Punjab-Chandigarh

ਸ਼ਿਵਸੈਨਾ ਹਿੰਦੁਸਤਾਨ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਹੋਇਆ ਗਠਜੋੜ 

ਸ਼ਿਵਸੈਨਾ ਹਿੰਦੁਸਤਾਨ ਵਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ- ਬਸਪਾ ਗਠਜੋੜ ਨਾਲ ਆਪਣਾ ਗਠਬੰਧਨ ਕੀਤਾ ਗਿਆ ਹੈ। ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਪੁਲਿਸ ਅਧਿਕਾਰੀ ਅਤੇ ਸ਼ਿਵਸੈਨਾ ਹਿੰਦੁਸਤਾਨ ਪੰਜਾਬ ਦੇ ਉਪ ਪ੍ਰਧਾਨ ਰਜਿੰਦਰ ਪਾਲ ਆਨੰਦ ਦੀ ਅਗਵਾਈ ਵਿੱਚ ਸ਼ਿਵਸੈਨਾ ਦੇ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ ਗੲੀ

ਅਤੇ ਗਠਜੋੜ ਦਾ ਐਲਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਪਾਲ ਆਨੰਦ ਨੇ ਕਿਹਾ ਕਿ ਅਸੀਂ ਪੰਜਾਬ ਅਤੇ ਪੰਜਾਬੀਅਤ ਦੀ ਬੇਹਤਰੀ ਲਈ ਅਕਾਲੀ ਦਲ ਨਾਲ ਗਠਜੋੜ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਹਿੰਦੂ ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਦੀ ਬਹੁਤ ਜ਼ਰੂਰਤ ਹੈ ਇਸ ਲਈ ਅਸੀਂ ਸਮਝਦੇ ਹਾਂ ਕਿ ਭਾਈਚਾਰਕ ਸਾਂਝ ਲੲੀ ਸ਼੍ਰੋਮਣੀ ਅਕਾਲੀ ਦਲ ਹੀ ਹੋਰ ਸਿਆਸੀ ਪਾਰਟੀਆਂ ਨਾਲੋਂ ਬੇਹਤਰ ਹੈ। ਅਤੇ ਹਰੇਕ ਧਰਮ ਬਿਰਾਦਰੀ ਦੇ ਵਰਗਾਂ ਨੂੰ ਇਕੱਠਿਆਂ ਨਾਲ ਲੈਕੇ ਚੱਲਣ ਦੀ ਸੋਚ ਤੇ ਸਮਰੱਥਾ ਰਖਦਾ ਹੈ। ਉਹਨਾਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ- ਬਸਪਾ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਡਟਕੇ ਕੰਮ ਕਰਾਂਗੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਅਕਾਲੀ ਬਸਪਾ ਤੇ ਸ਼ਿਵਸੈਨਾ ਗਠਜੋੜ ਦੀ ਹੀ ਬਣੇਗੀ।

Spread the love

Leave a Reply

Your email address will not be published. Required fields are marked *

Back to top button