੇ ਪਹੁੰਚ ਚੁੱਕੀਆਂ ਹਨ ਜਿਸ ਦੀ ਪ੍ਤੱਖ ਉਦਾਹਰਣ ਦੇਸ਼ ਦੇ ਸਰਵਉੱਚ ਅਹੁਦੇ ਤੇ ਡਾ ਦਰੋਪਤੀ ਮੂਰਮੂ ਦਾ ਰਾਸ਼ਟਰਪਤੀ ਵਜੋਂ ਸੁਸ਼ੋਭਿਤ ਹੋਣਾ ਅਤੇ ਡਾ ਸੀਤਾਰਮਨ  ਦੇ ਹੱਥ ਵਿੱਤ ਮੰਤਰੀ ਵਜੋਂ ਦੇਸ਼ ਦੀ ਅਰਥ ਵਿਵਸਥਾ ਦੀ ਵਾਗਡੋਰ ਦੇਣੀ। ਇਸ ਮੌਕੇ ਤੇ ਸਹਾਰਾ ਟੀਮ ਮੈਂਬਰਾਂ ਨੇ  ਬੱਚੀਆਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਮਾਂ ਨਹੀਂ ਤੋ ਬੇਟੀ ਨਹੀਂ : ਬੇਟੀ ਨਹੀਂ ਤੋ ਬੇਟਾ ਨਹੀਂ ਦਾ ਸੰਦੇਸ਼ ਦਿੰਦੇ ਹੋਏ  ਉਨਾਂ ਦੀਆਂ ਮਾਤਾਵਾਂ ਨੂੰ ਜਿਥੇ ਵਧਾਈ ਕਾਰਡ ਦਿੱਤੇ ਉੱਥੇ ਕੁੱਖ ਅਤੇ ਰੁੱਖ ਦੀ ਸੰਭਾਲ ਕਰਨ ਅਤੇ ਪ੍ਦੂਸ਼ਨ ਰਹਿਤ ਗਰੀਨ ਦਿਵਾਲੀ ਮਨਾਉਣ ਦੀ ਪੇ੍ਰਨਾ ਹਿਤ ਬੂਟੇ ਵੀ ਵੰਡੇ ਅਤੇ ਫਰੂਟ ਅਤੇ ਮਿਠੀਆਈਆਂ ਦਿੱਤੀਆਂ ਗਈਆਂ ।  ਇਸ ਸਮੇਂ ਵੰਦਨਾ ਸਲੂਜਾ, 

ਰਾਣੀ,ਡਾ ਸ਼ਮਿੰਦਰ ਸਿੰਘ , ਸੁਭਾਸ਼ ਕਰਾੜੀਅ‍ਾ, ਵਰਿੰਦਰ ਜੀਤ ਸਿੰਘ ਬਜਾਜ,ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਰਣਜੀਤ ਸਿੰਘ ਬੱਬੀ, ਅਭਿਨੰਦਨ ਚੌਹਾਨ, ਨਰਿੰਦਰ ਸਿੰਘ ਬੱਬੂ ਆਦਿ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ। ਡਾ ਬਲਜੀਤ ਸਿੰਘ ਤੇ ਡਾ ਹਰਪੀ੍ਤ ਕੌਰ ਰੇਖੀ ਨੇ ਸਹਾਰਾ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ । ਇਸ ਤੋਂ ਬਾਅਦ ਸਹਾਰਾ ਵਲੰਟੀਅਰਾਂ  ਨੇ ਬਿਰਧ ਆਸ਼ਰਮ ਸੰਗਰੂਰ ਵਿਖੇ ਬਜੁਰਗਾਂ ਨੂੰ ਫਲ ਅਤੇ ਲੱਡੂ ਵੰਡੇ ਅਤੇ ਫਿਰ ਝੁੱਗੀ-ਝੋੰਪੜੀਆਂ ਵਿੱਚ ਰਹਿ ਰਹੇ ਗਰੀਬ  ਪਰਿਵਾਰਾਂ ਨਾਲ ਵੀ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ ਤੇ ਫਲ , ਮਿਠਿਆਈਆਂ ਵੰਡੀਆਂ ।

Spread the love

Leave a Reply

Your email address will not be published. Required fields are marked *

Back to top button