Punjab-Chandigarh

ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦੋ ਕੋਵਿਡ ਮਰੀਜਾਂ ਦੀ ਐਮਰਜੈਂਸੀ ਸਫ਼ਲਤਾ ਪੂਰਵਕ ਸਰਜਰੀ

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ ‘ਚ ਆਏ ਦੋ ਮਰੀਜਾਂ ਦੀ ਅਤਿ ਲੋੜੀਂਦੀ ਐਮਰਜੈਂਸੀ ਸਰਜਰੀ ਸਫ਼ਲਤਾ ਪੂਰਵਕ ਕੀਤੀ ਗਈ। ਇਹ ਦੋਵੇਂ ਮਰੀਜ ਹੁਣ ਬਿਲਕੁਲ ਤੰਦਰੁਸਤ ਹਨ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ। ਇਨ੍ਹਾਂ ਦੋਵਾਂ ਮਰੀਜਾਂ ਦੇ ਹੰਗਾਮੀ ਹਾਲਤ ‘ਚ ਇਹ ਉਪਰੇਸ਼ਨ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਦੀ ਅਗਵਾਈ ਹੇਠਲੀ ਸਰਜਰੀ ਵਿਭਾਗ ਦੀ ਯੂਨਿਟ-4 ਦੇ ਡਾਕਟਰਾਂ ਵੱਲੋਂ ਪ੍ਰੋਫੈਸਰ ਡਾ. ਸੁਸ਼ੀਲ ਮਿੱਤਲ ਦੀ ਦੇਖ-ਰੇਖ ਹੇਠਾਂ ਸੀਨੀਅਰ ਰੈਜੀਡੈਂਟ ਡਾ. ਗਗਨਦੀਪ ਸਿੰਘ ਦੀ ਟੀਮ ਨੇ ਕੀਤੇ।
ਇਨ੍ਹਾਂ ਸਰਜਰੀਆਂ ਬਾਰੇ ਜਾਣਕਾਰੀ ਦਿੰਦਿਆਂ ਐਮ.ਐਸ. ਡਾ. ਐਚ.ਐਸ. ਰੇਖੀ ਨੇ ਦੱਸਿਆ ਕਿ ਰਾਜਪੁਰਾ ਵਾਸੀ ਲਖਵੀਰ ਸਿੰਘ ਨੂੰ ਅਪੈਂਡੇਸਾਈਟਿਸ ਦੀ ਗੰਭੀਰ ਤਕਲੀਫ਼ ਸੀ ਜਦਕਿ ਗੁਰਪ੍ਰੀਤ ਸਿੰਘ ਨਾਮ ਦਾ ਮਰੀਜ ਆਦੇਸ਼ ਹਸਪਤਾਲ ਬਠਿੰਡਾ ਤੋਂ ਰੈਫ਼ਰ ਹੋ ਕੇ ਇੱਥੇ ਆਇਆ ਸੀ, ਜਿਸ ਦੀ ਪੇਟ ‘ਚ ਪਸ ਭਰੀ ਹੋਈ ਸੀ, ਜੋ ਕਿ ਗੁਰਦਿਆਂ ਦੇ ਆਲੇ-ਦੁਆਲੇ ਹੋਕੇ ਪੇਟ ‘ਚੋਂ ਹੁੰਦੀ ਹੋਈ, ਗੁਦਾ ਦੇ ਆਲੇ-ਦੁਆਲੇ ਪਹੁੰਚੀ ਹੋਈ ਸੀ, ਜਿਸ ਦੀ ਕਿ ਹੰਗਾਮੀ ਹਾਲਤ ‘ਚ ਸਰਜਰੀ ਕੀਤੇ ਜਾਣ ਦੀ ਲੋੜ ਸੀ।
ਡਾ. ਰੇਖੀ ਨੇ ਦੱਸਿਆ ਕਿ ਇਹ ਦੋਵੇਂ ਮਰੀਜ ਇਸ ਵੇਲੇ ਤੰਦਰੁਸਤ ਹੋ ਰਹੇ ਹਨ ਅਤੇ ਇਨ੍ਹਾਂ ਨੂੰ ਲਗਾਤਾਰ ਸਰਜਨ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਉਪਰੇਸ਼ਨ ਵਾਲੇ ਟਾਂਕੇ ਖੋਲ੍ਹ ਕੇ ਕੋਵਿਡ-19 ਪ੍ਰੋਟੋਕਾਲ ਮੁਤਾਬਕ ਆਈਸੋਲੇਸ਼ਨ ਸਮਾਂ ਖ਼ਤਮ ਹੁੰਦਿਆਂ ਹੀ ਛੁੱਟੀ ਦੇ ਦਿੱਤੀ ਜਾਵੇਗੀ।
ਡਾ. ਹਰਨਾਮ ਸਿੰਘ ਰੇਖੀ ਨੇ ਅੱਗੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਖੇਤਰ ਦਾ ਇਕਲੌਤਾ ਅਜਿਹਾ ਸਰਕਾਰੀ ਹਸਪਤਾਲ ਹੈ, ਜਿੱਥੇ ਕੋਵਿਡ ਮਰੀਜਾਂ ਦੀਆਂ ਹੰਗਾਮੀ ਹਾਲਤ ‘ਚ ਸਰਜਰੀਆਂ ਕੀਤੀਆਂ ਜਾਂਦੀ ਹਨ। ਇਸ ਤੋਂ ਇਲਾਵਾ ਇੱਥੇ ਗੁਰਦਿਆਂ ਦੇ ਰੋਗਾਂ ਤੋਂ ਪੀੜਤ ਕੋਵਿਡ ਪਾਜਿਟਿਵ ਮਰੀਜਾਂ ਦੇ ਡਾਇਲਿਸਿਸ ਵੀ ਕੋਵਿਡ ਵਾਰਡ ‘ਚ ਹੀ ਕੀਤੇ ਜਾਂਦੇ ਹਨ।
ਡਾ. ਰੇਖੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਦੇ 

Related Articles

Leave a Reply

Your email address will not be published. Required fields are marked *

Back to top button