Punjab-Chandigarh

ਰਾਏਪੁਰ ਮੰਡਲਾਂ ’ਚ ਵੱਖ ਵੱਖ ਪਾਰਟੀਆਂ ਛੱਡ ਕੇ ਦਰਜਨਾਂ ਪਰਿਵਾਰ ਵਿਧਾਇਕ ਚੰਦੂਮਾਜਰਾ ਦੇ ਹੱਕ ’ਚ ਤੁਰੇ

Ajay verma

, 22 ਜਨਵਰੀ ( ਬਹਾਦਰਗੜ੍ਹ ) : ਹਲਕਾ ਵਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਦੋਂ ਇਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਰਾਏਪੁਰ ਮੰਡਲਾਂ ’ਚ ਵੱਖ ਵੱਖ ਪਾਰਟੀਆਂ ਛੱਡ ਕੇ ਦੋ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਅਕਾਲੀ ਦਲ ਵਿਚ ਆਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨੇ ਨਿਚੋੜ ਕੱਢ ਲਿਆ ਹੈ ਕਿ ਹਲਕੇ ਦੇ ਵਿਕਾਸ ਲਈ ਅਕਾਲੀ ਦਲ ਹੀ ਸਮਰੱਥ ਹੈ। ਜਦੋਂ ਜਦੋਂ ਅਕਾਲੀ ਸਰਕਾਰਾਂ ਰਹੀਆਂ ਹਲਕੇ ਅੰਦਰ ਵਿਕਾਸ ਹੋਇਆ ਜਦੋਂਕਿ ਕਾਂਗਰਸ ਨੇ ਲੰਮਾਂ ਸਮਾਂ ਰਾਜ ਕਰਦਿਆਂ ਹਲਕੇ ਦੇ ਵਿਕਾਸ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ। ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਹੁੰਦਿਆਂ ਵੀ ਹਲਕੇ ਦੇ ਆਗੂਆਂ ਨੇ ਕੋਈ ਵੀ ਵੱਡਾ ਪ੍ਰੋਜੈਕਟ ਹਲਕੇ ਲਈ ਨਾ ਲਿਆ ਕੇ ਸਾਬਤ ਕਰ ਦਿੱਤਾ ਹੈ, ਕਿ ਕਾਂਗਰਸ ਦੇ ਦਿਲ ਵਿਚ ਹਲਕੇ ਲਈ ਕੋਈ ਦਰਦ ਨਹੀਂ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਗਰੀਬ ਵਰਗ ਲਈ ਕੁਝ ਨਹੀਂ ਸੋਚਿਆ ਸਗੋਂ ਅਕਾਲੀ ਸਰਕਾਰਾਂ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ’ਤੇ ਕੱਟ ਲਗਾ ਕੇ ਕਾਂਗਰਸ ਨੇ ਗਰੀਬ ਵਿਰੋਧੀ ਪਾਰਟੀ ਹੋਣ ਦਾ ਸਬੂਤ ਦਿੱਤਾ ਹੈ, ਕਾਂਗਰਸ ਇਸ ਵਾਰ ਇਨ੍ਹਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਵਿਧਾਇਕ ਚੰਦੂਮਾਜਰਾ ਨੇ ਭਰੋਸਾ ਦਿਵਾਇਆ ਕਿ ਤੁਹਾਡੇ ਸਹਿਯੋਗ ਨਾਲ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ’ਚ  ਅਜਿਹੇ ਵਿਕਾਸ ਕਾਰਜ ਕਰਵਾਏ ਜਾਣਗੇ ਕਿ ਮੁੜਕੇ ਕਿਸੇ ਪਾਰਟੀ ਬਾਰੇ ਸੋਚਣ ਦੀ ਵੀ ਲੋੜ ਨਹੀਂ ਪਵੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਕਾਰਗੁਜ਼ਾਰੀ ਤੁਸੀਂ ਦੇਖ ਹੀ ਚੁੱਕੇ ਹੋ ਅਤੇ ਆਪ ਦੀ ਕਾਰਗੁਜ਼ਾਰੀ ਦਿੱਲੀ ਵਾਲਿਆਂ ਤੋਂ  ਜਾ ਕੇ ਪੁੱਛੋ। ਜਿਹੜੀਆਂ ਗਰੰਟੀਆਂ ਕੇਜਰੀਵਾਲ ਇਥੇ ਲੋਕਾਂ ਨੂੰ ਦੇ ਰਿਹੈ, ਉਹ ਵਿਚੋਂ ਇਕ ਵੀ ਗਰੰਟੀ ਦਿੱਲੀ ਦੀ ਜਨਤਾ ’ਤੇ ਲਾਗੂ ਨਹੀਂ ਕੀਤੀ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਉਮਾ ਖਾਨ, ਰਾਜ ਨਰੈਣ, ਰਾਮ ਸਿੰਘ, ਲਾਲ ਚੰਦ, ਦੀਪਕ, ਆਤਮਾ ਰਾਮ, ਵਿਸ਼ਾਲ, ਰਵੀ, ਅਨਿਲ, ਰਾਮ ਸਰੂਪ, ਦਵਿੰਦਰ ਕੁਮਾਰ, ਸੁਨੀਲ ਪੰਕਜ, ਬਿੰਦਰ, ਬਚਨ ਲਾਲ, ਹਰਮੇਸ਼, ਦਰਸ਼ਨ, ਚੰਦਰ, ਦਲਵਿੰਦਰ ਸਿੰਘ, ਬਲਵੀਰ ਸਿੰਘ, ਨੰਦ ਲਾਲ ਪ੍ਰਮੁਖ ਸਨ।
ਇਸ ਮੌਕੇ ਬਾਜਵਾ ਪੀਰ ਕਲੋਨੀ, ਗੁਰਦੀਪ ਸਿੰਘ ਸ਼ੇਖੂਪੁਰਾ, ਭੁਪਿੰਦਰ ਸਿੰਘ ਸੈਫਦੀਪੁਰ, ਅਜੈਬ ਸਿੰਘ ਰਾਮਪੁਰ, ਕੁਲਦੀਪ ਸਿੰਘ ਹਰਪਾਲਪੁਰ, ਸਰਤਾਜ ਬਹਾਦਰਗੜ੍ਹ, ਸਖਤ ਰਾਏਪੁਰ, ਗੁਰਪ੍ਰੀਤ ਰਾਏਪੁਰ, ਅਕਾਸ਼ ਨੋਰੰਗਵਾਲ, ਜਸਪ੍ਰੀਤ ਬੱਤਾ, ਸੁੱਖੀ ਬੱਤਾ, ਜਸਪਿੰਦਰ ਰੰਧਾਵਾ, ਜੱਸੀ ਮੰਡੀ, ਜਸਵੀਰ ਅਬਦੁਲਪੁਰ, ਅਕਾਸ਼ ਨੋਰੰਗਵਾਲ, ਜੱਗੀ ਬੰਦੇਸ਼ਾ ਤੇ ਵਰਿੰਦਰ ਡਕਾਵਲਾ ਵੀ ਹਾਜਰ ਸਨ।

Spread the love

Leave a Reply

Your email address will not be published.

Back to top button