Punjab-Chandigarh

ਸੈਦਖੇੜੀ ’ਚ ਕਈ ਪਰਿਵਾਰ ਕਾਂਗਰਸ ਅਤੇ ‘ਆਪ’ ਛੱਡ ਕੇ ਪ੍ਰੋ. ਚੰਦੂਮਾਜਰਾ ਦੀ ਹਮਾਇਤ ’ਚ ਆਏ

, 30 ਜਨਵਰੀ (ਰਾਜਪੁਰਾ) : ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਇਕ ਹੋਰ ਹੁਲਾਰਾ ਮਿਲਿਆ ਜਦੋਂ ਪਿੰਡ ਸੈਦਖੇੜੀ  ਖਜੂਰ ਪੀਰ ਕਲੋਨੀ ਵਿਖੇ ਵੱਡੀ ਗਿਣਤੀ ਵਿਚ ਕਾਂਗਰਸ ਅਤੇ ਆਪ ਪਰਿਵਾਰਾਂ ਨੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪ੍ਰੋ. ਚੰਦੂਮਾਜਰਾ ਦੇ ਛੋਟੇ ਸਪੁੱਤਰ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਜੀ ਆਇਆਂ ਆਖਿਆ। ਐਡਵੋਕੇਟ ਸਿਮਰਨਜੀਤ ਸਿੰਘ ਨੇ ਆਖਿਆ ਕਿ ਇਲਾਕੇ ਦੇ ਲੋਕਾਂ ਵਿਚ ਪ੍ਰੋ. ਚੰਦੂਮਾਜਰਾ ਪ੍ਰਤੀ ਜੋ ਉਤਸ਼ਾਹ ਅਤੇ ਵਿਸ਼ਵਾਸ਼ ਹੈ, ਉਸਤੋਂ ਸਾਫ਼ ਹੋ ਗਿਆ ਹੈ ਕਿ ਇਸ ਵਾਰ ਲੋਕ ਹਲਕੇ ਦੀ ਕਮਾਂਡ ਅਕਾਲੀ ਦਲ ਦੇ ਹੱਥ ਸੌਂਪਣਗੇ। ਉਨ੍ਹਾਂ ਆਖਿਆ ਕਿ ਲੋਕ ਇਹ ਜਾਣ ਚੁੱਕੇ ਹਨ ਕਿ ਕੋਈ ਪੜ੍ਹਿਆ ਲਿਖਿਆ ਅਤੇ ਸਰਕਾਰੇ ਦਰਬਾਰੇ ਕੰਮ ਕਰਵਾਉਣ ਦੇ ਸਮਰੱਥ ਆਗੂ ਹੀ ਹਲਕੇ ਦਾ ਵਿਕਾਸ ਕਰਵਾਉਣ ਦੇ ਨਾਲ ਨਾਲ ਪੁਰਾਣੇ ਸਮੇਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾ ਸਕਦਾ ਹੈ।
ਐਡਵੋਕੇਟ ਸਿਮਰਨਜੀਤ ਸਿੰਘ ਨੇ ਆਖਿਆ ਕਿ ਹਲਕੇ ਦੀ ਕਮਾਂਡ ਅਕਾਲੀ ਦਲ ਦੇ ਹੱਥ ’ਚ ਆਉਣ ’ਤੇ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ’ਚ ਜਿਥੇ ਹਲਕੇ ਦੀ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਨਹਿਰੀ ਪਾਣੀ ਜਿਥੇ ਹਰ ਇਕ ਖੇਤ ਨੂੰ ਮੁਹੱਈਆ ਕਰਵਾਇਆ ਜਾਵੇਗਾ ਉਥੇ ਹੀ ਪਾਣੀ ਦੀ ਨਿਕਾਸੀ ਲਈ ਆਧੁਨਿਕ ਪ੍ਰਬੰਧ ਕੀਤੇ ਜਾਣਗੇ। ਹਲਕੇ ਦੇ ਹਰ ਇਕ ਨੌਜਵਾਨ ਨੂੰ ਹਲਕੇ ਦੀਆਂ ਫੈਕਟਰੀਆਂ ਵਿਚ ਪਹਿਲ ਦੇ ਅਧਾਰ ’ਤੇ ਰੁਜ਼ਗਾਰ ਦਿਵਾਉਣ ਦਾ ਪ੍ਰੋ. ਚੰਦੂਮਾਜਰਾ ਦਾ ਮੁਖ ਟੀਚਾ ਹੈ, ਜਿਸ ਵੱਲ ਅੱਜ ਤੱਕ ਕਾਂਗਰਸ ਪਾਰਟੀ ਨੇ ਕਦੇ ਧਿਆਨ ਨਹੀਂ ਦਿੱਤਾ।
ਅਖ਼ੀਰ ਵਿਚ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਸ ਲੋਟੂ ਕਾਂਗਰਸ ਪਾਰਟੀ ਨੂੰ ਚਲਦਾ ਕਰਨ ਤਾਂਕਿ ਹਲਕੇ ਅੰਦਰ ਡਰ, ਸਹਿਮ ਅਤੇ ਅਰਾਜਕਤਾ ਦਾ ਜੋ ਮਾਹੌਲ ਹੈ, ਨੂੰ ਖਤਮ ਕੀਤਾ ਜਾ ਸਕੇ।
ਕਾਂਗਰਸ ਅਤੇ ਆਪ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜੱਗਾ ਸਿੰਘ, ਮਨਦੀਪ ਸਿੰਘ, ਸਤਪਾਲ ਸਿੰਘ, ਅਮਰਿੰਦਰ ਸਿੰਘ ਸਨੀ, ਗੁਰਬਖਸ਼ ਸਿੰਘ, ਸਤਨਾਮ ਸਿੰਘ, ਧਲਵਿੰਦਰ ਸਿੰਘ ਪ੍ਰਮੁਖ ਸਨ।
ਇਸ ਮੌਕੇ ਹਰਵਿੰਦਰ ਸਿੰਘ ਸਰਪੰਚ ਮਹਿਮੂਦਪੁਰ, ਬਰਜਿੰਦਰ ਸਿੰਘ, ਅਬਰਿੰਦਰ ਸਿੰਘ ਕੰਗ, ਕਰਨ ਕੰਗ, ਜੀਵਨਜੋਤ ਸਿੰਘ, ਗੁਰਭਗਤ ਸਿੰਘ ਭੰਗੂ, ਜਸਵਿੰਦਰ ਸਿੰਘ ਖੈਰਪੁਰ ਤੇ ਵਲੈਤ ਸਿੰਘ ਵੀ ਹਾਜ਼ਰ ਸਨ।   

Spread the love

Leave a Reply

Your email address will not be published. Required fields are marked *

Back to top button