ਜਲ ਸਰੋਤ ਵਿਭਾਗ ਦੇ ਚੌਥਾ ਦਰਜਾ ਮੁਲਾਜਮਾਂ ਵਲੋਂ ਵਿਸ਼ਾਲ ਇਕੱਤਰਤਾ ਕਰਕੇ ਯੂਨੀਅਨ ਦਾ ਕੀਤਾ ਪੁਨਰਗਠਨ — ਪ੍ਰੀਤਮ ਠਾਕੁਰ, ਬਲਬੀਰ।
ਪਟਿਆਲਾ 30 ਜੁਲਾਈ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਸਰਕਲ ਕਮੇਟੀ ਜਲ ਸਰੋਤ (ਭਾਖੜਾ ਮੇਨ ਲਾਇਨ) ਵਿਚਲੇ ਮੰਡਲਾ, ਉਪ ਮੰਡਲਾ ਨਾਲ ਸਬੰਧਤ ਚੋਥਾ ਦਰਜਾ ਕਰਮਚਾਰੀਆਂ ਨੇ ਇਕ ਵਿਸ਼ਾਲ ਇਕੱਤਰਤਾ ਕਰਕੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਜਲ ਸਰੋਤ ਵਿਭਾਗ ਦੇ ਤੀਜੀਵਾਰੀ ਕੀਤੇ ਗਏ ਪੁਨਗਰਠਨ ਦੌਰਾਨ ਚੋਥਾ ਦਰਜਾ ਕਰਮਚਾਰੀਆਂ ਦੀਆਂ ਅਸਾਮੀਆਂ ਘਟਾਂਉਣ, ਐਮ. ਸੇਵਾ ਐਪ ਦੁਬਾਰਾ ਹਾਜਰੀਆਂ ਲਗਵਾਕੇ ਖੇਤਰੀ ਕਰਮਚਾਰੀਆਂ ਦੀਆਂ ਪ੍ਰੇਸ਼ਾਨੀਆਂ ਵਧਾਉਣ, ਵਕਰਚਾਰਜ ਤੇ ਪਾਰਟ ਟਾਇਮ ਕਰਮੀਆਂ ਨੂੰ ਰੈਗੂਲਰ ਨਾ ਕਰਨ, ਲੰਮੇ ਸਮੇਂ ਤੋਂ ਕਰਮਚਾਰੀਆਂ ਦੀਆਂ ਪੱਦ ਉਨਤੀਆਂ ਨਾ ਕਰਨ ਅਤੇ ਨਵੀਂ ਰੈਗੂਲਰ ਭਰਤੀ ਨਾ ਕਰਨ ਵਰਗੇ ਇੱਕ ਦਰਜਨ ਇਸ਼ੂਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਮੰਗਾਂ ਨੂੰ ਲੈ ਕੇ ਮਿਤੀ 08—08—2024 ਨੂੰ ਜਲ ਸਰੋਤ ਸਰਕਲ ਅੱਗੇ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਕੱਤਰਤਾ ਨੇ ਜਲ ਸਰੋਤ ਭਾਖੜਾ ਮੇਨ ਲਾਇਨ ਸਰਕਲ ਕਮੇਟੀ ਦਾ ਪੁਨਰਗਠਨ ਵੀ ਕੀਤਾ ਗਿਆ। ਇਸ ਦੌਰਾਨ ਚੇਅਰਮੈਨ ਨਾਰੰਗ ਸਿੰਘ, ਪ੍ਰਧਾਨ ਪ੍ਰੀਤਮ ਚੰਦ ਠਾਕੁਰ, ਸਰਕਲ ਸਕੱਤਰ ਬਲਬੀਰ ਸਿੰਘ, ਹਰੀ ਰਾਮ ਨਿੱਕਾ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਰਾਏਵਾਲ, ਬੀਰ ਸਿੰਘ, ਮੰਗਤ ਰਾਮ, ਬਲਦੇਵ ਸਿੰਘ ਪੱਡਾ, ਅਮਰਨਾਕ ਨਾਰੜੂ, ਬਲਬੀਰ ਸਿੰਘ, ਹਰਨੇਕ ਸਿੰਘ, ਸੁਖਵਿੰਦਰ ਸਿੰਘ, ਜ਼ੋਗਿੰਦਰ ਸਿੰਘ, ਰਣਜੀਤ ਸਿੰਘ, ਖੁਸ਼ੀ ਰਾਮ, ਹਰੀ ਬਹਾਦਰ, ਕੁਲਦੀਪ ਸਿੰਘ ਸਕਰਾਲੀ, ਰਾਕੇਸ਼ ਕੁਮਾਰ, ਬਖਸ਼ੀਸ਼ ਸਿੰਘ, ਰਾਹੁਲ, ਵਿਕਰਮ ਸਿੰਘ, ਮੁਕੇਸ਼ ਕੁਮਾਰ, ਅਵਤਾਰ ਸਿੰਘ, ਰਾਮ ਚੇਤ, ਗੁਲਾਬ ਸਿੰਘ, ਕਮਲਜੀਤ ਸਿੰਘ, ਗੁਰਮੀਤ ਸਿੰਘ ਖਾਨਪੁਰ, ਸਵਿਤਰੀ ਦੇਵੀ, ਭਰਪੂਰ ਸਿੰਘ, ਬਰਖਾ ਦੇਵੀ ਸਾਰੇ ਆਗੂ ਚੁਣ ਗਏ ਆਗੂਆਂ ਦੀ ਸਰਵ ਸੰਮਤੀ ਨਾਲ ਚੋਣ ਵੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ, ਸੂਬਾ ਮੁੱਖ ਸਲਾਹਕਾਰ ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਸ਼ਿਵ ਚਰਨ, ਸੁਖਦੇਵ ਝੰਡੀ, ਅਸ਼ੋਕ ਕੁਮਾਰ ਬਿੱਟੂ, ਦਰਸ਼ੀ ਕਾਂਤ, ਸੁਨੀਲ ਕੁਮਾਰ, ਪ੍ਰਕਾਸ਼ ਲੁਬਾਣਾ, ਸੂਰਜ ਪਾਲ ਯਾਦਵ ਆਦਿ ਸਮੇਤ ਵੱਖ—ਵੱਖ ਵਿਭਾਗਾਂ ਵਿਚੋਂ ਆਗੂ ਸਾਥੀ ਹਾਜਰ ਹੋਏ ਅਤੇ ਸਾਥੀ ਦਰਸ਼ਨ ਸਿੰਘ ਲੁਬਾਣਾ ਨੂੰ ਪੰਜਵੀ ਵਾਰ ਯੂਨੀਅਨ ਦਾ ਸੂਬਾ ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਵੀ ਕੀਤਾ ਗਿਆ।