ਰਾਮਨੌਮੀ ਦੀ ਸ਼ੋਭਾ ਯਾਤਰਾ ਮੌਕੇ ਪੁਨੀਤ ਗੁਪਤਾ ਗੋਪੀ ਨੂੰ ਕੀਤਾ ਸਨਮਾਨਿਤ

, 7 ਅਪ੍ਰੈਲ ( ਪਟਿਆਲਾ )- ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਦਿਨ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸਮਾਜ-ਸੇਵਕ ਪੁਨੀਤ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਜੀਵਨ ਗੁਪਤਾ ਨੇ ਸਵਾਗਤ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੁਨੀਤ ਗੁਪਤਾ ਗੋਪੀ ਨੇ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਦੁਨੀਆਂ ਨੂੰ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਆਪਣੇ ਸੰਸਕਾਰਾਂ ਦਾ ਪਾਲਣ -ਕਰਦਿਆਂ ਜੀਵਨ ਬਤੀਤ ਕਰਨਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਪੂਰੀ ਤਰ੍ਹਾਂ ਸਾਰਥਕ ਹਨ। ਸਾਨੂੰ ਭਗਵਾਨ ਸ਼੍ਰੀ ਰਾਮ ਚੰਦਰ ਜੀ ਵੱਲੋਂ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਸ੍ਰੀ ਰਾਮ ਨੋਮੀ ਸ਼ੋਭਾ ਯਾਤਰਾ ਕਮੇਟੀ ਵੱਲੋਂ ਹਰ ਸਾਲ ਵੱਡੀ ਸ਼ੋਭਾ ਯਾਤਰਾ ਕੱਢ ਕੇ ਘਰ-ਘਰ ਤੱਕ ਭਗਵਾਨ ਰਾਮ ਦਾਸੁਨੇਹਾ ਪਹੁੰਚਾਇਆ ਜਾਂਦਾ ਹੈ ।ਪੁਨੀਤ ਗੁਪਤਾ ਗੋਪੀ ਸਮਾਜ-ਸੇਵਾ ਦੇ ਖੇਤਰ ਚ ਵੱਡੇ ਪੱਧਰ ‘ਤੇ ਕੰਮ ਕਰ ਰਹੇ ਹਨ।ਇਸ ਤੋਂ ਇਲਾਵਾ ਸਾਰੀਆਂ ਧਾਰਮਿਕ ਸੰਸਥਾਵਾਂ ਚ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਚ ਵੀ ਸਹਿਯੋਗ ਦਿੰਦੇ ਹਨ।