ਸ.ਮਿ.ਸ. ਖੇੜੀ ਗੁੱਜਰਾਂ ਨੇ ਅਥਲੈਟਿਕਸ ਵਿੱਚ 9 ਗੋਲਡ, 11 ਸਿਲਵਰ ਅਤੇ 8 ਬਰਾਊਂਜ਼ ਮੈਡਲ ਜਿੱਤੇ

suman
(ਪਟਿਆਲਾ)- ਪੰਜਾਬ ਸਕੂਲ ਖੇਡਾਂ 2025-2026 ਦਾ ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਈਵੈਂਟਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਅਗਵਾਈ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੁੜੀਆਂ ਦੇ ਅੰਡਰ-14 ਅਥਲੈਟਿਕਸ ਟੂਰਨਾਮੈਂਟ ਵਿੱਚ ਆਰੂਸ਼ੀ ਨੇ 600 ਮੀਟਰ ਦੌੜ ਵਿੱਚ ਗੋਲਡ ਅਤੇ ਡਿਸਕਸ ਥ੍ਰੋ ਵਿੱਚ ਸਿਲਵਰ, ਰੋਸ਼ਨੀ ਕੁਮਾਰੀ ਨੇ ਡਿਸਕਸ ਥ੍ਰੋ ਵਿੱਚ ਬਰਾਊਂਜ਼, ਮਮਤਾ ਕੁਮਾਰੀ ਅਵਸਥੀ ਨੇ ਉੱਚੀ ਛਾਲ ਵਿੱਚ ਗੋਲਡ ਅਤੇ ਜਸਮੀਨ ਕੌਰ ਨੇ 600 ਮੀਟਰ ਦੌੜ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਮੁੰਡਿਆਂ ਦੇ ਅੰਡਰ-14 ਅਥਲੈਟਿਕਸ ਟੂਰਨਾਮੈਂਟ ਵਿੱਚ ਮਨਜੋਤ ਸਿੰਘ ਨੇ ਡਿਸਕਸ ਥ੍ਰੋ ਵਿੱਚ ਬਰਾਊਂਜ਼ ਅਤੇ ਆਦਿਤਿਆ ਯਾਦਵ ਨੇ ਸ਼ਾਟਪੁੱਟ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਕੁੜੀਆਂ ਦੇ ਅੰਡਰ-17 ਅਥਲੈਟਿਕਸ ਟੂਰਨਾਮੈਂਟ ਵਿੱਚ ਸਰੀਤਾ ਨੇ ਹੈਮਰ ਥ੍ਰੋ ਵਿੱਚ ਗੋਲਡ ਅਤੇ ਸ਼ਾਟਪੁੱਟ ਵਿੱਚ ਬਰਾਊਂਜ਼, ਰਾਗਿਨੀ ਨੇ ਜੈਵਲਿਨ ਥ੍ਰੋ ਵਿੱਚ ਬਰਾਊਂਜ਼, ਨੇਹਾ ਨੇ ਤਿਹਰੀ ਛਾਲ ਵਿੱਚ ਗੋਲਡ ਅਤੇ 3000 ਮੀਟਰ ਦੌੜ ਵਿੱਚ ਸਿਲਵਰ, ਮੁਸਕਾਨ ਨੇ 3000 ਮੀਟਰ ਵਾਕ ਵਿੱਚ ਗੋਲਡ ਅਤੇ ਜੈਵਲਿਨ ਥ੍ਰੋ ਵਿੱਚ ਸਿਲਵਰ, ਤਾਨੀਆ ਨੇ ਲੰਬੀ ਛਾਲ ਵਿੱਚ ਗੋਲਡ ਅਤੇ ਉੱਚੀ ਛਾਲ ਵਿੱਚ ਸਿਲਵਰ, ਖੁਸ਼ਪ੍ਰੀਤ ਕੌਰ ਨੇ ਸ਼ਾਟਪੁੱਟ ਵਿੱਚ ਸਿਲਵਰ ਅਤੇ ਹੈਮਰ ਥ੍ਰੋ ਵਿੱਚ ਸਿਲਵਰ, ਰੀਤਿਕਾ ਨੇ ਡਿਸਕਸ ਥ੍ਰੋ ਵਿੱਚ ਸਿਲਵਰ, ਆਸਥਾ ਯਾਦਵ ਨੇ ਡਿਸਕਸ ਥ੍ਰੋ ਵਿੱਚ ਗੋਲਡ ਅਤੇ ਤਿਹਰੀ ਛਾਲ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਮੁੰਡਿਆਂ ਦੇ ਅੰਡਰ-17 ਅਥਲੈਟਿਕਸ ਟੂਰਨਾਮੈਂਟ ਵਿੱਚ ਅਰਪਿਤ ਸਿੰਘ ਨੇ ਹੈਮਰ ਥ੍ਰੋ ਵਿੱਚ ਸਿਲਵਰ ਅਤੇ ਉੱਚੀ ਛਾਲ ਵਿੱਚ ਬਰਾਊਂਜ਼, ਵਰੁਣ ਨੇ ਹੈਮਰ ਥ੍ਰੋ ਵਿੱਚ ਬਰਾਊਂਜ਼, ਪੀਯੂਸ਼ ਨੇ 5000 ਮੀਟਰ ਵਾਕ ਵਿੱਚ ਸਿਲਵਰ ਅਤੇ ਰਿਹਾਨ ਅਲੀ ਨੇ 5000 ਮੀਟਰ ਵਾਕ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਕੁੜੀਆਂ ਦੇ ਅੰਡਰ-19 ਅਥਲੈਟਿਕਸ ਟੂਰਨਾਮੈਂਟ ਵਿੱਚ ਨੀਤੂ ਨੇ ਜੈਵਲਿਨ ਥ੍ਰੋ ਵਿੱਚ ਗੋਲਡ ਅਤੇ ਤਿਹਰੀ ਛਾਲ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾ ਨੇ ਸਕੂਲ ਦੇ ਖਿਡਾਰੀਆਂ ਨੇ ਇਸ ਅਥਲੈਟਿਕਸ ਟੂਰਨਾਮੈਂਟ ਵਿੱਚ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਕੁੱਲ 28 ਮੈਡਲ ਹਾਸਲ ਕੀਤੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਸਖਤ ਮਿਹਨਤ ਅਤੇ ਅਨੁਸ਼ਾਸ਼ਨ ਦਾ ਨਤੀਜਾ ਹੈ। ਸ੍ਰੀਮਤੀ ਰਵਿੰਦਰਪਾਲ ਕੌਰ ਜੀ (ਸਕੂਲ ਇੰਚਾਰਜ) ਨੇ ਸਮੂਹ ਖਿਡਾਰੀਆਂ ਅਤੇ ਸ੍ਰੀਮਤੀ ਮਮਤਾ ਰਾਣੀ ਜੀ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਇਸ ਮੌਕੇ ਤੇ ਸ੍ਰੀਮਤੀ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਲੀਨਾ (ਸ.ਸ. ਮਿਸਟ੍ਰੈਸ) ਅਤੇ ਸ੍ਰੀਮਤੀ ਮੀਨੂੰ ਯਾਦਵ (ਸਾਇੰਸ ਮਿਸਟ੍ਰੈਸ) ਮੋਜੂਦ ਸਨ।