ਚਿਲਡਰਨ ਹੋਮ ਰਾਜਪੁਰਾ ਤੋਂ ਗੁੰਮ ਹੋਏ ਬੱਚਿਆ ਦੀ ਸੂਚਨਾ ਦੇਣ ਲਈ ਬਾਲ ਸੁਰੱਖਿਆ ਅਫ਼ਸਰ ਵੱਲੋਂ ਸੰਪਰਕ ਨੰਬਰ ਜਾਰੀ

ਪਟਿਆਲਾ, 7 ਜੁਲਾਈ:
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਨੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਤੋਂ ਪਿਛਲੇ ਦਿਨੀਂ ਲਾਪਤਾ ਹੋਏ ਬੱਚੇ ਸਨੀ, ਹਨੀ ਅਤੇ ਆਸ ਦੀ ਸੂਚਨਾ ਦੇਣ ਸਬੰਧੀ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਚਿਲਡਰਨ ਹੋਮ ਰਾਜਪੁਰਾ ਤੋਂ ਪਿਛਲੇ ਦਿਨੀਂ ਗੁੰਮ ਹੋਏ ਬੱਚੇ ਸਨੀ ਉਮਰ 11 ਸਾਲ, ਹਨੀ ਉਮਰ 13 ਸਾਲ ਤੇ ਆਸ ਉਮਰ 11 ਸਾਲ ਜੋ ਕਿ ਨੇਪਾਲ, ਬਿਹਾਰ ਤੇ ਪੰਜਾਬ (ਸੰਗਰੂਰ) ਨਾਲ ਸਬੰਧਤ ਹਨ ਅਤੇ ਮੌਜੂਦਾ ਸਮੇਂ ਲਾਪਤਾ ਹਨ ਦੀ ਭਾਲ ਕਰਨ ਦੇ ਮਕਸਦ ਨਾਲ ਅਤੇ ਉਨ੍ਹਾਂ ਸਬੰਧੀ ਸੂਚਨਾ ਪ੍ਰਾਪਤ ਕਰਨ ਲਈ ਵਿਭਾਗ ਵੱਲੋਂ ਨੰਬਰ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਨ੍ਹਾਂ ਬੱਚਿਆ ਸਬੰਧੀ ਕੋਈ ਸੂਚਨਾ ਹੈ ਤਾਂ ਉਹ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਫੋਨ ਨੰਬਰ 0175-2353523, ਸੁਪਰਡੈਂਟ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦੇ ਫੋਨ ਨੰਬਰ 98784-33658 ਅਤੇ ਚਾਈਲਡ ਲਾਈਨ 1098 ‘ਤੇ ਸੂਚਿਤ ਕਰ ਸਕਦਾ ਹੈ ਜਾ ਫੇਰ ਇਸ ਸਬੰਧੀ ਸੂਚਨਾ ਤੁਰੰਤ ਨਜਦੀਕੀ ਥਾਣੇ ਦਿੱਤੀ ਜਾ ਸਕਦੀ ਹੈ।